(Source: ECI/ABP News)
T20I Rankings: ਪਾਕਿਸਤਾਨੀ ਦਾ ਦਬਦਬਾ ਖ਼ਤਮ, ਸੂਰਿਆਕੁਮਾਰ ਬਣੇ ਨੰਬਰ ਵਨ ਬੱਲੇਬਾਜ਼; ਵਿਰਾਟ ਕੋਹਲੀ ਵੀ ਟਾਪ-10 'ਚ
ਬੱਲੇਬਾਜ਼ਾਂ ਦੀ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ, ਲੰਬੇ ਸਮੇਂ ਤੋਂ ਪਾਕਿਸਤਾਨੀ ਬੱਲੇਬਾਜ਼ ਨੰਬਰ-1 'ਤੇ ਸਨ। ਕਦੇ ਬਾਬਰ ਆਜ਼ਮ ਤੇ ਕਦੇ ਮੁਹੰਮਦ ਰਿਜ਼ਵਾਨ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ।

ICC T20I Batting Rankings: ਬੱਲੇਬਾਜ਼ਾਂ ਦੀ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ, ਲੰਬੇ ਸਮੇਂ ਤੋਂ ਪਾਕਿਸਤਾਨੀ ਬੱਲੇਬਾਜ਼ ਨੰਬਰ-1 'ਤੇ ਸਨ। ਕਦੇ ਬਾਬਰ ਆਜ਼ਮ ਤੇ ਕਦੇ ਮੁਹੰਮਦ ਰਿਜ਼ਵਾਨ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ। ਹੁਣ ਤਾਜ਼ਾ ਦਰਜਾਬੰਦੀ ਵਿੱਚ ਪਾਕਿਸਤਾਨੀ ਦਬਦਬਾ ਖ਼ਤਮ ਹੋ ਗਿਆ ਹੈ। ਇੱਥੇ ਭਾਰਤੀ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸਿਖਰ 'ਤੇ ਪਹੁੰਚ ਗਏ ਹਨ।
ਸੂਰਿਆਕੁਮਾਰ ਯਾਦਵ ਨੂੰ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਵਿੱਚ ਬੈਕ ਟੂ ਬੈਕ ਅਰਧ ਸੈਂਕੜੇ ਦਾ ਫਾਇਦਾ ਮਿਲਿਆ ਹੈ। ਸੂਰਿਆ ਨੇ ਨੀਦਰਲੈਂਡ ਖਿਲਾਫ 25 ਗੇਂਦਾਂ 'ਤੇ 51 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਬਾਅਦ ਪਰਥ 'ਚ ਦੱਖਣੀ ਅਫਰੀਕਾ ਖਿਲਾਫ ਸੂਰਿਆ ਨੇ ਆਪਣੇ ਟੀ-20 ਕਰੀਅਰ ਦੀ ਸਭ ਤੋਂ ਸ਼ਾਨਦਾਰ ਪਾਰੀ ਖੇਡੀ। ਉਸ ਨੇ 40 ਗੇਂਦਾਂ 'ਤੇ 68 ਦੌੜਾਂ ਬਣਾਈਆਂ। ਉਸ ਦੀ ਇਹ ਪਾਰੀ ਅਜਿਹੇ ਸਮੇਂ ਆਈ ਜਦੋਂ ਭਾਰਤ ਦੀ ਅੱਧੀ ਟੀਮ 50 ਦੌੜਾਂ ਦੇ ਅੰਦਰ ਹੀ ਪੈਵੇਲੀਅਨ ਪਰਤ ਚੁੱਕੀ ਸੀ। ਉਸ ਨੇ ਇਕੱਲੇ ਹੀ ਭਾਰਤ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।
ਟਾਪ-10 ਵਿੱਚ ਦੋ ਭਾਰਤੀ
ਸੂਰਿਆਕੁਮਾਰ ਯਾਦਵ ਹੁਣ 863 ਅੰਕਾਂ ਨਾਲ ਟੀ-20 ਆਈ ਬੱਲੇਬਾਜ਼ੀ ਰੈਂਕਿੰਗ 'ਚ ਸਭ ਤੋਂ ਅੱਗੇ ਹੈ। ਉਹ ਮੁਹੰਮਦ ਰਿਜ਼ਵਾਨ (842) ਤੋਂ 21 ਅੰਕ ਅੱਗੇ ਹੈ। ਇੱਥੇ ਦੇਵਨ ਕੌਨਵੇ (792) ਤੀਜੇ ਸਥਾਨ 'ਤੇ ਅਤੇ ਬਾਬਰ ਆਜ਼ਮ (780) ਚੌਥੇ ਸਥਾਨ 'ਤੇ ਮੌਜੂਦ ਹਨ। ਏਡਾਨ ਮਾਰਕਰਮ (767) ਨੇ ਪੰਜਵਾਂ ਸਥਾਨ ਬਰਕਰਾਰ ਰੱਖਿਆ ਹੈ। ਡੇਵਿਡ ਮਲਾਨ (743), ਗਲੇਨ ਫਿਲਿਪਸ (703), ਰਿਲੇ ਰੋਸੋ (689), ਆਰੋਨ ਫਿੰਚ (687) ਅਤੇ ਵਿਰਾਟ ਕੋਹਲੀ (638) ਦੇ ਨਾਂ ਵੀ ਟਾਪ-10 ਵਿੱਚ ਸ਼ਾਮਲ ਹਨ।
ਟੀ-20 ਵਿੱਚ 177+ ਦੀ ਸਟ੍ਰਾਈਕ ਰੇਟ
ਸੂਰਿਆਕੁਮਾਰ ਯਾਦਵ ਨੇ ਇਸ ਸਾਲ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅੱਠ ਅਰਧ ਸੈਂਕੜੇ ਅਤੇ ਇੱਕ ਸੈਂਕੜਾ ਲਗਾਇਆ ਹੈ। ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 40+ ਦੀ ਬੱਲੇਬਾਜ਼ੀ ਔਸਤ ਨਾਲ ਦੌੜਾਂ ਬਣਾ ਰਿਹਾ ਹੈ। ਉਸਦਾ ਸਟ੍ਰਾਈਕ ਰੇਟ ਵੀ 177+ ਹੈ। ਸੂਰਿਆਕੁਮਾਰ ਯਾਦਵ ਨੇ ਆਪਣੇ 37 ਟੀ-20 ਮੈਚਾਂ ਦੇ ਇਸ ਛੋਟੇ ਕਰੀਅਰ ਵਿੱਚ ਇੱਕ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
