ਪੜਚੋਲ ਕਰੋ
Advertisement
ਸਚਿਨ ਦਾ ਆਖਰੀ ਸਲਾਮ
ਧੂਮ ਸਚਿਨ ਦੇ ਨਾਮ ਦੀ
ਧੂਮ ਵਾਨਖੇੜੇ ਸਟੇਡੀਅਮ 'ਚ ਲਗਦੇ ‘ਸਚਿਨ-ਸਚਿਨ’ ਦੇ ਨਾਰਿਆਂ ਦੀ
ਧੂਮ ਸਚਿਨ ਦੇ ਬੱਲੇ ਤੋਂ ਨਿਕਲ ਰਹੇ ਚੌਕੇ-ਛੱਕਿਆਂ ਦੀ
ਧੂਮ ਸਚਿਨ ਦੇ ਸੰਨਿਆਸ ਤੋਂ ਪਹਿਲਾਂ ਮੈਦਾਨ 'ਤੇ ਉਨ੍ਹਾਂ ਦੀ ਆਖਰੀ ਝਲਕ ਦੀ
ਅਤੇ ਧੂਮ 24 ਸਾਲ ਤਕ ਵਿਸ਼ਵ ਦੇ ਹਰ ਮੈਦਾਨ ਤੇ ਕੀਤੇ ਕਮਾਲ ਦੀ
ਸਚਿਨ ਦੀ ਇਸੇ ਧੂਮ ਨੂੰ ਅੱਜ ਦੇ ਹੀ ਦਿਨ ਸਾਲ 2013 'ਚ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਕ੍ਰਿਕਟ ਫੈਨਸ ਨੇ ਸਲੈਮ ਕੀਤਾ। 16 ਨਵੰਬਰ 2013 ਦੇ ਦਿਨ ਸਚਿਨ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ।
14 ਨਵੰਬਰ ਤੋਂ ਵਾਨਖੇੜੇ ਸਟੇਡੀਅਮ ਮੁੰਬਈ 'ਚ ਸ਼ੁਰੂ ਹੋਇਆ ਇਤਿਹਾਸਿਕ ਟੇਸਟ ਮੁਕਾਬਲਾ। ਇਤਿਹਾਸਿਕ ਇਸਲਈ ਨਹੀਂ ਕਿ ਟੱਕਰ ਭਾਰਤ ਅਤੇ ਵੇਸਟ ਇੰਡੀਜ਼ ਦੀ ਸੀ, ਨਾ ਹੀ ਇਸਲਈ ਕਿ ਦੇਸ਼ ਦੀਆਂ ਵੱਡੀਆਂ ਤੋਂ ਵੱਡੀਆਂ ਹਸਤੀਆਂ ਇਸ ਮੁਕਾਬਲੇ ਨੂ ਦੇਖ ਰਹੀਆਂ ਸਨ, ਬਾਲਕੀ ਇਸਲਈ ਕਿ ਇਹ ਸੀ ਸਚਿਨ ਦੇ ਕਰੀਅਰ ਦਾ ਆਖਰੀ ਟੈਸਟ ਮੈਚ।
ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ 14 ਤੋਂ 16 ਨਵੰਬਰ ਤਕ ਖੇਡੇ ਗਏ ਟੈਸਟ ਮੈਚ 'ਚ ਭਾਰਤੀ ਟੀਮ ਨੇ ਪਾਰੀ ਅਤੇ 126 ਰਨ ਨਾਲ ਜਿੱਤ ਦਰਜ ਕੀਤੀ। ਪਰ ਸ਼ਾਇਦ ਭਾਰਤੀ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਟੀਮ ਦੀ ਜਿੱਤ ਤੋਂ ਬਾਅਦ ਵੀ ਸਾਰਾ ਦੇਸ਼ ਰੋ ਰਿਹਾ ਸੀ। ਦੇਸ਼ ਅਤੇ ਸਚਿਨ ਦੇ ਫੈਨਸ ਨੂੰ ਇਹ ਦੁਖ ਸਤਾ ਰਿਹਾ ਸੀ ਕਿ ਹੁਣ ਸਚਿਨ ਦੀ ਝਲਕ ਦੁਬਾਰਾ ਮੈਦਾਨ 'ਤੇ ਬੱਲਾ ਚੁੱਕੇ ਵੇਖਣ ਨੂੰ ਨਹੀਂ ਮਿਲੇਗੀ। ਸਚਿਨ ਨੇ ਆਪਣੇ ਆਖਰੀ ਮੈਚ 'ਚ ਵੀ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ 74 ਰਨ ਦੀ ਪਾਰੀ ਖੇਡ ਦਰਸ਼ਕਾਂ ਨੂੰ ਆਖਰੀ ਵਾਰ ਆਪਣੇ ਬੱਲੇ ਤੋਂ ਨਿਕਲਦੇ ਕਰਾਰੇ ਸ਼ਾਟਸ ਦੀ ਝਲਕ ਵਿਖਾਈ। ਸਚਿਨ ਨੇ 118 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ 74 ਰਨ ਬਣਾਏ।
ਕ੍ਰਿਕਟ ਦੀ ਖੇਡ 'ਚ ਅਜਿਹੀ ਕੋਈ ਉਪਲਬਧੀ ਨਹੀਂ ਹੈ ਜੋ ਹਾਸਿਲ ਕਰਨ ਤੋਂ ਸਚਿਨ ਖੁੰਝ ਗਏ ਹੋਣ। ਸਕੂਲੀ ਦਿਨਾਂ ਦੌਰਾਨ ਹੀ ਆਪਣੀ ਧਮਾਕੇਦਾਰ ਖੇਡ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿਚਣ ਵਾਲੇ ਸਚਿਨ ਤੇਂਦੁਲਕਰ ਨੇ 1989 'ਚ ਭਾਰਤੀ ਟੀਮ ਲਈ ਟੈਸਟ ਅਤੇ ਇੱਕ ਦਿਨੀ ਮੈਚਾਂ 'ਚ ਡੈਬਿਊ ਕੀਤਾ। ਉਸ ਦਿਨ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਕਦੀ ਪਿਛਾਂ ਮੁੜਕੇ ਨਹੀਂ ਵੇਖਿਆ।
ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 100 ਸੈਂਕੜੇ ਵੀ ਪੂਰੇ ਕੀਤੇ। ਟੈਸਟ ਅਤੇ ਇੱਕ ਦਿਨੀ ਮੈਚਾਂ 'ਚ ਸਭ ਤੋਂ ਵਧ ਦੌੜਾਂ ਵੀ ਸਚਿਨ ਤੇਂਦੁਲਕਰ ਦੇ ਹੀ ਨਾਮ ਦਰਜ ਹਨ। ਸਚਿਨ ਨੇ ਟੈਸਟ ਮੈਚਾਂ 'ਚ 51 ਸੈਂਕੜੇ ਠੋਕੇ ਅਤੇ ਇੱਕ ਦਿਨੀ ਮੈਚਾਂ 'ਚ 49 ਸੈਂਕੜੇ ਜੜੇ। ਵਨਡੇ ਮੈਚਾਂ 'ਚ ਦੋਹਰਾ ਸੈਂਕੜਾ ਪੂਰਾ ਕਰਨ ਵਾਲੇ ਵੀ ਸਚਿਨ ਪਹਿਲੇ ਖਿਡਾਰੀ ਸਨ। ਸਚਿਨ ਨੇ 16 ਨਵੰਬਰ 2014 ਨੂੰ ਕ੍ਰਿਕਟ ਕਰਿਅਰ ਨੂੰ ਅਲਵਿਦਾ ਕਿਹਾ ਅਤੇ ਸਚਿਨ ਦਾ ਆਖਰੀ ਮੈਚ ਵੇਖਣ ਕਈ ਵੱਡਿਆ ਸ਼ਖਸੀਅਤਾਂ ਪਹੁੰਚੀਆਂ ਜਿਸ 'ਚ ਫਿਲਮੀ ਪਰਦੇ ਦੀਆਂ ਹਸਤੀਆਂ ਅਤੇ ਰਾਜਨੀਤੀ ਦੇ ਕਈ ਦਿੱਗਜ ਸ਼ਾਮਿਲ ਸਨ।
ਸਚਿਨ ਦੇ ਅੰਕੜੇ :
ਟੈਸਟ - 200
ਦੌੜਾਂ - 15,921
100/50 - 51/68
ਔਸਤ - 53.78
ਵਨਡੇ - 463
ਦੌੜਾਂ - 18,426
100/50 - 49/96
ਔਸਤ - 44.83
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement