ਗੁਜਰਾਤ 'ਚ ਚੱਲ ਰਹੀਆਂ ਨੈਸ਼ਨਲ ਖ਼ੇਡਾਂ 'ਚ ਪੰਜਾਬ ਨੇ ਜਿੱਤੇ ਤਿੰਨ ਗੋਲਡ ਮੈਡਲ, ਮੀਤ ਹੇਅਰ ਨੇ ਦਿੱਤੀ ਵਧਾਈ
ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ।
ਚੰਡੀਗੜ੍ਹ: ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨੇ ਸੋਨ ਤਮਗ਼ਾ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਨੇ ਹੁਣ ਤੱਕ 5 ਸੋਨੇ, 11 ਚਾਂਦੀ ਤੇ 7 ਕਾਂਸੀ ਦੇ ਤਮਗਿਆਂ ਨਾਲ ਕੁੱਲ 23 ਤਮਗੇ ਜਿੱਤੇ ਹਨ।
ਮੀਤ ਹੇਅਰ ਨੇ ਟਵੀਟ ਕਰ ਕਿਹਾ, "36ਵੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੇ ਸਕੀਟ ਨਿਸ਼ਾਨੇਬਾਜ਼ਾਂ ਨੇ ਬਿਹਤਰ ਪ੍ਰਦਰਸ਼ਨ ਦਿਖਾਉਂਦਿਆਂ ਦੋ ਸੋਨੇ ਦੇ ਤਮਗੇ ਜਿੱਤੇ। ਪੁਰਸ਼ ਵਰਗ ਵਿੱਚ ਅਮਰਿੰਦਰ ਸਿੰਘ ਚੀਮਾ ਤੇ ਮਹਿਲਾ ਵਰਗ ਵਿੱਚ ਗਨੀਮਤ ਸੇਖੋਂ ਨੂੰ ਸਕੀਟ ਵਿੱਚ ਸੋਨ ਤਮਗੇ ਜਿੱਤਣ ਲਈ ਬਹੁਤ ਬਹੁਤ ਮੁਬਾਰਕਬਾਦ।"
ਇਕ ਹੋਰ ਟਵੀਟ 'ਚ ਹੇਅਰ ਨੇ ਕਿਹਾ, "36ਵੀਆਂ ਕੌਮੀ ਖੇਡਾਂ ਵਿੱਚ ਅੱਜ ਪੰਜਾਬ ਤਰਫੋਂ ਵਿਜੇਵੀਰ ਸਿੰਘ ਨੇ ਨਿਸ਼ਾਨੇਬਾਜ਼ੀ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ। ਤਿੰਨੇ ਜੇਤੂਆਂ ਨੂੰ ਬਹੁਤ ਬਹੁਤ ਮੁਬਾਰਕਬਾਦ॥"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :