ਸਾਇਨਾ ਨੇਹਵਾਲ ਦਾ ਆਖਰੀ ਓਲੰਪਿਕ ਖੇਡਣ ਦਾ ਸੁਪਨਾ ਟੁੱਟਾ, ਨਹੀਂ ਕਰ ਸਕੀ ਕੁਆਲੀਫਾਈ
ਭਾਰਤ ਦਾ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦਾ ਆਖਰੀ ਓਲੰਪਿਕ ਖੇਡਣ ਦਾ ਸੁਪਨਾ ਟੁੱਟ ਗਿਆ ਹੈ। ਸਾਇਨਾ ਨੇਹਵਾਲ ਇਸ ਸਾਲ ਦੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ।ਵਰਲਡ ਬੈਡਮਿੰਟਨ ਫੈਡਰੇਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕਿਦਾਂਬੀ ਸ੍ਰੀਕਾਂਤ ਵੀ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ।
ਨਵੀਂ ਦਿੱਲੀ: ਭਾਰਤ ਦਾ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦਾ ਆਖਰੀ ਓਲੰਪਿਕ ਖੇਡਣ ਦਾ ਸੁਪਨਾ ਟੁੱਟ ਗਿਆ ਹੈ। ਸਾਇਨਾ ਨੇਹਵਾਲ ਇਸ ਸਾਲ ਦੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ।ਵਰਲਡ ਬੈਡਮਿੰਟਨ ਫੈਡਰੇਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕਿਦਾਂਬੀ ਸ੍ਰੀਕਾਂਤ ਵੀ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ।
ਵਰਲਡ ਬੈਡਮਿੰਟਨ ਫੈਡਰੇਸ਼ਨ ਨੇ ਸਪੱਸ਼ਟ ਕੀਤਾ ਕਿ ਯੋਗਤਾ ਅਵਧੀ ਦੇ ਅੰਦਰ ਕੋਈ ਹੋਰ ਟੂਰਨਾਮੈਂਟ ਨਹੀਂ ਹੋਣਗੇ ਅਤੇ ਮੌਜੂਦਾ ਰੈਂਕਿੰਗ ਸੂਚੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।ਵਿਸ਼ਵ ਦੇ ਸਾਬਕਾ ਨੰਬਰ ਇਕ ਪੁਰਸ਼ ਖਿਡਾਰੀ ਸ਼੍ਰੀਕਾਂਤ ਅਤੇ ਲੰਡਨ ਗੇਮਜ਼ (2012 ਦੀਆਂ ਓਲੰਪਿਕ) ਦੀ ਬਰੌਂਜ਼ ਮੈਡਲ ਜੇਤੂ ਸਾਇਨਾ ਦੀਆਂ ਉਮੀਦਾਂ ਉਦੋਂ ਟੁੱਟ ਗਈਆਂ ਜਦੋਂ ਸਿੰਗਾਪੁਰ ਵਿੱਚ ਓਲੰਪਿਕ ਕੁਆਲੀਫਾਇਰ ਦਾ ਆਖਰੀ ਟੂਰਨਾਮੈਂਟ ਕੋਵਿਡ -19 ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ।
ਪੀਵੀ ਸਿੰਧੂ ਨੇ ਯੋਗਤਾ ਪ੍ਰਾਪਤ ਕੀਤੀ
ਬੀਡਬਲਯੂਐਫ ਨੇ ਕਿਹਾ, “ਬੀਡਬਲਯੂਐਫ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ 2020 ਦੀਆਂ ਓਲੰਪਿਕ ਖੇਡਾਂ ਦੇ ਕੁਆਲੀਫਾਈ ਸਮੇਂ ਵਿਚ ਕੋਈ ਹੋਰ ਟੂਰਨਾਮੈਂਟ ਨਹੀਂ ਖੇਡੇ ਜਾਣਗੇ। ਟੋਕਿਓ ਖੇਡਾਂ ਦੀ ਯੋਗਤਾ ਅਵਧੀ ਅਧਿਕਾਰਤ ਤੌਰ 'ਤੇ 15 ਜੂਨ 2021 ਨੂੰ ਖਤਮ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ, ਮੌਜੂਦਾ ਰੇਸ ਤੋਂ ਟੋਕਿਓ ਰੈਂਕਿੰਗ ਨਹੀਂ ਬਦਲੇਗੀ।"
ਮੌਜੂਦਾ ਸਿਹਤ ਸੰਕਟ ਦੇ ਕਾਰਨ, ਵਿਸ਼ਵ ਸੰਗਠਨ ਨੇ ਤਿੰਨ ਮਹੱਤਵਪੂਰਨ ਘਟਨਾਵਾਂ ਨੂੰ ਮੁਲਤਵੀ ਕਰਨ ਤੋਂ ਬਾਅਦ ਯੋਗਤਾ ਦੀ ਮਿਆਦ ਨੂੰ ਦੋ ਮਹੀਨਿਆਂ ਵਧਾ ਕੇ 15 ਜੂਨ ਕਰ ਦਿੱਤਾ ਸੀ।ਹਾਲਾਂਕਿ, ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਇੰਡੀਆ ਓਪਨ, ਮਲੇਸ਼ੀਆ ਓਪਨ ਅਤੇ ਸਿੰਗਾਪੁਰ ਓਪਨ ਦਾ ਆਯੋਜਨ ਨਹੀਂ ਹੋ ਸਕਿਆ, ਜਿਸ ਨਾਲ ਸ਼੍ਰੀਕਾਂਤ ਅਤੇ ਸਾਇਨਾ ਨੂੰ ਕੁਆਲੀਫਾਈ ਕਰਨ ਦਾ ਮੌਕਾ ਨਹੀਂ ਮਿਲਿਆ।
ਭਾਰਤ ਲਈ ਮਹਿਲਾ ਸਿੰਗਲਜ਼ ਵਿੱਚ ਪੀਵੀ ਸਿੰਧੂ, ਪੁਰਸ਼ ਸਿੰਗਲਜ਼ ਵਿੱਚ ਬੀ ਸਾਈ ਪ੍ਰਨੀਤ ਅਤੇ ਪੁਰਸ਼ ਡਬਲਜ਼ ਜੋੜੀ ਚਿਰਾਗ ਸ਼ੈੱਟੀ ਅਤੇ ਸਤਵਿਕਸਰਾਜ ਰਣਕੀਰੇਡੀ ਨੇ ਕੁਆਲੀਫਾਈ ਕੀਤਾ ਹੈ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :