ਨਵੀਂ ਦਿੱਲੀ: ਟੋਕੀਓ ਉਲੰਪਿਕ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਐਂਟੀ ਡੋਪਿੰਗ ਅਥਾਰਿਟੀ ਵੱਲੋਂ ਸੋਨ ਤਗਮਾ ਜਿੱਤਣ ਵਾਲੀ ਚੀਨ ਦੀ ਵੇਟ ਲਿਫਟਰ ਦਾ ਡੋਪ ਟੈਸਟ ਕੀਤਾ ਜਾਵੇਗਾ। ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂੰ ਨੂੰ ਸੋਨ ਤਗਮਾ ਦਿੱਤਾ ਜਾ ਸਕਦਾ ਹੈ।
ਭਾਰਤੀ ਵੇਟਲਿਫਟਰ ਮੀਰਾ ਬਾਈ ਚਾਨੂੰ (Mira Bai Chanu) ਨੇ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ ਹੈ। ਉਸ ਨੇ ਸ਼ਨੀਵਾਰ ਨੂੰ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂੰ ਨੇ 49 ਕਿੱਲੋ ਭਾਰ ਵਰਗ ਵਿੱਚ ਤਗਮਾ ਜਿੱਤਿਆ।
ਭਾਰਤੀ ਵੇਟਲਿਫਟਿੰਗ ਦੇ ਇਤਿਹਾਸ ਵਿੱਚ ਓਲੰਪਿਕ ਵਿੱਚ ਇਹ ਭਾਰਤ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਿਡਨੀ ਓਲੰਪਿਕ (2000) ਵਿੱਚ ਵੇਟਲਿਫਟਿੰਗ ਵਿੱਚ ਤਗਮਾ ਜਿੱਤਿਆ ਸੀ। ਇਹ ਮੈਡਲ ਕਰਨਮ ਮਲੇਸ਼ਵਰੀ ਨੇ ਦਿੱਤਾ ਸੀ। ਮੀਰਾਬਾਈ ਚਾਨੂ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਹੈ।
ਦੂਜੇ ਪਾਸੇ ਮੀਰਾਬਾਈ ਚਾਨੂ ਨੇ ਇਸ ਮੁਕਾਬਲੇ ਵਿਚ ਕੁਲ 202 ਕਿੱਲੋ ਭਾਰ ਚੁੱਕ ਕੇ ਚਾਂਦੀ ਦਾ ਤਮਗ਼ਾ ਜਿੱਤਿਆ। ਮੀਰਾਬਾਈ ਚਾਨੂ ਨੇ ਇਸ ਓਲੰਪਿਕ ਵਿੱਚ ਭਾਰਤ ਲਈ ਤਮਗ਼ਾ ਖਾਤਾ ਖੋਲ੍ਹਿਆ ਅਤੇ ਸਫਲਤਾਪੂਰਵਕ ਸਨੈਚ ਵਿੱਚ 87 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ਵਿੱਚ 115 ਕਿਲੋ ਸਫਲਤਾਪੂਰਵਕ ਚੁੱਕਿਆ। ਕਲੀਨ ਐਂਡ ਜਰਕ ਦੀ ਆਪਣੀ ਆਖਰੀ ਕੋਸ਼ਿਸ਼ ਵਿਚ ਚਾਨੂੰ ਨੇ 117 ਕਿਲੋਗ੍ਰਾਮ ਭਾਰ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ।
ਚੀਨ ਦੇ ਜਜਿਹੁ ਨੇ ਟੋਕੀਓ ਓਲੰਪਿਕ ਦੇ ਪਹਿਲੇ ਦਿਨ ਵੇਟ ਲਿਫਟਿੰਗ ਮੁਕਾਬਲੇ ਵਿੱਚ ਔਰਤਾਂ ਦੇ 49 ਕਿੱਲੋ ਭਾਰ ਵਰਗ ਵਿੱਚ 210 ਕਿਲੋਗ੍ਰਾਮ ਦਾ ਨਵਾਂ ਓਲੰਪਿਕ ਰਿਕਾਰਡ ਕਾਇਮ ਕੀਤਾ ਸੀ। ਉਸ ਨੇ ਇਹ ਰਿਕਾਰਡ ਸਨੈਚ ਵਿੱਚ 94 ਕਿੱਲੋ ਅਤੇ ਕਲੀਨ ਐਂਡ ਜਰਕ ਵਿੱਚ 116 ਕਿਲੋ ਚੁੱਕ ਕੇ ਕਾਇਮ ਕੀਤਾ ਸੀ।
ਇਹ ਵੀ ਪੜ੍ਹੋ: Manjinder Singh Sirsa: ਮਨਜਿੰਦਰ ਸਿਰਸਾ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904