Happy Birthday Saina Nehwal : 33 ਸਾਲ ਦੀ ਹੋਈ ਸਾਇਨਾ ਨੇਹਵਾਲ, ਬੈਡਮਿੰਟਨ 'ਚ ਭਾਰਤ ਨੂੰ ਦਿਵਾਇਆ ਪਹਿਲਾ ਓਲੰਪਿਕ ਮੈਡਲ
ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਾਇਨਾ ਅੱਜ 33 ਸਾਲ ਦੀ ਹੋ ਗਈ ਹੈ। ਕਰਾਟੇ ਚੈਂਪੀਅਨ ਤੋਂ ਬੈਡਮਿੰਟਨ 'ਚ ਆਈ ਸਾਇਨਾ ਨੇ ਕਈ ਮੌਕਿਆਂ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ
Saina Nehwal Birthday : ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਾਇਨਾ ਅੱਜ 33 ਸਾਲ ਦੀ ਹੋ ਗਈ ਹੈ। ਕਰਾਟੇ ਚੈਂਪੀਅਨ ਤੋਂ ਬੈਡਮਿੰਟਨ 'ਚ ਆਈ ਸਾਇਨਾ ਨੇ ਕਈ ਮੌਕਿਆਂ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਸਾਇਨਾ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਬਣ ਗਈ ਹੈ। ਉਹਨਾਂ ਨੇ ਇਹ ਕਾਰਨਾਮਾ 2012 ਲੰਡਨ ਓਲੰਪਿਕ 'ਚ ਕੀਤਾ ਸੀ।
ਅੱਠ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਕਰ ਦਿੱਤਾ ਸੀ ਸ਼ੁਰੂ
ਸਾਇਨਾ ਦਾ ਜਨਮ 17 ਮਾਰਚ 1990 ਨੂੰ ਹਿਸਾਰ, ਹਰਿਆਣਾ ਵਿੱਚ ਹੋਇਆ ਸੀ। ਸਾਇਨਾ ਦੇ ਪਿਤਾ ਦਾ ਨਾਂ ਡਾਕਟਰ ਹਰਵੀਰ ਸਿੰਘ ਨੇਹਵਾਲ ਅਤੇ ਮਾਂ ਦਾ ਨਾਂ ਊਸ਼ਾ ਨੇਹਵਾਲ ਹੈ। ਸਾਇਨਾ ਨੇ ਅੱਠ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਸੀ।
ਦਾਦੀ ਨੇ ਸਾਇਨਾ ਦੇ ਜਨਮ ਤੋਂ ਬਾਅਦ ਲਗਭਗ ਇੱਕ ਮਹੀਨੇ ਤੱਕ ਨਹੀਂ ਦੇਖਿਆ ਉਸ ਦਾ ਚਿਹਰਾ
ਦੱਸ ਦੇਈਏ ਕਿ ਸਾਇਨਾ ਦੀ ਮਾਂ ਰਾਜ ਪੱਧਰੀ ਬੈਡਮਿੰਟਨ ਖਿਡਾਰਨ ਸੀ। ਸਾਇਨਾ ਨੇ ਹੈਦਰਾਬਾਦ ਦੇ ਲਾਲ ਬਹਾਦੁਰ ਸਟੇਡੀਅਮ ਵਿੱਚ ਸਿਖਲਾਈ ਲੈ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਕੋਚ ਨਾਨੀ ਪ੍ਰਸਾਦ ਸਨ। ਇਹ ਵੀ ਕਿਹਾ ਜਾਂਦੈ ਕਿ ਸਾਇਨਾ ਦੀ ਦਾਦੀ ਇੱਕ ਪੁੱਤਰ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਸਾਇਨਾ ਦੇ ਜਨਮ ਤੋਂ ਬਾਅਦ ਲਗਭਗ ਇੱਕ ਮਹੀਨੇ ਤੱਕ ਉਸ ਦਾ ਚਿਹਰਾ ਨਹੀਂ ਦੇਖਿਆ ਸੀ।
ਸਾਇਨਾ ਨੇਹਵਾਲ ਓਲੰਪਿਕ 'ਚ ਬੈਡਮਿੰਟਨ ਵਿੱਚ ਭਾਰਤ ਦੀ ਪਹਿਲੀ ਤਮਗਾ ਜੇਤੂ
ਸਾਇਨਾ ਨੇਹਵਾਲ ਓਲੰਪਿਕ ਵਿੱਚ ਬੈਡਮਿੰਟਨ ਵਿੱਚ ਭਾਰਤ ਦੀ ਪਹਿਲੀ ਤਮਗਾ ਜੇਤੂ ਬਣ ਗਈ ਹੈ। ਉਹਨਾਂ 2012 ਲੰਡਨ ਓਲੰਪਿਕ 'ਚ ਨਵਾਂ ਰਿਕਾਰਡ ਬਣਾਇਆ ਸੀ। ਸਾਇਨਾ ਨੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਾਲ 2009 'ਚ ਇੰਡੋਨੇਸ਼ੀਆ ਓਪਨ 'ਚ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਸਾਇਨਾ ਨੇ ਰਾਸ਼ਟਰਮੰਡਲ 'ਚ ਜਿੱਤੇ 3 ਸੋਨ ਤਗਮੇ
ਸਾਇਨਾ ਨੇਹਵਾਲ ਨੇ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਹੁਣ ਤੱਕ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਸੋਨ ਤਗਮੇ ਜਿੱਤ ਚੁੱਕੀ ਹੈ। ਸਾਇਨਾ ਨੇ ਸਿੰਗਲ ਈਵੈਂਟ ਵਿੱਚ ਦੋ ਗੋਲਡ (2010 ਅਤੇ 2018) ਅਤੇ ਮਿਕਸਡ ਟੀਮ ਵਿੱਚ ਇੱਕ ਗੋਲਡ (2018) ਜਿੱਤਿਆ ਹੈ। ਉਹ ਦੋ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਐਥਲੀਟ ਵੀ ਹੈ। ਇਸ ਤੋਂ ਇਲਾਵਾ ਸਾਇਨਾ ਨੇ ਰਾਸ਼ਟਰਮੰਡਲ ਵਿੱਚ ਇੱਕ ਚਾਂਦੀ (2010) ਮਿਕਸਡ ਟੀਮ ਅਤੇ ਇੱਕ ਕਾਂਸੀ (2006) ਵੀ ਜਿੱਤਿਆ ਹੈ।