ਕੈਨਬਰਾ 'ਚ ਗੇਲ ਦਾ ਭੜਥੂ
ਉਸ ਵੇਲੇ ਗੇਲ ਦੀ ਪਾਰੀ ਇੱਕ ਦਿਨੀ ਮੁਕਾਬਲਿਆਂ ਦੇ ਇਤਿਹਾਸ ਦੀ ਤੀਜੀ ਸਭ ਤੋਂ ਵੱਡੀ ਪਾਰੀ ਸੀ। ਇਹ ODI ਮੈਚਾਂ ਦੇ ਇਤਿਹਾਸ 'ਚ 5ਵਾਂ ਦੋਹਰਾ ਸੈਂਕੜਾ ਸੀ। ਨਾਲ ਹੀ ਗੇਲ ਨੇ ਇੱਕ ਦਿਨੀ ਮੈਚਾਂ 'ਚ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ।
Download ABP Live App and Watch All Latest Videos
View In App24 ਫਰਵਰੀ ਦਾ ਦਿਨ ਕ੍ਰਿਕਟ ਇਤਿਹਾਸ 'ਚ ਬੇਹਦ ਖਾਸ ਬਣ ਗਿਆ ਹੈ। ਇਹ ਦਿਨ ਕ੍ਰਿਕਟ ਦੀ ਖੇਡ 'ਚ ਦੋਹਰੇ ਸੈਂਕੜਿਆਂ ਦੇ ਦਿਨ ਵਜੋਂ ਯਾਦ ਰਖਿਆ ਜਾਵੇਗਾ। ਇਸੇ ਦਿਨ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ODI ਮੈਚ 'ਚ ਦੋਹਰਾ ਸੈਂਕੜਾ ਬਣਿਆ ਸੀ।
ਇਹ ਕਮਾਲ ਸਚਿਨ ਤੇਂਦੁਲਕਰ ਨੇ ਕੀਤਾ ਸੀ। ਇਸੇ ਦਿਨ ਗੇਲ ਨਾਮ ਦੀ ਹਨੇਰੀ ਨੇ ਜ਼ਿਮਬਾਬਵੇ ਦੀ ਟੀਮ ਖਿਲਾਫ਼ ਦੋਹਰਾ ਸੈਂਕੜਾ ਜੜ ਦਿੱਤਾ। ਗੇਲ ਨੇ ਜਿੰਬਾਬਵੇ ਖਿਲਾਫ਼ 215 ਦੌੜਾਂ ਦੀ ਪਾਰੀ ਖੇਡੀ।
ਗੇਲ ਨੇ ਆਪਣਾ ਦੋਹਰਾ ਸੈਂਕੜਾ 138 ਗੇਂਦਾਂ ਤੇ ਪੂਰਾ ਕੀਤਾ। ਇੱਕੋ ਦਿਨ ਕ੍ਰਿਕਟ ਦੇ ਦੋ ਦਿੱਗਜਾਂ ਦਾ ਦੋਹਰਾ ਸੈਂਕੜਾ ਜੜਨਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ।
ਇਹ ਵਿਸ਼ਵ ਕੱਪ ਇਤਿਹਾਸ 'ਚ ਪਹਿਲਾ ਦੋਹਰਾ ਸੈਂਕੜਾ ਸੀ। ਇਸ ਪਾਰੀ ਦੇ ਨਾਲ ਹੀ ਗੇਲ ਵਿਸ਼ਵ ਕੱਪ ਇਤਿਹਾਸ ਦੇ ਹਾਈਐਸਟ ਸਕੋਰਰ ਵੀ ਬਣ ਗਏ ਸਨ।
ਗੇਲ ਨੇ ਆਪਣੀ ਇਸ ਪਾਰੀ 'ਚ ਕਈ ਨਵੇਂ ਰਿਕਾਰਡ ਵੀ ਸਥਾਪਿਤ ਕੀਤੇ। ਗੇਲ ਨੇ 147 ਗੇਂਦਾਂ ਤੇ 215 ਦੌੜਾਂ ਬਣਾਈਆਂ ਅਤੇ ਗੇਲ ਦੀ ਪਾਰੀ 'ਚ ਸ਼ਾਮਿਲ ਸਨ 10 ਚੌਕੇ ਤੇ 16 ਛੱਕੇ।
- - - - - - - - - Advertisement - - - - - - - - -