ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਰਿਸ਼ਭ ਪੰਤ ਦੀ ਪਾਰੀ ਨੇ ਲੁੱਟਿਆ ਦਿਲ, ਦਿੱਗਜ ਸਾਬਕਾ ਕ੍ਰਿਕਟਰਾਂ ਨੇ ਲਾਈ ਤਰੀਫਾਂ ਦੀ ਬਹਾਰ
ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਮੁਕਾਬਲੇ 'ਚ ਰਿਸ਼ਭ ਪੰਤ ਨੇ ਦਮਦਾਰ ਪਾਰੀ ਖੇਡੀ। ਇਹ ਪਾਰੀ ਅਜਿਹੇ ਸਮੇਂ 'ਚ ਆਈ ਜਦ ਟੀਮ ਇੰਡੀਆ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ।
IND vs SA Cape Town Test: ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਮੁਕਾਬਲੇ 'ਚ ਰਿਸ਼ਭ ਪੰਤ ਨੇ ਦਮਦਾਰ ਪਾਰੀ ਖੇਡੀ। ਇਹ ਪਾਰੀ ਅਜਿਹੇ ਸਮੇਂ 'ਚ ਆਈ ਜਦ ਟੀਮ ਇੰਡੀਆ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਇਨ੍ਹਾਂ ਦੀ ਇਸ ਸੈਂਚੁਰੀਅਨ ਪਾਰੀ ਦੀ ਬਦੌਲਤ ਟੀਮ ਇੰਡੀਆ 212 ਰਨ ਦਾ ਟੀਚਾ ਰੱਖਣ 'ਚ ਸਫਲ ਹੋਈ।
ਕੇਪਟਾਊਨ ਟੈਸਟ ਦੀ ਦੂਜੀ ਪਾਰੀ 'ਚ ਭਾਰਤੀ ਟੀਮ 58 ਰਨ ਬਣਾ ਕੇ ਵਿਕੇਟ ਲੈ ਚੁੱਕੀ ਹੈ। ਅਜਿਹੀ ਮੁਸ਼ਕਲ ਸਥਿਤੀ 'ਚ ਰਿਸ਼ਭ ਪੰਤ ਨੇ ਤਾਬੜਤੋੜ ਸੈਂਚੁਰੀ ਲਾਈ। ਉਹ 139 ਗੇਂਦ 'ਤੇ 100 ਰਨ ਬਣਾ ਕੇ ਨਾਬਾਦ ਰਹੇ। ਰਿਸ਼ਭ ਪੰਤ ਨੇ ਟੀਮ ਨੂੰ 200 ਦੇ ਨੇੜੇ ਪਹੁੰਚਾਇਆ। ਉਨ੍ਹਾਂ ਦੀ ਇਸ ਪਾਰੀ 'ਤ ਸਚਿਨ ਤੋਂ ਲੈ ਕੇ ਸਹਿਵਾਗ ਤੱਕ ਮੁਰੀਦ ਹੋ ਗਏ। ਸਾਬਕਾ ਕ੍ਰਿਕੇਟਰਸ ਨੇ ਕੁਝ ਇਸ ਤਰ੍ਹਾਂ ਆਪਣੀਆਂ ਪ੍ਰਤੀਕ੍ਰਿਆਵਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ ਲਿਖਿਆ ਹੈ, 'ਮੁਸ਼ਕਲ ਸਥਿਰੀਆਂ 'ਚ ਰਿਸ਼ਭ ਪੰਤ ਦੀ ਬੇਜੋੜ ਪਾਰੀ! ਬਹੁਤ ਵਧੀਆ।' ਸਹਿਵਾਗ ਨੇ ਟਵੀਟ ਕੀਤਾ,' ਰਿਸ਼ਭ ਪੰਤ ਦੀ ਇਨਕ੍ਰੈਡੀਬਲ (Incredible) ਸੈਂਚੁਰੀ। ਸਿਰਫ ਦੋ ਹਪਰ ਬੱਲੇਬਾਜ਼ ਦਹਾਈ ਦੇ ਅੰਕ ਤੱਕ ਪਹੁੰਚੇ। ਇੱਕਲਿਆਂ ਦੇ ਦਮ 'ਤੇ ਭਾਰਤ ਨੂੰ ਖੇਡ 'ਚ ਬਣਾਈ ਰੱਖਿਆ। ਉਹ ਨਾ ਸਿਰਫ ਐਕਸ ਫੈਕਟਰ ਹਨ, ਬਲਕਿ ਟੈਸਟ ਕ੍ਰਿਕੇਟ 'ਚ ਭਾਰਤ ਦੇ ਸਭ ਤੋਂ ਵੱਡੇ ਮੈਚ ਜੇਤੂ ਖਿਡਾਰੀਆਂ ਚੋਂ ਇੱਕ ਹਨ।'
A simply outstanding knock by @RishabhPant17 at a crucial stage!
— Sachin Tendulkar (@sachin_rt) January 13, 2022
Well done.#SAvIND pic.twitter.com/gdlTgfH3UE
— Cricket Man 🏏 (@OneHandSix) January 13, 2022
Incredible 💯 from #RishabhPant . Just two other batsmen reached double fingers and has single -handedly kept India in the game. Not just an ex-factor but one of India’s biggest match-winner in Test cricket. pic.twitter.com/8FqX1FrIIK
— Virender Sehwag (@virendersehwag) January 13, 2022
ਅਸ਼ੋਕ ਚੋਪੜਾ ਨੇ ਟਵੀਟ ਕੀਤਾ, ਪੰਤ ਇੱਕ ਸਪੈਸ਼ਲ ਪਲੇਅਰ ਹਨ, 2021 'ਚ ਗਾਬਾ 'ਤੇ ਸਰਵਸ੍ਰੇਸ਼ਠ ਟੈਸਟ ਪਾਰੀ ਅਤੇ ਹੁਣ ਇੱਥੇ ਉਹਨਾਂ ਨੇ ਇੱਕ ਹੋਰ ਸ਼ਾਨਦਾਰ ਪਾਰੀ ਖੇਡੀ। ਪੰਤ ਦੀ ਇਸ ਪਾਰੀ ਦੇ ਬਿਨਾਂ ਇਸ ਮੈਚ ਦੀ ਕੋਈ ਚੁਣੌਤੀ ਨਹੀਂ ਰਹਿ ਜਾਂਦੀ।'
Rishabh Pant is a special player…played the best Test knock by an Indian in 2021 (Gabba). And here, he’s played another gem. It wasn’t even a contest without Pant’s contribution. #SAvInd
— Aakash Chopra (@cricketaakash) January 13, 2022
ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ,' ਜਿਸ ਕਾਰਨ ਅਸੀਂ ਪੰਤ ਦੇ ਬਾਰੇ 'ਚ ਇੰਨੀ ਗੱਲ ਕਰਦੇ ਰਹਿੰਦੇ ਹਾਂ ਉਹ ਹੈ ਖੇਡ ਬਦਲਣ ਵਾਲੀ ਪਾਰੀ ਖੇਡਣ ਦੀ ਸਮਰੱਥਾ!
The reason why we keep talking so highly about #pant is the ability to play game changing innings! Brilliant 💯
— Irfan Pathan (@IrfanPathan) January 13, 2022
ਸ਼ਾਨਦਾਰ 100।' ਸਾਬਕਾ ਕੋਚ ਰਵੀ ਸ਼ਾਸਤਰੀ ਸਮੇਤ ਹੋਰ ਦਿੱਗਜਾਂ ਨੇ ਵੀ ਪੰਤ ਦੀ ਪਾਰੀ ਨੂੰ ਖੂਬ ਸਰਹਾਇਆ।
Pant dazzles with a hundred of sheer daring brilliance and class. Simply magnificent young man. What an entertainer! #SAvIND #pant pic.twitter.com/tHhls6UlQH
— Ravi Shastri (@RaviShastriOfc) January 13, 2022
ਇਹ ਵੀ ਪੜ੍ਹੋ: ਕੋਹਲੀ ਨੂੰ ਤੀਜੇ ਅੰਪਾਇਰ ਦੇ ਫੈਸਲੇ 'ਤੇ ਆਇਆ ਗੁੱਸਾ, ਸਟੰਪ ਮਾਈਕ 'ਤੇ ਕੱਢੀ ਭੜਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904