ਪੜਚੋਲ ਕਰੋ
(Source: ECI/ABP News)
ਰਿਸ਼ਭ ਪੰਤ ਨੇ ਤੋੜਿਆ ਧੋਨੀ ਦਾ ਰਿਕਾਰਡ
ਮੇਜ਼ਬਾਨ ਵੈਸਟਇੰਡੀਜ਼ ਨੂੰ ਤੀਜੇ ਟੀ-20 ਮੁਕਾਬਲੇ ‘ਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਆਪਣੇ ਨਾਂ ਕੀਤੀ। ਤੀਜੇ ਵਨਡੇ ‘ਚ ਜਿੱਤ ਦੇ ਹੀਰੋ ਰਿਸ਼ਭ ਪੰਤ ਰਹੇ ਜਿਨ੍ਹਾਂ ਨੇ ਨੌਟਆਉਟ 65 ਦੌੜਾਂ ਦੀ ਪਾਰੀ ਖੇਡੀ।
![ਰਿਸ਼ਭ ਪੰਤ ਨੇ ਤੋੜਿਆ ਧੋਨੀ ਦਾ ਰਿਕਾਰਡ Rishabh Pant breaks MS Dhonis long-standing T20I record ਰਿਸ਼ਭ ਪੰਤ ਨੇ ਤੋੜਿਆ ਧੋਨੀ ਦਾ ਰਿਕਾਰਡ](https://static.abplive.com/wp-content/uploads/sites/5/2019/08/07165537/Rishabh-Pant.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਮੇਜ਼ਬਾਨ ਵੈਸਟਇੰਡੀਜ਼ ਨੂੰ ਤੀਜੇ ਟੀ-20 ਮੁਕਾਬਲੇ ‘ਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਆਪਣੇ ਨਾਂ ਕੀਤੀ। ਤੀਜੇ ਵਨਡੇ ‘ਚ ਜਿੱਤ ਦੇ ਹੀਰੋ ਰਿਸ਼ਭ ਪੰਤ ਰਹੇ ਜਿਨ੍ਹਾਂ ਨੇ ਨੌਟਆਉਟ 65 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੇ ਨਾਲ ਹੀ ਪੰਤ ਨੇ ਟੀ-20 ਕ੍ਰਿਕਟ ‘ਚ ਭਾਰਤ ਦੇ ਸਭ ਤੋਂ ਕਾਮਯਾਬ ਵਿਕੇਟਕੀਪਰ ਬੱਲੇਬਾਜ਼ ਮਹੇਂਦਰ ਸਿੰਘ ਧੋਨੀ ਦਾ ਵੀ ਇੱਕ ਖਾਸ ਰਿਕਾਰਡ ਤੋੜਿਆ।
ਪਹਿਲੇ ਦੋ ਮੈਚਾਂ ‘ਚ ਖ਼ਰਾਬ ਪ੍ਰਦਰਸ਼ਨ ਕਕੇ ਪੰਤ ਨਿਸ਼ਾਨੇ ‘ਤੇ ਰਹੇ, ਪਰ ਤੀਜੇ ਮੈਚ ‘ਚ 42 ਗੇਂਦਾਂ ‘ਤੇ 65 ਦੌੜਾਂ ਦੀ ਪਾਰੀ ਖੇਡ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਟੀ-20 ‘ਚ ਪੰਤ ਭਾਰਤ ਦੇ ਲਈ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਕਟਕੀਪਰ ਬਣੇ।
ਤੀਜੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਵੈਸਟਇੰਡੀਜ਼ ਦੀ ਟੀਮ ਨੇ ਭਾਰਤ ਦੇ ਸਾਹਮਣੇ ਜਿੱਤ ਲਈ 147 ਦੌੜਾਂ ਦੀ ਚੁਣੌਤੀ ਰੱਖੀ ਸੀ। ਪੰਤ ਨੇ ਵਿਰਾਟ ਦੇ ਨਾਲ ਮਿਲ ਕੇ 106 ਦੌੜਾਂ ਦੀ ਪਾਟਨਰਸ਼ਿਪ ਕੀਤੀ ਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।
ਇਸ ਜਿੱਤ ਤੋਂ ਬਾਅਦ ਕਪਤਾਨ ਕੋਹਲੀ ਨੇ ਕਿਹਾ, “ਪੰਤ ਸਾਡੇ ਭਵਿੱਖ ਦਾ ਸਟਾਰ ਹੈ। ਅਸੀਂ ਪੰਤ ਤੋਂ ਟੈਸਟ ਤੇ ਵਨਡੇ ‘ਚ ਵੀ ਚੰਗਾ ਕਰਨ ਦੀ ਉਮੀਦ ਕਰ ਰਹੇ ਹਾਂ।”
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)