ਪੜਚੋਲ ਕਰੋ
Advertisement
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਸਵਿਤਾ ਪੂਨੀਆ ਕਰੇਗੀ ਕਪਤਾਨੀ
ਟੂਰਨਾਮੈਂਟ ਵਿੱਚ ਚੀਨ, ਕੋਰੀਆ, ਜਾਪਾਨ, ਥਾਈਲੈਂਡ, ਮਲੇਸ਼ੀਆ ਵੀ ਹਿੱਸਾ ਲੈ ਰਹੇ ਹਨ। ਇਸ ਸਾਲ ਐਫਆਈਐਚ ਦੀ ਸਰਵੋਤਮ ਗੋਲਕੀਪਰ ਵਜੋਂ ਚੁਣੀ ਗਈ ਸਵਿਤਾ ਟੂਰਨਾਮੈਂਟ ’ਚ ਕਪਤਾਨੀ ਕਰੇਗੀ।
ਨਵੀਂ ਦਿੱਲੀ: ਮਹਿਲਾ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਕੈਪਟਨ ਰਾਣੀ ਰਾਮਪਾਲ ਨੂੰ ਆਰਾਮ ਦਿੱਤਾ ਗਿਆ ਹੈ ਤੇ ਗੋਲਕੀਪਰ ਸਵਿਤਾ ਪੂਨੀਆ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਇਹ ਟੂਰਨਾਮੈਂਟ 5 ਤੋਂ 12 ਦਸੰਬਰ ਤੱਕ ਦੱਖਣੀ ਕੋਰੀਆ ਦੇ ਡੋਂਗਾਈ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੇ ਦਿਨ ਹੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ।
Team News
— Hockey India (@TheHockeyIndia) November 19, 2021
Experienced Goalkeeper Savita to Captain the 18-member squad for the upcoming Donghae Women’s Asian Champions Trophy 2021
Check out the whole team here https://t.co/FoOEE6wyAK#IndiaKaGame
ਦੱਸ ਦਈਏ ਕਿ ਟੂਰਨਾਮੈਂਟ ਵਿੱਚ ਚੀਨ, ਕੋਰੀਆ, ਜਾਪਾਨ, ਥਾਈਲੈਂਡ, ਮਲੇਸ਼ੀਆ ਵੀ ਹਿੱਸਾ ਲੈ ਰਹੇ ਹਨ। ਇਸ ਸਾਲ ਐਫਆਈਐਚ ਦੀ ਸਰਵੋਤਮ ਗੋਲਕੀਪਰ ਵਜੋਂ ਚੁਣੀ ਗਈ ਸਵਿਤਾ ਟੂਰਨਾਮੈਂਟ ’ਚ ਕਪਤਾਨੀ ਕਰੇਗੀ। ਡਿਫੈਂਡਰ ਦੀਪ ਗ੍ਰੇਸ ਇੱਕਾ ਉਪ-ਕਪਤਾਨ ਹੋਵੇਗੀ। ਟੋਕੀਓ ਓਲੰਪਿਕ ਦੀ ਫਾਰਵਰਡ ਲਾਲਰੇਮਸਿਆਮੀ ਤੇ ਸ਼ਰਮੀਲਾ ਦੇਵੀ ਤੇ ਮਿਡਫੀਲਡਰ ਸਲੀਮਾ ਟੇਟੇ ਵੀ ਟੀਮ ਵਿੱਚ ਨਹੀਂ ਹਨ। ਤਿੰਨੋਂ ਜੂਨੀਅਰ ਟੀਮ ਦਾ ਹਿੱਸਾ ਹਨ ਜੋ 5 ਦਸੰਬਰ ਤੋਂ ਦੱਖਣੀ ਅਫਰੀਕਾ ਵਿੱਚ ਐਫਆਈਐਚ ਵਿਸ਼ਵ ਕੱਪ ਖੇਡੇਗੀ।
ਨਮਿਤਾ ਟੋਪੋ ਤੇ ਲਿਲੀਮਾ ਮਿੰਜ ਟੀਮ ਵਿੱਚ ਸ਼ਾਮਲ ਹੋਏ। ਫਾਰਵਡ ਕਤਾਰ ਦੀ ਕਮਾਨ ਦੋ ਵਾਰ ਦੀ ਓਲੰਪੀਅਨ ਵੰਦਨਾ ਕਟਾਰੀਆ ਤੇ ਨਵਨੀਤ ਕੌਰ ਸੰਭਾਨਗੀਆਂ। ਟੀਮ ਵਿੱਚ ਉਸ ਦੇ ਨਾਲ ਰਾਜਵਿੰਦਰ ਕੌਰ, ਮਾਰੀਆਨਾ ਕੁਜੁਰ ਤੇ ਸੋਨਿਕਾ ਹਨ। ਮਿਡਫੀਲਡ ਵਿੱਚ ਸੁਸ਼ੀਲਾ ਚਾਨੂ, ਪੁਖਰੰਬਮ, ਨਿਸ਼ਾ, ਮੋਨਿਕਾ, ਨੇਹਾ ਤੇ ਜਯੋਤੀ ਸ਼ਾਮਲ ਹਨ। ਨਵਜੋਤ ਕੌਰ ਤੇ ਸੁਮਨ ਦੇਵੀ ਬਦਲਵੀਆਂ ਖਿਡਾਰਨਾਂ ਹਨ ਤੇ ਜੇ 18 ਮੈਂਬਰੀ ਟੀਮ 'ਚੋਂ ਕੋਈ ਵੀ ਜ਼ਖਮੀ ਜਾਂ ਕਰੋਨਾ ਪੀੜਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਮੌਕਾ ਮਿਲੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement