ਸ਼੍ਰੀਲੰਕਾ ਖਿਲਾਫ ਰੌਂਚੀ 99 ਗੇਂਦਾਂ 'ਤੇ 170 ਨਾਟ ਆਊਟ
ਮੁਕਾਬਲੇ ਦੇ ਆਂਕੜੇ
Download ABP Live App and Watch All Latest Videos
View In Appਇਸ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਅਤੇ ਸ਼੍ਰੀਲੰਕਾ ਦੀ ਸ਼ੁਰੂਆਤ ਵੀ ਬੇਹਦ ਦਮਦਾਰ ਰਹੀ। ਸ਼੍ਰੀਲੰਕਾ ਨੇ 20 ਓਵਰਾਂ ਦੀ ਖੇਡ ਤੋਂ ਬਾਅਦ ਕੀਵੀਆਂ ਨੂੰ ਸਿਰਫ 93 ਦੌੜਾਂ ਹੀ ਬਣਾਉਣ ਦਿੱਤੀਆਂ ਅਤੇ ਉਸ ਵੇਲੇ ਤਕ 5 ਵਿਕਟਾਂ ਵੀ ਹਾਸਿਲ ਕਰ ਲਈਆਂ।
ਪਰ ਫਿਰ ਸ਼ੁਰੂ ਹੋਈ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਦੀ ਧੁਨਾਈ ਅਤੇ ਕੀਵੀ ਟੀਮ ਨੇ ਮੁਕਾਬਲੇ 'ਚ ਵਾਪਸੀ ਕੀਤੀ। ਗ੍ਰਾੰਟ ਐਲੀਅਟ ਅਤੇ ਲੂਕ ਰੌਂਚੀ ਨੇ ਮਿਲਕੇ 6ਵੇਂ ਵਿਕਟ ਲਈ ਨਾਬਾਦ 267 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ ਤੇ 360 ਰਨ ਦਾ ਸਕੋਰ ਖੜਾ ਕਰ ਦਿੱਤਾ।
ਰੌਂਚੀ ਨੇ 99 ਗੇਂਦਾਂ ਤੇ ਨਾਬਾਦ 170 ਰਨ ਬਣਾਏ ਅਤੇ ਆਪਣੀ ਪਾਰੀ ਦੌਰਾਨ 14 ਚੌਕੇ ਤੇ 9 ਛੱਕੇ ਜੜੇ। ਐਲੀਅਟ 104 ਰਨ ਬਣਾ ਕੇ ਨਾਬਾਦ ਰਹੇ।
361 ਰਨ ਦੇ ਟੀਚੇ ਦਾ ਪਿਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਲਗਾਤਾਰ ਝਟਕੇ ਲਗਦੇ ਰਹੇ ਅਤੇ ਸ਼੍ਰੀਲੰਕਾ ਦੀ ਪੂਰੀ ਟੀਮ 252 ਦੌੜਾਂ ਤੇ ਆਲ ਆਉਟ ਹੋ ਗਈ। ਇਸ ਜਿੱਤ ਦੇ ਨਾਲ ਹੀ ਕੀਵੀ ਟੀਮ ਨੇ 7 ਮੈਚਾਂ ਦੀ ਸੀਰੀਜ਼ 'ਚ 3-1 ਦੀ ਲੀਡ ਹਾਸਿਲ ਕਰ ਲਈ ਸੀ।
ਨਿਊਜੀਲੈੰਡ - 360/5 (50 ਓਵਰ) ਸ਼੍ਰੀਲੰਕਾ - 252 ਆਲ ਆਉਟ (43.4 ਓਵਰ)
23 ਜਨਵਰੀ ਦਾ ਦਿਨ ਨਿਊਜ਼ੀਲੈਂਡ ਦੀ ਟੀਮ ਅਤੇ ਕ੍ਰਿਕਟ ਦੀ ਖੇਡ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਸਾਲ 2015 'ਚ ਇੱਕ ਇਤਿਹਾਸਿਕ ਮੈਚ ਵੇਖਣ ਨੂੰ ਮਿਲਿਆ ਸੀ।
ਇਸ ਇਤਿਹਾਸਿਕ ਵਨਡੇ ਮੈਚ 'ਚ ਨਿਊਜੀਲੈੰਡ ਨੇ ਸ਼੍ਰੀਲੰਕਾ ਨੂੰ ਮਾਤ ਦੇ ਦਿੱਤੀ। ਨਿਊਜੀਲੈੰਡ ਦੀ ਜਿੱਤ ਦੇ ਹੀਰੋ ਬਣੇ ਲੂਕ ਰੌਂਚੀ। ਰੌਂਚੀ ਨੇ 170 ਰਨ ਦੀ ਨਾਬਾਦ ਪਾਰੀ ਖੇਡੀ।
- - - - - - - - - Advertisement - - - - - - - - -