(Source: Poll of Polls)
Paris Olympic 2024: ਫੈਨਜ਼ ਦਾ ਟੁੱਟਿਆ ਦਿਲ! ਫਾਈਨਲ ਤੋਂ ਪਹਿਲਾਂ ਡਿਸਕਵਾਲੀਫਾਈ ਹੋਈ ਵਿਨੇਸ਼ ਫੋਗਾਟ, ਪੈਰਿਸ ਓਲੰਪਿਕ 'ਚ ਨਹੀਂ ਮਿਲੇਗਾ ਮੈਡਲ
Paris Olympic 2024, Vinesh Phogat Disqualified: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ 2024 ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਉਹ ਫਾਈਨਲ ਤੱਕ ਪਹੁੰਚ
Paris Olympic 2024, Vinesh Phogat Disqualified: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ 2024 ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਉਹ ਫਾਈਨਲ ਤੱਕ ਪਹੁੰਚ ਗਈ ਸੀ ਪਰ ਹੁਣ ਉਹ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਵਿਨੇਸ਼ ਫੋਗਾਟ ਅੱਜ 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਨਹੀਂ ਖੇਡ ਸਕੇਗੀ।
ਵਿਨੇਸ਼ ਤੋਂ ਪੂਰੇ ਦੇਸ਼ ਨੂੰ ਗੋਲਡ ਮੈਡਲ ਦੀ ਉਮੀਦ ਸੀ ਅਤੇ ਉਨ੍ਹਾਂ ਨੇ ਅੱਜ ਦੇਰ ਰਾਤ ਆਪਣਾ ਗੋਲਡ ਮੈਡਲ ਮੈਚ ਖੇਡਣਾ ਸੀ, ਪਰ ਹੁਣ ਉਸ ਨੂੰ ਡਿਸਕਵਾਲੀਫਾਈ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਕਿਉਂ ਡਿਸਕਵਾਲੀਫਾਈ ਕਰ ਦਿੱਤਾ ਗਿਆ ਹੈ।
ਵਿਨੇਸ਼ ਫੋਗਾਟ ਨੂੰ 50 ਕਿਲੋ ਭਾਰ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਵਜ਼ਨ 100 ਗ੍ਰਾਮ ਵੱਧ ਹੈ। ਇਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਨੇ ਅੱਜ ਦੇਰ ਰਾਤ ਫਾਈਨਲ ਮੈਚ ਖੇਡਣਾ ਸੀ। ਏਬੀਪੀ ਨਿਊਜ਼ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਭਾਰਤ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ। ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਕਿਉਂਕਿ ਉਸ ਦਾ ਭਾਰ 100 ਗ੍ਰਾਮ ਵੱਧ ਸੀ। ਹੁਣ ਉਹ ਅੱਜ ਆਪਣਾ ਫਾਈਨਲ ਮੈਚ ਨਹੀਂ ਖੇਡ ਸਕੇਗੀ।
ਕੀ ਹੁਣ ਮਿਲੇਗਾ ਕਾਂਸੀ ਜਾਂ ਚਾਂਦੀ ਦਾ ਤਗਮਾ ?
ਨਿਯਮਾਂ ਮੁਤਾਬਕ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 'ਚ ਕੋਈ ਤਮਗਾ ਨਹੀਂ ਜਿੱਤ ਸਕੇਗੀ। ਇਸ ਦਾ ਮਤਲਬ ਹੈ ਕਿ ਫਾਈਨਲ 'ਚ ਪਹੁੰਚਣ ਦੇ ਬਾਵਜੂਦ ਵਿਨੇਸ਼ ਨੂੰ ਬਿਨਾਂ ਤਮਗੇ ਦੇ ਘਰ ਪਰਤਣਾ ਹੋਵੇਗਾ। ਸਾਫ਼ ਹੈ ਕਿ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਸੋਨ ਤਗ਼ਮਾ ਤਾਂ ਛੱਡੋ, ਹੁਣ ਵਿਨੇਸ਼ ਫੋਗਾਟ ਨੂੰ ਚਾਂਦੀ ਤੇ ਕਾਂਸੀ ਦਾ ਤਗ਼ਮਾ ਵੀ ਗੁਆਉਣਾ ਪਿਆ ਹੈ।