Champions Trophy 2025 Final: ਚੈਂਪੀਅਨਜ਼ ਟਰਾਫੀ ਤੋਂ ਬਾਅਦ ਰੋਹਿਤ ਸ਼ਰਮਾ ਤੋਂ ਖੋਹੀ ਜਾਏਗੀ ਕਪਤਾਨੀ ? BCCI ਲਏਗਾ ਵੱਡਾ ਫੈਸਲਾ; ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ
Champions Trophy 2025 Final: ਰੋਹਿਤ ਸ਼ਰਮਾ ਦਾ ਬਤੌਰ ਕਪਤਾਨ ਸ਼ਾਨਦਾਰ ਰਿਕਾਰਡ ਰਿਹਾ ਹੈ। ਉਨ੍ਹਾਂ ਨੇ ਟੈਸਟ, ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰੋਹਿਤ ਦੀ ਕਪਤਾਨੀ ਹੇਠ ਟੀਮ ਇੰਡੀਆ

Champions Trophy 2025 Final: ਰੋਹਿਤ ਸ਼ਰਮਾ ਦਾ ਬਤੌਰ ਕਪਤਾਨ ਸ਼ਾਨਦਾਰ ਰਿਕਾਰਡ ਰਿਹਾ ਹੈ। ਉਨ੍ਹਾਂ ਨੇ ਟੈਸਟ, ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰੋਹਿਤ ਦੀ ਕਪਤਾਨੀ ਹੇਠ ਟੀਮ ਇੰਡੀਆ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਚਾਰ ਆਈਸੀਸੀ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚੀ ਹੈ। ਪਰ ਹੁਣ ਰੋਹਿਤ ਦੇ ਭਵਿੱਖ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ 2025 ਦੀ ਚੈਂਪੀਅਨਜ਼ ਟਰਾਫੀ ਤੋਂ ਬਾਅਦ ਟੀਮ ਇੰਡੀਆ ਵਿੱਚ ਵੱਡਾ ਬਦਲਾਅ ਕਰ ਸਕਦਾ ਹੈ।
ਟੀਮ ਇੰਡੀਆ ਨੇ ਰੋਹਿਤ ਦੀ ਕਪਤਾਨੀ ਵਿੱਚ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ, ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਪਹੁੰਚ ਗਏ ਸੀ। ਹੁਣ ਭਾਰਤੀ ਟੀਮ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਵਿੱਚ ਹੈ। ਇੱਥੇ ਉਸਦਾ ਨਿਊਜ਼ੀਲੈਂਡ ਨਾਲ ਸਾਹਮਣਾ ਹੋਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਦੁਬਈ ਵਿੱਚ ਮੈਚ ਖੇਡਿਆ ਜਾਵੇਗਾ। ਇਹ ਮੈਚ ਰੋਹਿਤ ਲਈ ਬਤੌਰ ਕਪਤਾਨ ਆਖਰੀ ਹੋ ਸਕਦਾ ਹੈ। ਹਾਲਾਂਕਿ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਚੈਂਪੀਅਨਜ਼ ਟਰਾਫੀ ਤੋਂ ਬਾਅਦ ਟੀਮ ਇੰਡੀਆ ਵਿੱਚ ਹੋ ਸਕਦਾ ਵੱਡਾ ਬਦਲਾਅ
ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਤੋਂ ਬਾਅਦ ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰ ਦੇਵੇਗੀ। ਰੋਹਿਤ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈ ਚੁੱਕੇ ਹਨ। ਪਰ ਉਹ ਵਨਡੇ ਅਤੇ ਟੈਸਟ ਮੈਚਾਂ ਵਿੱਚ ਖੇਡ ਸਕਦੇ ਹਨ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕਪਤਾਨੀ ਸੰਬੰਧੀ ਇੱਕ ਅਹਿਮ ਫੈਸਲਾ ਲੈ ਸਕਦਾ ਹੈ। ਇਸ ਸਬੰਧੀ ਆਸਟ੍ਰੇਲੀਆ ਦੌਰੇ ਤੋਂ ਬਾਅਦ ਮੁੱਖ ਕੋਚ ਗੌਤਮ ਗੰਭੀਰ ਅਤੇ ਬੋਰਡ ਵਿਚਕਾਰ ਇੱਕ ਮੀਟਿੰਗ ਵੀ ਹੋਈ ਸੀ। ਪਰ ਇਸ ਮੁੱਦੇ 'ਤੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਬੀਸੀਸੀਆਈ ਇਕਰਾਰਨਾਮੇ ਨੂੰ ਲੈ ਜਲਦ ਦੇ ਸਕਦੀ ਹੈ ਅਪਡੇਟ
ਬੋਰਡ ਕੇਂਦਰੀ ਇਕਰਾਰਨਾਮੇ ਨੂੰ ਲੈ ਕੇ ਜਲਦ ਅਪਡੇਟ ਦੇ ਸਕਦਾ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਬੀਸੀਸੀਆਈ ਦੀ ਏ ਪਲੱਸ ਸ਼੍ਰੇਣੀ ਵਿੱਚ ਹਨ। ਬੋਰਡ ਅਕਸ਼ਰ ਪਟੇਲ, ਕੇਐਲ ਰਾਹੁਲ ਅਤੇ ਰਿਸ਼ਭ ਪੰਤ ਨੂੰ ਪ੍ਰਮੋਟ ਕਰ ਸਕਦਾ ਹੈ। ਸ਼੍ਰੇਅਸ ਅਈਅਰ ਇਕਰਾਰਨਾਮੇ 'ਤੇ ਵਾਪਸ ਆ ਸਕਦੇ ਹਨ।






















