ਪੜਚੋਲ ਕਰੋ
Advertisement
ਅਫ਼ਗਾਨਿਸਤਾਨ ਜਿੱਤ ਪਾਕਿਸਤਾਨ ਹੁਣ ਕਰ ਰਿਹਾ ਭਾਰਤ ਵੱਲੋਂ ਇੰਗਲੈਂਡ ਨੂੰ ਹਰਾਉਣ ਦੀ ਅਰਦਾਸ, ਜਾਣੋ ਕਿਓਂ
ਅਫ਼ਗਾਨਿਸਤਾਨ ਵਿਸ਼ਵ ਕੱਪ ਵਿੱਚੋਂ ਪਹਿਲਾਂ ਹੀ ਬਾਹਰ ਹੋ ਗਿਆ ਸੀ ਅਤੇ ਇਸ ਵਾਰ ਉਸ ਨੇ ਕੌਮਾਂਤਰੀ ਮੁਕਾਬਲੇ ਵਿੱਚ ਕੋਈ ਵੀ ਮੈਚ ਨਹੀਂ ਜਿੱਤਿਆ। ਹੁਣ ਸਭ ਦੀਆਂ ਨਜ਼ਰਾਂ ਸੈਮੀਫਾਈਨਲਜ਼ ਮੁਕਾਬਲਿਆਂ 'ਤੇ ਟਿਕੀਆਂ ਹਨ।
ਲੀਡਜ਼: ਵਿਸ਼ਵ ਕੱਪ ਵਿੱਚ ਅਫ਼ਗਾਨਿਸਤਾਨ ਨੂੰ ਹਰਾ ਕੇ ਪਾਕਿਸਤਾਨ ਅਜਿਹੇ ਮੋੜ 'ਤੇ ਆ ਗਿਆ ਹੈ ਕਿ ਸੈਮੀਫਾਈਨਲ ਵਿੱਚ ਬਣੇ ਰਹਿਣ ਲਈ ਉਸ ਨੂੰ ਇੰਗਲੈਂਡ 'ਤੇ ਭਾਰਤ ਦੀ ਜਿੱਤ ਚਾਹੀਦੀ ਹੈ। ਅਜਿਹੀ ਸਥਿਤੀ ਵਿੱਚ ਪਾਕਿਸਤਾਨ ਬੀਤੇ ਕੱਲ੍ਹ ਅਫ਼ਗਾਨਿਸਤਾਨ 'ਤੇ ਤਿੰਨ ਵਿਕਟਾਂ ਨਾਲ ਪ੍ਰਾਪਤ ਕੀਤੀ ਜਿੱਤ ਨਾਲ ਪਹੁੰਚਿਆ ਹੈ। ਅੱਜ ਭਾਰਤ ਅਤੇ ਇੰਗਲੈਂਡ ਦਰਮਿਆਨ ਮੈਚ ਮਗਰੋਂ ਇਸ ਦਾ ਨਿਬੇੜਾ ਵੀ ਹੋ ਜਾਵੇਗਾ।
ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਦੀ ਕਹਿਰ ਢਾਹੁੰਦੀ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਆਪਣੀਆਂ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਸ਼ਾਹੀਨ ਨੇ 47 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਉਸ ਦੀ ਟੀਮ ਨੇ ਅਫਗਾਨਿਸਤਾਨ ਨੂੰ ਨੌਂ ਵਿਕਟਾਂ ’ਤੇ 227 ਦੌੜਾਂ ’ਤੇ ਰੋਕ ਦਿੱਤਾ। ਇਸ ਤੋਂ ਬਾਅਦ ਬਾਬਰ ਆਜ਼ਮ (45 ਦੌੜਾਂ) ਅਤੇ ‘ਮੈਨ ਆਫ ਦ ਮੈਚ’ ਰਹੇ ਇਮਾਦ ਵਸੀਮ (ਨਾਬਾਦ 49 ਦੌੜਾਂ) ਦੀਆਂ ਪਾਰੀਆਂ ਦੀ ਮਦਦ ਨਾਲ ਪਾਕਿਸਤਾਨ ਨੇ ਸੱਤ ਵਿਕਟਾਂ ਗੁਆ ਕੇ ਦੋ ਗੇਂਦਾਂ ਬਾਕੀ ਰਹਿੰਦਿਆਂ 230 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਅਫ਼ਗਾਨਿਸਤਾਨ ਦੇ ਮੁਜ਼ੀਬ ਉਰ ਰਹਿਮਾਨ ਅਤੇ ਮੁਹੰਮਦ ਨਬੀ ਨੇ ਦੋ-ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵੱਲੋਂ ਦੋ ਬੱਲੇਬਾਜ਼ਾਂ ਅਸ਼ਗਰ ਅਫ਼ਗਾਨ ਅਤੇ ਨਜ਼ੀਬੁੱਲ੍ਹਾ ਜ਼ਦਰਾਨ ਨੇ 42-42 ਦੌੜਾਂ ਬਣਾਈਆਂ। ਸ਼ਾਹੀਨ ਤੋਂ ਇਲਾਵਾ ਵਹਾਬ ਰਿਆਜ਼ (29 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਇਮਾਦ ਵਸੀਮ (48 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋ-ਦੋ ਸ਼ਿਕਾਰ ਕੀਤੇ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਅਫ਼ਗਾਨਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ ਪਰ ਪੂਰੀ ਟੀਮ ਨੇ ਸਨਮਾਨਜਨਕ ਸਕੋਰ ਤਾਂ ਖੜ੍ਹਾ ਕਰ ਲਿਆ ਪਰ ਇਸ ਨੂੰ ਜਿੱਤ ਵਿੱਚ ਬਦਲਣ ਤੋਂ ਨਾਕਾਮ ਰਹੀ। ਅਫ਼ਗਾਨਿਸਤਾਨ ਵਿਸ਼ਵ ਕੱਪ ਵਿੱਚੋਂ ਪਹਿਲਾਂ ਹੀ ਬਾਹਰ ਹੋ ਗਿਆ ਸੀ ਅਤੇ ਇਸ ਵਾਰ ਉਸ ਨੇ ਕੌਮਾਂਤਰੀ ਮੁਕਾਬਲੇ ਵਿੱਚ ਕੋਈ ਵੀ ਮੈਚ ਨਹੀਂ ਜਿੱਤਿਆ। ਹੁਣ ਸਭ ਦੀਆਂ ਨਜ਼ਰਾਂ ਸੈਮੀਫਾਈਨਲਜ਼ ਮੁਕਾਬਲਿਆਂ 'ਤੇ ਟਿਕੀਆਂ ਹਨ।
Pakistan go fourth in the #CWC19 standings 👀 #WeHaveWeWill pic.twitter.com/FfH5JjC6PM
— Cricket World Cup (@cricketworldcup) June 29, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement