Sania Mirza Retirement : ਸਾਨੀਆ ਮਿਰਜ਼ਾ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ ; ਕਿਹਾ- 'ਇਹ ਸਾਲ ਹੋਵੇਗਾ ਆਖਰੀ ਸੀਜ਼ਨ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੁੱਧਵਾਰ ਨੂੰ ਆਪਣੀ ਆਸਟ੍ਰੇਲੀਅਨ ਓਪਨ ਮੁਹਿੰਮ ਦੇ ਸ਼ੁਰੂਆਤੀ ਮੈਚ ਵਿੱਚ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
Sania Mirza Retirement : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੁੱਧਵਾਰ ਨੂੰ ਆਪਣੀ ਆਸਟ੍ਰੇਲੀਅਨ ਓਪਨ ਮੁਹਿੰਮ ਦੇ ਸ਼ੁਰੂਆਤੀ ਮੈਚ ਵਿੱਚ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸਾਨੀਆ ਮਿਰਜ਼ਾ ਨੇ ਕਿਹਾ ਕਿ ਮੌਜੂਦਾ ਸੀਜ਼ਨ ਉਸ ਦਾ ਆਖਰੀ ਸਾਲ ਹੋਵੇਗਾ ਅਤੇ ਉਹ ਸੱਚਮੁੱਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣਾ ਚਾਹੁੰਦੀ ਹੈ।
ਮੈਲਬੌਰਨ ਵਿੱਚ ਮਹਿਲਾ ਡਬਲਜ਼ ਮੁਕਾਬਲੇ ਦੇ ਪਹਿਲੇ ਦੌਰ ਵਿੱਚ ਹਾਰਨ ਤੋਂ ਬਾਅਦ ਮਿਰਜ਼ਾ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਫੈਸਲਾ ਕੀਤਾ ਹੈ ਕਿ ਇਹ ਮੇਰਾ ਆਖਰੀ ਸਾਲ ਹੋਵੇਗਾ। ਮੈਨੂੰ ਯਕੀਨ ਨਹੀਂ ਹੈ ਕਿ ਮੈਂ ਸੀਜ਼ਨ ਤੱਕ ਚੱਲ ਸਕਾਂਗੀ ਜਾਂ ਨਹੀਂ ਪਰ ਮੈਂ ਚਾਹੁੰਦੀ ਹਾਂ। ਮੇਰਾ ਸਰੀਰ ਖ਼ਰਾਬ ਹੋ ਰਿਹਾ ਹੈ। ਮੇਰਾ ਇੱਕ 3 ਸਾਲ ਦਾ ਪੁੱਤਰ ਵੀ ਹੈ ,ਜਿਸਨੂੰ ਮੈਂ ਹਰ ਵਾਰ ਦੌਰੇ 'ਤੇ ਜੋਖਮ ਵਿੱਚ ਨਹੀਂ ਪਾ ਸਕਦੀ। ਮੇਰਾ ਗੋਡਾ ਅੱਜ ਵੀ ਦਰਦ ਕਰ ਰਿਹਾ ਹੈ , ਪਰ ਮੈਂ ਇਹ ਨਹੀਂ ਕਹਿ ਰਹੀ ਕਿ ਏਹੀ ਸਾਡੀ ਹਾਰ ਦਾ ਕਾਰਨ ਹੈ।
ਰਜ਼ਾ ਅਤੇ ਉਸ ਦੀ ਡਬਲਜ਼ ਜੋੜੀਦਾਰ ਯੂਕਰੇਨ ਦੀ ਨਾਦੀਆ ਕਿਚਨੋਕ ਨੂੰ ਮਹਿਲਾ ਵਰਗ ਦੇ ਪਹਿਲੇ ਦੌਰ ਵਿੱਚ ਤਾਮਾਰਾ ਜ਼ਿਦਾਨਸੇਕ ਅਤੇ ਕਾਜ਼ਾ ਜੁਵਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਗੇਮ ਇੱਕ ਘੰਟਾ 37 ਮਿੰਟ ਤੱਕ ਚੱਲੀ ਕਿਉਂਕਿ ਮਿਰਜ਼ਾ ਅਤੇ ਕਿਚਨੋਕ 4-6, 6-7 ਨਾਲ ਹਾਰ ਗਏ।
ਸਾਨੀਆ ਮਿਰਜ਼ਾ ਨੇ 2003 ਵਿੱਚ ਪੇਸ਼ੇਵਰ ਤੌਰ 'ਤੇ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਸਾਨੀਆ ਮਿਰਜ਼ਾ ਨੇ 6 ਗ੍ਰੈਂਡ ਸਲੈਮ ਡਬਲਜ਼ ਖਿਤਾਬ ਜਿੱਤੇ ਹਨ। ਉਹ 19 ਸਾਲਾਂ ਤੋਂ ਲਗਾਤਾਰ ਟੈਨਿਸ ਖੇਡ ਰਹੀ ਹੈ ਅਤੇ ਕਈ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਭਾਰਤ ਨੂੰ ਜਿੱਤ ਦਿਵਾਈ ਹੈ। ਉਹ ਆਪਣੇ ਕਰੀਅਰ ਵਿੱਚ ਡਬਲਜ਼ ਵਿੱਚ ਵੀ ਨੰਬਰ-1 ਰਹੀ ਹੈ। ਉਹ ਸਿੰਗਲ ਰੈਂਕਿੰਗ ਵਿੱਚ ਸਿਖਰਲੇ 100 ਵਿੱਚ ਥਾਂ ਬਣਾਉਣ ਵਾਲੀ ਪਹਿਲੀ ਮਹਿਲਾ ਭਾਰਤੀ ਖਿਡਾਰਨ ਬਣ ਗਈ ਹੈ। ਦੋ ਭਾਰਤੀ ਮਹਿਲਾ ਟੈਨਿਸ ਖਿਡਾਰਨਾਂ ਨੇ ਹੁਣ ਤੱਕ ਡਬਲਯੂਟੀਏ ਖਿਤਾਬ ਜਿੱਤਿਆ ਹੈ, ਸਾਨੀਆ ਉਨ੍ਹਾਂ ਵਿੱਚੋਂ ਇੱਕ ਹੈ।