ਰਾਸ਼ਿਦ ਖਾਨ ਨੇ ਮਾਰਿਆ ਹੈਲੀਕਾਪਟਰ ਸ਼ਾਟ, ਵੀਡੀਓ ਹੋਇਆ ਵਾਇਰਲ, 9 ਗੇਂਦਾਂ 'ਚ 27 ਰਨ ਬਣਾ ਦਿਵਾਈ ਜਿੱਤ
ਰਾਸ਼ਿਦ ਖਾਨ ਨੇ ਆਪਣੀ ਛੋਟੀ ਪਾਰੀ ਦੌਰਾਨ ਹੈਲੀਕਾਪਟਰ ਸ਼ਾਟ ਖੇਡਦੇ ਹੋਏ ਇਕ ਛੱਕਾ ਵੀ ਲਗਾਇਆ। ਰਾਸ਼ਿਦ ਖਾਨ ਦਾ ਹੈਲੀਕਾਪਟਰ ਸ਼ਾਟ ਨਾਲ ਛੱਕਾ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਨਵੀਂ ਦਿੱਲੀ: ਇੰਗਲੈਂਡ 'ਚ ਖੇਡੇ ਜਾ ਰਹੇ ਟੀ20 ਬਲਾਸਟ ਕ੍ਰਿਕਟ ਟੂਰਨਾਮੈਂਟ 'ਚ ਦੁਨੀਆਂ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਰਾਸ਼ਿਦ ਖਾਨ ਦਾ ਜਲਵਾ ਨਜ਼ਰ ਆ ਰਿਹਾ ਹੈ। ਰਾਸ਼ਿਦ ਖਾਨ ਨਾ ਸਿਰਫ਼ ਗੇਂਦ ਨਾਲ, ਸਗੋਂ ਬੱਲੇ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਰਾਸ਼ਿਦ ਖਾਨ ਨੇ 9 ਗੇਂਦਾਂ 'ਚ ਅਜੇਤੂ 27 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਸਸੇਕਸ ਨੂੰ ਫਾਈਨਲ 'ਚ ਐਂਟਰੀ ਦਿਵਾ ਦਿੱਤੀ ਇੰਨਾ ਹੀ ਨਹੀਂ, ਰਾਸ਼ਿਦ ਖਾਨ ਨੇ ਆਪਣੀ 27 ਦੌੜਾਂ ਦੀ ਪਾਰੀ ਦੌਰਾਨ ਧੋਨੀ ਦਾ ਹੈਲੀਕਾਪਟਰ ਸ਼ਾਟ ਵੀ ਖੇਡਿਆ।
ਜਦੋਂ ਰਾਸ਼ਿਦ ਖਾਨ ਬੱਲੇਬਾਜ਼ੀ ਕਰਨ ਆਏ ਤਾਂ ਸਸੇਕਸ ਨੂੰ ਯੌਰਕਸ਼ਾਇਰ ਦੇ ਖ਼ਿਲਾਫ਼ ਜਿੱਤ ਲਈ 21 ਗੇਂਦਾਂ 'ਚ 43 ਦੌੜਾਂ ਦੀ ਲੋੜ ਸੀ। ਰਾਸ਼ਿਦ ਖਾਨ ਨੇ ਦੂਜੀ ਗੇਂਦ 'ਤੇ ਹੀ ਛੱਕਾ ਮਾਰ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਇਸ ਤੋਂ ਬਾਅਦ ਰਾਸ਼ਿਦ ਖਾਨ ਨੇ 9 ਗੇਂਦਾਂ 'ਚ 300 ਦੇ ਸਟ੍ਰਾਈਕ ਰੇਟ ਨਾਲ 27 ਦੌੜਾਂ ਬਣਾਈਆਂ। ਰਾਸ਼ਿਦ ਖਾਨ ਦੀ ਪਾਰੀ ਵਿੱਚ 3 ਚੌਕੇ ਤੇ 2 ਛੱਕੇ ਸ਼ਾਮਲ ਸਨ।
ਰਾਸ਼ਿਦ ਖਾਨ ਨੇ ਆਪਣੀ ਛੋਟੀ ਪਾਰੀ ਦੌਰਾਨ ਹੈਲੀਕਾਪਟਰ ਸ਼ਾਟ ਖੇਡਦੇ ਹੋਏ ਇਕ ਛੱਕਾ ਵੀ ਲਗਾਇਆ। ਰਾਸ਼ਿਦ ਖਾਨ ਦਾ ਹੈਲੀਕਾਪਟਰ ਸ਼ਾਟ ਨਾਲ ਛੱਕਾ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਾਸ਼ਿਦ ਖਾਨ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਉਹ ਆਪਣੀ ਬੱਲੇਬਾਜ਼ੀ 'ਚ ਹੈਲੀਕਾਪਟਰ ਸ਼ਾਟ ਸ਼ਾਮਲ ਕਰਕੇ ਇਕ ਆਲਰਾਊਂਡਰ ਦੀ ਭੂਮਿਕਾ 'ਚ ਨਜ਼ਰ ਆਉਣਾ ਚਾਹੁੰਦੇ ਹਨ।
ਪ੍ਰੇਸ਼ਾਨ ਚੱਲ ਰਹੇ ਹਨ ਰਾਸ਼ਿਦ ਖਾਨ
ਇਸ ਤੋਂ ਪਹਿਲਾਂ ਰਾਸ਼ਿਦ ਖਾਨ ਨੇ ਵੀ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਸਿਲਸਿਲਾ ਵੀ ਜਾਰੀ ਰੱਖਿਆ। ਰਾਸ਼ਿਦ ਖਾਨ ਨੇ 4 ਓਵਰ ਗੇਂਦਬਾਜ਼ੀ ਕਰਦੇ ਹੋਏ ਸਿਰਫ਼ 25 ਦੌੜਾਂ ਹੀ ਦਿੱਤੀ ਅਤੇ ਉਹ ਇੱਕ ਬਹੁਤ ਹੀ ਮਹੱਤਵਪੂਰਨ ਵਿਕਟ ਲੈਣ 'ਚ ਵੀ ਕਾਮਯਾਬ ਰਹੇ।
ਦੱਸ ਦੇਈਏ ਕਿ ਰਾਸ਼ਿਦ ਖਾਨ ਇਸ ਸਮੇਂ ਬਹੁਤ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੇ ਹਨ। ਰਾਸ਼ਿਦ ਖਾਨ ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਾਬਜ਼ ਹੋਣ ਦੇ ਬਾਅਦ ਤੋਂ ਆਪਣੇ ਪਰਿਵਾਰ ਬਾਰੇ ਚਿੰਤਤ ਹਨ। ਰਾਸ਼ਿਦ ਖਾਨ ਦੀ ਚਿੰਤਾ ਦੀ ਪੁਸ਼ਟੀ ਉਨ੍ਹਾਂ ਦੀ ਫ੍ਰੈਂਚਾਇਜ਼ੀ ਨੇ ਵੀ ਕੀਤੀ ਸੀ। ਟੀਮ ਦੇ ਕਪਤਾਨ ਨੇ ਕਿਹਾ ਸੀ ਕਿ ਰਾਸ਼ਿਦ ਖਾਨ ਕਈ ਦਿਨਾਂ ਤੋਂ ਪ੍ਰੇਸ਼ਾਨ ਹਨ ਤੇ ਟੀਮ ਕੈਂਪ 'ਚ ਉਨ੍ਹਾਂ ਦਾ ਪੁਰਾਣਾ ਅੰਦਾਜ਼ ਵੇਖਣ ਨੂੰ ਨਹੀਂ ਮਿਲ ਰਿਹਾ।
ਦੇਖੋ ਵੀਡੀਓ:
View this post on Instagram