PV Sindhu Enters Semi Final: ਪੀਵੀ ਸਿੰਧੂ ਸੈਮੀਫਾਈਨਲ 'ਚ, ਮੈਡਲ ਤੋਂ ਸਿਰਫ ਇੱਕ ਕਦਮ ਦੂਰ
Tokyo Olympics 2020: ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਅਕਾਨੇ ਯਾਮਾਗੁਚੀ ਵਿਚਾਲੇ ਮਹਿਲਾ ਸਿੰਗਲਜ਼ ਦਾ ਕੁਆਰਟਰ ਫਾਈਨਲ ਮੈਚ ਜਿੱਤਿਆ। ਇਸ ਮੈਚ ਵਿੱਚ ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ।
PV Sindhu and Akane Yamaguchi: ਟੋਕੀਓ: ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਜਾਪਾਨ ਦੀ ਅਕੇਨ ਯਾਮਾਗੁਚੀ ਨੂੰ 21-13, 22-20 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਸਿੰਧੂ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਭਾਰਤ ਦੇ ਮੈਡਲ ਦੀ ਉਮੀਦਾਂ ਨੂੰ ਵਧਾ ਦਿੱਤਾ ਹੈ। ਜੇਕਰ ਸਿੰਧੂ ਸੈਮੀਫਾਈਨਲ ਮੈਚ ਵਿੱਚ ਜਿੱਤ ਜਾਂਦੀ ਹੈ ਤਾਂ ਦੇਸ਼ ਲਈ ਇੱਕ ਹੋਰ ਮੈਡਲ ਪੱਕਾ ਹੋ ਜਾਵੇਗਾ।
ਕੜੀ ਰਹੀ ਟੱਕਰ
ਪਹਿਲਾ ਸੈੱਟ ਗੁਆਉਣ ਅਤੇ ਦੂਜੇ ਸੈੱਟ ਵਿਚ ਵੱਡੇ ਫਰਕ ਨਾਲ ਪਿੱਛੇ ਜਾਣ ਤੋਂ ਬਾਅਦ ਅਕੇਨ ਯਾਮਾਗੁਚੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਿੰਧੂ ਦੇ ਚਿਹਰੇ 'ਤੇ ਥਕਾਵਟ ਸਾਫ ਦਿਖਾਈ ਦੇ ਸਕਦੀ ਸੀ। ਜਾਪਾਨੀ ਸ਼ਟਲਰ ਪਹਿਲੀ ਵਾਰ ਅੱਗੇ ਨਿਕਲਦੇ ਹੋਏ ਸਿੰਧੂ ਨੂੰ ਕੜਾ ਮੁਕਾਬਲਾ ਦਿੱਤਾ।
A game of strong smashes and long rallies 🔥🏸
— #Tokyo2020 for India (@Tokyo2020hi) July 30, 2021
PV Sindhu won a hard-fought contest against #JPN's Akane Yamaguchi 21-13, 22-20 setting up a semi-final date! #IND#Tokyo2020 | #StrongerTogether | #UnitedByEmotion | @Pvsindhu1 pic.twitter.com/P9YU5NOCQx
ਪਹਿਲੇ ਸੈੱਟ ਲਈ ਸਿੰਧੂ ਦੇ ਨਾਂ
ਪੀਵੀ ਸਿੰਧੂ ਨੇ ਸ਼ਾਨਦਾਰ ਖੇਡ ਦਿਖਾਈ। ਉਸਨੇ ਇੱਕ ਵਧੀਆ ਰੈਲੀ ਖੇਡੀ ਅਤੇ ਯਾਮਾਗੁਚੀ ਨੂੰ ਆਪਣੀ ਖੇਡ 'ਚ ਉਲਝਾਏ ਰੱਖਿਆ। ਭਾਰਤੀ ਸ਼ਟਲਰ ਨੇ ਆਪਣੀ ਉਚਾਈ, ਗਤੀ ਅਤੇ ਸ਼ਕਤੀ ਦੀ ਖੂਬਸੂਰਤ ਵਰਤੋਂ ਕੀਤੀ।
ਇਸ ਨਾਲ ਪੀਵੀ ਸਿੰਧੂ ਨੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ। ਦੱਸ ਦੇਈਏ ਕਿ ਅੱਜ ਦਾ ਦਿਨ ਭਾਰਤ ਲਈ ਬਹੁਤ ਵੱਡਾ ਦਿਨ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤ ਦੇ ਦੂਜੇ ਮੈਡਲ ਦੀ ਪੁਸ਼ਟੀ ਹੋ ਗਈ ਹੈ। ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ 69 ਕਿਲੋਗ੍ਰਾਮ ਦੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ Nien-chin Chen ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ।
ਹੁਣ 4 ਅਗਸਤ ਨੂੰ ਲਵਲੀਨਾ ਨੂੰ ਇੱਕ ਸੈਮੀਫਾਈਨਲ ਮੈਚ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਨਾਲ ਖੇਡਣਾ ਹੈ। ਲਵਲੀਨਾ 69 ਕਿਲੋਗ੍ਰਾਮ ਵਰਗ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣ ਜਾਵੇਗੀ। ਦੂਜੇ ਪਾਸੇ, ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ (Deepika Kumari) ਨੂੰ ਦੱਖਣੀ ਕੋਰੀਆ ਦੀ ਸੇਨ ਐਨ (San An) ਦੇ ਹੱਥੋਂ 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਦੀਪਿਕਾ ਕੁਮਾਰੀ ਦੀ ਯਾਤਰਾ ਵੀ ਖ਼ਤਮ ਹੋ ਗਈ।
ਇਹ ਵੀ ਪੜ੍ਹੋ: Weather Update: ਪੰਜਾਬ-ਹਰਿਆਣਾ ’ਚ ਅੱਜ ਤੇ ਕੱਲ੍ਹ ਭਾਰੀ ਬਾਰਸ਼ ਦਾ ਅਲਰਟ, ਅਗਲੇ ਚਾਰ ਦਿਨ ਛਾਏ ਰਹਿਣਗੇ ਬੱਦਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904