ਪਾਣੀਪਤ: ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਸਿਹਤ ਫਿਰ ਖ਼ਰਾਬ ਹੋ ਗਈ ਹੈ। ਉਹ ਓਲੰਪਿਕਸ ਤੋਂ ਤਗਮਾ ਜਿੱਤਣ ਦੇ 10 ਦਿਨਾਂ ਬਾਅਦ ਅੱਜ (17 ਅਗਸਤ) ਆਪਣੇ ਪਿੰਡ ਖੰਡਰਾ (ਪਾਣੀਪਤ) ਪਹੁੰਚੇ, ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ।

ਉਨ੍ਹਾਂ ਸਵਾਗਤ ਲਈ ਪ੍ਰੋਗਰਾਮ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਸ਼ਿਰਕਤ ਕੀਤੀ, ਪਰ ਇਸ ਸਵਾਗਤ ਦੇ ਵਿਚਕਾਰ ਉਨ੍ਹਾਂ ਦੀ ਸਿਹਤ ਫਿਰ ਖ਼ਰਾਬ ਹੋ ਗਈ, ਜਿਸ ਤੋੰ ਬਾਅਦ ਉਨ੍ਹਾਂ ਨੂੰ ਸਟੇਜ ਦੇ ਪਿੱਛੇ ਤੋਂ ਹਸਪਤਾਲ ਲਿਜਾਇਆ ਗਿਆ ਹੈ।


ਨੇਜਾ ਸੁੱਟ ਐਥਲੀਟ ਨੀਰਜ ਚੋਪੜਾ ਨੇ ਟੋਕਿਓ ਓਲੰਪਿਕ 'ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਹ ਦੇਸ਼ ਲਈ ਵਿਅਕਤੀਗਤ ਗੋਲਡ ਮੈਡਲ ਜਿੱਤਣ ਵਾਲੇ ਦੂਜੇ ਖਿਡਾਰੀ ਤੇ ਪਹਿਲੇ ਐਥਲੀਟ ਹਨ। ਨੀਰਜ ਦੀ ਇਸ ਸਫ਼ਲਤਾ ਨਾਲ ਭਾਰਤ ਇਕ ਗੋਲਡ, 2 ਸਿਲਵਰ ਤੇ ਚਾਰ ਬ੍ਰੌਂਜ ਦੇ ਨਾਲ ਟੋਕਿਓ ਓਲੰਪਿਕ ਦੀ ਸਮਾਪਤੀ ਕਰੇਗਾ।


ਨੀਰਜ ਨੇ ਆਪਣੇ ਦੂਜੇ ਯਤਨ 'ਚ 87.58 ਮੀਟਰ ਦੀ ਦੂਰੀ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। 86.67 ਮੀਟਰ ਨਾਲ ਚੈੱਕ ਰਿਪਬਲਿਕ ਦੇ ਯਾਕੁਬ ਵਾਲਦੇਜ ਦੂਜੇ ਸਥਾਨ 'ਤੇ ਰਹੇ ਜਦਕਿ ਉਨ੍ਹਾਂ ਦੇ ਹੀ ਦੇਸ਼ ਦੇ ਵਿਟੇਸਲਾਵ ਵੇਸੇਲੀ ਨੂੰ 85.44 ਮੀਟਰ ਦੇ ਨਾਲ ਕਾਂਸੇ ਦਾ ਤਗਮਾ ਮਿਲਿਆ।


ਨੀਰਜ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 13 ਸਾਲ ਪਹਿਲਾਂ ਬੀਜਿੰਗ ਓਲੰਪਿਕ 'ਚ ਸੋਨ ਤਗਮਾ ਜਿੱਤਿਆ ਸੀ। ਹਾਲਾਂਕਿ ਅਭਿਨਵ ਨੇ ਇਹ ਤਗਮਾ ਨਿਸ਼ਾਨੇਬਾਜ਼ੀ 'ਚ ਜਿੱਤਿਆ ਸੀ।  ਟੋਕਿਓ 'ਚ ਜੋ ਨੀਰਜ ਨੇ ਕੀਤਾ ਹੈ ਉਹ ਇਤਿਹਾਸਕ ਹੈ। ਕਿਉਂਕਿ ਇਸ ਤੋਂ ਪਹਿਲਾਂ ਭਾਰਤ ਨੂੰ ਓਲੰਪਿਕ 'ਚ ਐਥਲੈਟਿਕਸ 'ਚ ਕਦੇ ਕਈ ਤਗਮਾ ਨਹੀਂ ਮਿਲਿਆ ਸੀ।


ਇਹ ਵੀ ਪੜ੍ਹੋWho is Sahara Karimi: ਸਹਾਰਾ ਕਰੀਮੀ ਕੌਣ ਹੈ? ਤਾਲਿਬਾਨ ਤੋਂ ਬਚਾਉਣ ਲਈ ਦੁਨੀਆਂ ਭਰ ਦੇ ਕਲਾਕਾਰਾਂ ਤੋਂ ਮੰਗੀ ਮੰਗੀ ਮਦਦ


ਇਹ ਵੀ ਪੜ੍ਹੋ: Covid-19: ਵਿਦੇਸ਼ੀ ਯੂਨੀਵਰਸਿਟੀਆਂ 'ਚ ਦਾਖਲੇ ਨੂੰ ਲੈ ਕੇ ਫਿਕਰਮੰਦ, ਇੱਥੇ ਚੈੱਕ ਕਰੋ ਲੈਟੇਸਟ ਅਪਡੇਟ


ਇਹ ਵੀ ਪੜ੍ਹੋSingapore 'ਚ ਜੋੜਾ ਟਾਇਲਟ 'ਚ ਕਰ ਰਿਹਾ ਸੀ ਸੈਕਸ, ਵੀਡੀਓ ਬਣਾਉਣ ਦੇ ਦੋਸ਼ 'ਚ ਭਾਰਤੀ ਨੂੰ ਕੈਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904