ਦੱਖਣੀ ਅਫਰੀਕਾ ਨੇ ਕੀਤੀ ਸੀਰੀਜ਼ ਕਲੀਨ ਸਵੀਪ
Download ABP Live App and Watch All Latest Videos
View In App385 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 82 ਰਨ 'ਤੇ 5 ਵਿਕਟ ਗਵਾ ਦਿੱਤੇ ਸਨ। ਪਰ ਫਿਰ ਗੁਨਾਰਤਨੇ ਅਤੇ ਪਾਥੀਰਾਨਾ ਨੇ ਮਿਲਕੇ ਸ਼੍ਰੀਲੰਕਾ ਦੀ ਪਾਰੀ ਨੂੰ ਸੰਭਾਲਿਆ। ਪਾਥੀਰਾਨਾ ਨੇ 62 ਗੇਂਦਾਂ 'ਤੇ 56 ਰਨ ਦੀ ਪਾਰੀ ਖੇਡੀ। ਇਸਤੋਂ ਬਾਅਦ ਸ਼੍ਰੀਲੰਕਾ ਨੂੰ 2 ਹੋਰ ਝਟਕੇ ਲੱਗੇ ਅਤੇ ਟੀਮ ਨੇ 199 ਰਨ 'ਤੇ 8 ਵਿਕਟ ਗਵਾ ਦਿੱਤੇ।
ਪਰ ਫਿਰ ਗੁਨਾਰਤਨੇ ਨੇ ਸੈਂਕੜਾ ਜੜਿਆ ਅਤੇ 114 ਰਨ ਦੀ ਨਾਬਾਦ ਪਾਰੀ ਖੇਡੀ। ਸੁਰੰਗਾ ਲਕਮਲ 20 ਰਨ ਬਣਾ ਕੇ ਨਾਬਾਦ ਰਹੇ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਸ਼੍ਰੀਲੰਕਾ ਨੂੰ ਹੋਰ ਝਟਕਾ ਨਹੀਂ ਲੱਗਣ ਦਿੱਤਾ ਭਰੇ ਟੀਮ ਨੂੰ 296 ਰਨ ਤਕ ਪਹੁੰਚਾ ਕੇ ਸ਼ਰਮਨਾਕ ਹਾਰ ਤੋਂ ਬਚਾ ਲਿਆ।
ਦਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 384 ਰਨ ਬਣਾਏ। ਅਫਰੀਕੀ ਟੀਮ ਲਈ ਡੀ ਕਾਕ ਅਤੇ ਆਮਲਾ ਦੀ ਸਲਾਮੀ ਜੋੜੀ ਨੇ ਧਮਾਕਾ ਕਰ ਦਿੱਤਾ। ਦੋਨੇ ਬੱਲੇਬਾਜ਼ਾਂ ਨੇ ਸੈਂਕੜੇ ਠੋਕੇ। ਡੀ ਕਾਕ ਨੇ 87 ਗੇਂਦਾਂ 'ਤੇ 16 ਚੌਕਿਆਂ ਦੀ ਮਦਦ ਨਾਲ 109 ਰਨ ਦੀ ਪਾਰੀ ਖੇਡੀ।
ਦਖਣੀ ਅਫਰੀਕਾ ਨੇ ਸੈਂਚੁਰੀਅਨ 'ਚ ਖੇਡੇ ਗਏ ਆਖਰੀ ਵਨਡੇ 'ਚ 88 ਰਨ ਨਾਲ ਬਾਜ਼ੀ ਮਾਰੀ। ਇਸ ਮੈਚ 'ਚ ਆਮਲਾ, ਡੀ ਕਾਕ ਅਤੇ ਮੌਰਿਸ ਅਫਰੀਕੀ ਟੀਮ ਦੀ ਜਿੱਤ ਦੇ ਹੀਰੋ ਬਣੇ।
ਦਖਣੀ ਅਫਰੀਕਾ - 384/6 (50 ਓਵਰ)
ਹਾਸ਼ਿਮ ਆਮਲਾ ਨੇ 134 ਗੇਂਦਾਂ 'ਤੇ 154 ਰਨ ਦੀ ਪਾਰੀ ਖੇਡੀ। ਆਮਲਾ ਦੀ ਪਾਰੀ 'ਚ 15 ਚੌਕੇ ਅਤੇ 5 ਛੱਕੇ ਸ਼ਾਮਿਲ ਸਨ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 187 ਰਨ ਦੀ ਪਾਰਟਨਰਸ਼ਿਪ ਕੀਤੀ। ਡੁਪਲੈਸੀ ਨੇ 34 ਗੇਂਦਾਂ 'ਤੇ 41 ਰਨ ਦੀ ਪਾਰੀ ਖੇਡੀ। ਬੇਹਾਰਦੀਨ ਨੇ 32 ਰਨ ਦਾ ਯੋਗਦਾਨ ਪਾਇਆ।
ਸ਼੍ਰੀਲੰਕਾ - 296/8 (50 ਓਵਰ)
ਦਖਣੀ ਅਫਰੀਕਾ ਦੀ ਟੀਮ ਨੇ ਸ਼੍ਰੀਲੰਕਾ ਨੂੰ 5ਵੇਂ ਵਨਡੇ 'ਚ ਮਾਤ ਦੇਕੇ ਵਨਡੇ ਸੀਰੀਜ਼ 'ਚ ਕਲੀਨ ਸਵੀਪ ਦਰਜ ਕੀਤੀ।
- - - - - - - - - Advertisement - - - - - - - - -