Vinesh Phogat Case Dismissed: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ CAS ਨੇ ਠੁਕਰਾ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਹੁਣ ਉਸ ਨੂੰ ਚਾਂਦੀ ਦਾ ਤਗਮਾ ਨਹੀਂ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ (Vinesh Phogat) ਨੂੰ ਫਾਈਨਲ ਮੈਚ ਦੇ ਦਿਨ ਨਿਰਧਾਰਿਤ ਮਾਪਦੰਡਾਂ ਤੋਂ 100 ਗ੍ਰਾਮ ਵੱਧ ਭਾਰ ਪਾਏ ਜਾਣ ਕਾਰਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਨੇ ਚਾਂਦੀ ਦਾ ਤਮਗਾ (silver medal) ਦਿਵਾਉਣ ਦੀ ਅਪੀਲ ਕੀਤੀ ਸੀ, ਜਿਸ ਦਾ ਫੈਸਲਾ 16 ਅਗਸਤ ਨੂੰ ਸੁਣਾਇਆ ਜਾਣਾ ਸੀ ਪਰ ਹੁਣ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਇਹ ਅਪੀਲ ਰੱਦ ਕਰ ਦਿੱਤੀ ਗਈ ਹੈ।


 



 


ਇਸ ਸਬੰਧੀ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਵੀ ਹੈਰਾਨੀ ਪ੍ਰਗਟਾਈ ਹੈ ਅਤੇ ਇਸ ਫੈਸਲੇ ਤੋਂ ਹੈਰਾਨ ਹਨ। ਵਿਨੇਸ਼ ਨੇ 7 ਅਗਸਤ ਨੂੰ ਸਿਲਵਰ ਮੈਡਲ ਦਿੱਤੇ ਜਾਣ ਦੀ ਅਪੀਲ ਕੀਤੀ ਸੀ ਅਤੇ ਸੀਏਐਸ ਨੇ ਇਹ ਮੰਗ ਮੰਨ ਲਈ ਸੀ। ਇਸ ਕੇਸ ਦੀ ਸੁਣਵਾਈ 9 ਅਗਸਤ ਨੂੰ ਹੋਈ ਸੀ, ਜਿਸ ਵਿੱਚ ਵਿਨੇਸ਼ ਦੀ ਨੁਮਾਇੰਦਗੀ ਚਾਰ ਵਕੀਲਾਂ ਨੇ ਕੀਤੀ ਸੀ ਅਤੇ ਭਾਰਤ ਦੇ ਚੋਟੀ ਦੇ ਵਕੀਲ ਹਰੀਸ਼ ਸਾਲਵੇ ਅਤੇ ਵਿਦੁਸ਼ਪਤ ਸਿੰਘਾਨੀਆ ਨੂੰ ਵੀ ਮਦਦ ਲਈ ਭੇਜਿਆ ਗਿਆ ਸੀ।


UWW ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਵਿਨੇਸ਼ ਫੋਗਾਟ ਜਾਂ ਕਿਸੇ ਵੀ ਐਥਲੀਟ ਲਈ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਦੇ ਹੱਕ ਵਿੱਚ ਨਹੀਂ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਵੀ ਇਸ ਸਬੰਧ ਵਿਚ ਇਹੀ ਬਿਆਨ ਜਾਰੀ ਕੀਤਾ ਸੀ।


 






 


ਅਯੋਗਤਾ ਤੋਂ ਬਾਅਦ ਸੇਵਾਮੁਕਤੀ ਲੈ ਲਈ


ਵਿਨੇਸ਼ ਫੋਗਾਟ ਨੇ ਫਾਈਨਲ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 8 ਅਗਸਤ ਨੂੰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 'ਐਕਸ' 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਉਸ ਨੇ ਲਿਖਿਆ, ''ਮਾਂ, ਕੁਸ਼ਤੀ ਮੇਰੇ ਤੋਂ ਜਿੱਤ ਗਈ, ਤੇ ਮੈਂ ਹਾਰ ਗਈ, ਮੈਨੂੰ ਅਫਸੋਸ ਹੈ, ਅੱਜ ਤੁਹਾਡਾ ਸੁਪਨਾ ਅਤੇ ਮੇਰਾ ਹੌਂਸਲਾ ਟੁੱਟ ਗਿਆ ਹੈ''।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।