ਮੋਦੀ ਦੀ ਰੈਲੀ 'ਚ ਸ਼ਾਮਲ ਹੋਣਗੇ ਸੌਰਵ ਗਾਂਗੁਲੀ! ਬੰਗਾਲ ਬੀਜੇਪੀ ਪ੍ਰਧਾਨ ਨੇ ਦਿੱਤਾ ਬਿਆਨ
ਅਟਕਲਾਂ ਤੇਜ਼ ਹਨ ਕਿ ਸੌਰਵ ਗਾਂਗੁਲੀ 7 ਮਾਰਚ ਨੂੰ ਕੋਲਕਾਤਾ 'ਚ ਹੋਣ ਵਾਲੀ ਪੀਐਮ ਨਰੇਂਦਰ ਮੋਦੀ ਦੀ ਰੈਲੀ 'ਚ ਹਿੱਸਾ ਲੈ ਸਕਦੇ ਹਨ। ਇਸ 'ਤੇ ਅਜੇ ਤਕ ਦਾਦਾ ਵੱਲੋਂ ਕੋਈ ਬਿਆਨ ਨਹੀਂ ਆਇਆ। ਇਸਦੇ ਨਾਲ ਹੀ ਪਰਿਵਾਰ ਤੇ ਦੋਸਤ ਵੀ ਚੁੱਪ ਹਨ।
ਕੋਲਕਾਤਾ: ਪੱਛਮੀ ਬੰਗਾਲ 'ਚ ਸੌਰਵ ਗਾਂਗੁਲੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹੁਣ ਇਹ ਅਟਕਲਾਂ ਤੇਜ਼ ਹਨ ਕਿ ਸੌਰਵ ਗਾਂਗੁਲੀ 7 ਮਾਰਚ ਨੂੰ ਕੋਲਕਾਤਾ 'ਚ ਹੋਣ ਵਾਲੀ ਪੀਐਮ ਨਰੇਂਦਰ ਮੋਦੀ ਦੀ ਰੈਲੀ 'ਚ ਹਿੱਸਾ ਲੈ ਸਕਦੇ ਹਨ। ਇਸ 'ਤੇ ਅਜੇ ਤਕ ਦਾਦਾ ਵੱਲੋਂ ਕੋਈ ਬਿਆਨ ਨਹੀਂ ਆਇਆ। ਇਸਦੇ ਨਾਲ ਹੀ ਪਰਿਵਾਰ ਤੇ ਦੋਸਤ ਵੀ ਚੁੱਪ ਹਨ।
ਇਸ ਦਰਮਿਆਨ ਬੰਗਾਲ ਬੀਜੇਪੀ ਦੇ ਪ੍ਰਧਾਨ ਦਿਲੀਪ ਘੋਸ਼ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, 'ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ, ਤੁਹਾਡੇ ਕੋਲ ਹੋ ਸਕਦੀ ਹੈ।' ਜ਼ਿਕਰਯੋਗ ਹੈ ਕਿ ਗਾਂਗੁਲੀ ਨੂੰ ਲੈਕੇ ਬੰਗਾਲ 'ਚ ਚਰਚਾ ਹੁੰਦੀ ਰਹੀ ਹੈ ਕਿ ਉਹ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਉਨ੍ਹਾਂ ਦੇ ਬੀਜੇਪੀ 'ਚ ਜਾਣ ਦੀਆਂ ਅਟਕਲਾਂ ਵੀ ਲੱਗਦੀਆਂ ਰਹੀਆਂ ਹਨ। ਕਿਉਂਕਿ ਸੂਬੇ 'ਚ ਇਸ ਮਹੀਨੇ ਤੋਂ ਵਿਧਾਨਸਭਾ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਹਨ, ਅਜਿਹੀ ਸਥਿਤੀ 'ਚ ਇਨ੍ਹਾਂ ਅਟਕਲਾਂ ਨੂੰ ਹੋਰ ਹੁਲਾਰਾ ਮਿਲ ਜਾਂਦਾ ਹੈ। ਹਾਲਾਂਕਿ ਅਜੇ ਸਥਿਤੀ ਸਾਫ ਨਹੀਂ ਹੈ।
ਇਸ ਤੋਂ ਪਹਿਲਾਂ ਬੀਜੇਪੀ ਬੁਲਾਰੇ ਸ਼ਾਮਿਕ ਭੱਟਾਚਾਰਿਆ ਨੇ ਕੋਲਕਾਤਾ 'ਚ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਜੇਕਰ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਸਿਹਤ ਤੇ ਮੌਸਮ ਸਬੰਧੀ ਹਾਲਾਤ ਇਸਦੀ ਇਜਾਜ਼ਤ ਦਿੰਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ। ਉਨ੍ਹਾਂ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਸੌਰਵ ਫਿਲਹਾਲ ਆਰਾਮ ਕਰ ਰਹੇ ਹਨ। ਜੇਕਰ ਉਹ ਪ੍ਰੋਗਰਾਮ 'ਚ ਆਉਣ ਦੀ ਸੋਚਦੇ ਹਨ ਤੇ ਉਨ੍ਹਾਂ ਦੀ ਸਿਹਤ ਤੇ ਮੌਸਮ ਅਨੁਕੂਲ ਰਹਿੰਦਾ ਹੈ ਤਾਂ ਉਨ੍ਹਾਂ ਦਾ ਬਹੁਤ ਸੁਆਗਤ ਹੈ।' ਜੇਕਰ ਉਹ ਆਉਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਪਸੰਦ ਆਵੇਗਾ। ਉੱਥੇ ਮੌਜੂਦ ਲੋਕਾਂ ਨੂੰ ਵੀ ਚੰਗਾ ਮਿਲੇਗਾ। ਪਰ ਇਸ ਬਾਰੇ ਅਸੀਂ ਇਹ ਨਹੀਂ ਜਾਣਦੇ। ਇਹ ਫੈਸਲਾ ਉਨ੍ਹਾਂ ਕਰਨਾ ਹੈ।
ਦਿਲਚਸਪ ਹੈ ਕਿ ਅਜੇ ਤਕ ਬੇਸ਼ੱਕ ਸੌਰਵ ਗਾਂਗੁਲੀ ਨੇ ਆਪਣੇ ਭੱਤੇ ਨਹੀਂ ਖੋਲ੍ਹੇ ਪਰ ਜਨਤਾ ਨੇ ਇਕ ਰਾਏ ਬਣਾ ਲਈ ਹੈ। ਕਈ ਸਰਵੇਖਣ 'ਚ ਲੋਕਾਂ ਨੇ ਕਿਹਾ ਕਿ ਦਾਦਾ ਨੂੰ ਸਿਆਸਤ 'ਚ ਆ ਜਾਣਾ ਚਾਹੀਦਾ ਹੈ। ਇੱਥੋਂ ਤਕ ਕਿ ਕੁਝ ਲੋਕ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਗਾਂਗੁਲੀ ਨੂੰ ਮੁੱਖ ਮੰਤਰੀ ਦੇ ਰੂਪ 'ਚ ਵੀ ਦੇਖਣਾ ਚਾਹੁੰਦੇ ਹਨ।