SRH vs RCB, IPL 2023 Live : RCB ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

SRH vs RCB, IPL 2023 Live: IPL 2023 ਦੇ 65ਵੇਂ ਲੀਗ ਮੈਚ ਲਈ  ਅੱਜ ਰਾਇਲ ਚੈਲੰਜਰਜ਼ ਬੰਗਲੌਰ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਚ

ABP Sanjha Last Updated: 18 May 2023 09:29 PM
SRH vs RCB Live Score: ਹੈਦਰਾਬਾਦ ਨੇ 187 ਦੌੜਾਂ ਦਾ ਟੀਚਾ ਦਿੱਤਾ

ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੌਰਾਨ ਹੇਨਰਿਕ ਕਲਾਸੇਨ ਨੇ ਧਮਾਕੇਦਾਰ ਪਾਰੀ ਖੇਡੀ। ਉਸ ਨੇ 51 ਗੇਂਦਾਂ ਵਿੱਚ 104 ਦੌੜਾਂ ਬਣਾਈਆਂ। ਕਲਾਸੇਨ ਨੇ 8 ਚੌਕੇ ਅਤੇ 6 ਛੱਕੇ ਲਗਾਏ। ਉਸ ਦੇ ਸਕੋਰ ਦੀ ਮਦਦ ਨਾਲ ਹੈਦਰਾਬਾਦ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਬੈਂਗਲੁਰੂ ਲਈ ਬ੍ਰੇਸਵੇਲ ਨੇ 2 ਵਿਕਟਾਂ ਲਈਆਂ। ਸਿਰਾਜ, ਸ਼ਾਹਬਾਜ਼ ਅਤੇ ਹਰਸ਼ਲ ਨੇ ਇਕ-ਇਕ ਵਿਕਟ ਲਈ।

SRH vs RCB Live Score: ਹੇਨਰਿਕ ਕਲਾਸੇਨ ਦਾ ਸੈਂਕੜਾ

ਹੇਨਰਿਕ ਕਲਾਸੇਨ ਨੇ 49 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਸ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਛੇ ਛੱਕੇ ਜੜੇ। ਹਾਲਾਂਕਿ ਉਹ ਸੈਂਕੜਾ ਬਣਾਉਣ ਤੋਂ ਬਾਅਦ ਹੀ ਆਊਟ ਹੋ ਗਏ। ਮੁਹੰਮਦ ਸਿਰਾਜ ਨੇ ਉਸ ਨੂੰ ਕਲੀਨ ਬੋਲਡ ਕੀਤਾ। ਕਲਾਸੇਨ ਨੇ 51 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡੀ। ਹੈਦਰਾਬਾਦ ਦਾ ਸਕੋਰ 19 ਓਵਰਾਂ ਤੋਂ ਬਾਅਦ ਚਾਰ ਵਿਕਟਾਂ 'ਤੇ 182 ਦੌੜਾਂ ਹੈ।

SRH vs RCB Live Score: ਹੈਦਰਾਬਾਦ ਦੀ ਤੀਜੀ ਵਿਕਟ ਡਿੱਗੀ

ਸਨਰਾਈਜ਼ਰਸ ਹੈਦਰਾਬਾਦ ਦੀ ਤੀਜੀ ਵਿਕਟ 104 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਕਪਤਾਨ ਏਡਨ ਮਾਰਕਰਮ 20 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਊਟ ਹੋ ਗਿਆ। ਸ਼ਾਹਬਾਜ਼ ਅਹਿਮਦ ਨੇ ਉਸ ਨੂੰ ਕਲੀਨ ਬੋਲਡ ਕੀਤਾ। ਹੈਰੀ ਬਰੂਕ ਹੁਣ ਹੇਨਰਿਕ ਕਲਾਸੇਨ ਦੇ ਨਾਲ ਕ੍ਰੀਜ਼ 'ਤੇ ਹੈ। ਹੈਦਰਾਬਾਦ ਦਾ ਸਕੋਰ 14 ਓਵਰਾਂ ਤੋਂ ਬਾਅਦ ਤਿੰਨ ਵਿਕਟਾਂ 'ਤੇ 112 ਦੌੜਾਂ ਹੈ।

SRH vs RCB Live: ਹੈਦਰਾਬਾਦ ਦਾ ਸਕੋਰ 50 ਦੌੜਾਂ ਤੋਂ ਪਾਰ

ਸਨਰਾਈਜ਼ਰਜ਼ ਹੈਦਰਾਬਾਦ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 50 ਦੌੜਾਂ ਤੋਂ ਪਾਰ ਹੋ ਗਿਆ ਹੈ। ਹੇਨਰਿਕ ਕਲਾਸੇਨ ਕਪਤਾਨ ਏਡਨ ਮਾਰਕਰਮ ਦੇ ਨਾਲ ਕ੍ਰੀਜ਼ 'ਤੇ ਹਨ। ਕਲਾਸਨ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾ ਰਿਹਾ ਹੈ। ਇਸ ਦੇ ਨਾਲ ਹੀ ਮਾਰਕਰਮ 'ਤੇ ਸਾਵਧਾਨੀ ਨਾਲ ਖੇਡ ਰਿਹਾ ਹੈ। ਸੱਤ ਓਵਰਾਂ ਮਗਰੋਂ ਹੈਦਰਾਬਾਦ ਦਾ ਸਕੋਰ ਦੋ ਵਿਕਟਾਂ ’ਤੇ 56 ਦੌੜਾਂ ਹੈ।

SRH vs RCB Live Score: ਹੈਦਰਾਬਾਦ ਦੇ ਡਿੱਗੇ 2 ਵਿਕਟ

ਸਨਰਾਈਜ਼ਰਸ ਹੈਦਰਾਬਾਦ ਦੀ ਦੂਜੀ ਵਿਕਟ 28 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਮਾਈਕਲ ਬ੍ਰੇਸਵੈੱਲ ਨੇ ਹੈਦਰਾਬਾਦ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਇਕ ਓਵਰ 'ਚ ਆਊਟ ਕਰਕੇ ਆਪਣੀ ਟੀਮ ਨੂੰ ਮੈਚ 'ਚ ਵਾਪਸੀ ਦਿਵਾਈ। ਰਾਹੁਲ ਤ੍ਰਿਪਾਠੀ ਨੇ 12 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਹੁਣ ਏਡਨ ਮਾਰਕਰਮ ਅਤੇ ਹੇਨਰਿਕ ਕਲਾਸੇਨ ਕ੍ਰੀਜ਼ 'ਤੇ ਹਨ।

SRH vs RCB Live: ਸਨਰਾਈਜ਼ਰਜ਼ ਹੈਦਰਾਬਾਦ ਨੇ ਬੱਲੇਬਾਜ਼ੀ ਕੀਤੀ ਸ਼ੁਰੂ

ਸਨਰਾਈਜ਼ਰਸ ਹੈਦਰਾਬਾਦ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਅਭਿਸ਼ੇਕ ਸ਼ਰਮਾ ਅਤੇ ਰਾਹੁਲ ਤ੍ਰਿਪਾਠੀ ਨੇ ਪਾਰੀ ਦੀ ਸ਼ੁਰੂਆਤ ਕੀਤੀ ਹੈ। ਮੁਹੰਮਦ ਸਿਰਾਜ ਨੇ ਆਰਸੀਬੀ ਲਈ ਪਹਿਲਾ ਓਵਰ ਕੀਤਾ। ਇਕ ਓਵਰ ਦੀ ਖੇਡ ਖਤਮ ਹੋਣ ਤੋਂ ਬਾਅਦ ਹੈਦਰਾਬਾਦ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ ਦੋ ਦੌੜਾਂ ਹੈ।

ਪਿਛੋਕੜ

SRH vs RCB, IPL 2023 Live : IPL 2023 ਦੇ 65ਵੇਂ ਲੀਗ ਮੈਚ ਲਈ  ਅੱਜ ਰਾਇਲ ਚੈਲੰਜਰਜ਼ ਬੰਗਲੌਰ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਪਲੇਆਫ ਦੇ ਲਿਹਾਜ਼ ਨਾਲ ਇਹ ਮੈਚ ਆਰਸੀਬੀ ਲਈ ਬਹੁਤ ਮਹੱਤਵਪੂਰਨ ਹੋਵੇਗਾ, ਉਥੇ ਹੀ ਹੈਦਰਾਬਾਦ ਵੀ ਇਸ ਮੈਚ ਨੂੰ ਜਿੱਤਣਾ ਚਾਹੇਗਾ। ਅਜਿਹੇ 'ਚ ਦੋਵੇਂ ਟੀਮਾਂ ਕਿਸ ਪਲੇਇੰਗ ਇਲੈਵਨ ਨਾਲ ਮੈਚ 'ਚ ਪ੍ਰਵੇਸ਼ ਕਰ ਸਕਦੀਆਂ ਹਨ, ਆਓ ਜਾਣਦੇ ਹਾਂ।


ਹੈਦਰਾਬਾਦ ਪਿਛਲੇ ਮੈਚ ਵਿੱਚ ਗੁਜਰਾਤ ਤੋਂ ਹਾਰ ਗਿਆ ਸੀ। ਅਜਿਹੇ 'ਚ ਟੀਮ 'ਚ ਕੁਝ ਬਦਲਾਅ ਲਗਭਗ ਤੈਅ ਹਨ। ਇਸ ਮੈਚ 'ਚ ਅਭਿਸ਼ੇਕ ਸ਼ਰਮਾ ਨੂੰ ਬੈਂਚ 'ਤੇ ਬੈਠਣਾ ਪੈ ਸਕਦਾ ਹੈ, ਉਨ੍ਹਾਂ ਦੀ ਜਗ੍ਹਾ ਮਯੰਕ ਅਗਰਵਾਲ ਦੀ ਵਾਪਸੀ ਹੋ ਸਕਦੀ ਹੈ। ਇਸ ਦੇ ਨਾਲ ਹੀ ਉਮਰਾਨ ਮਲਿਕ ਦੀ ਵਾਪਸੀ ਹੋ ਸਕਦੀ ਹੈ ਅਤੇ ਹੈਰੀ ਬਰੂਕ ਵੀ ਵਾਪਸੀ ਕਰ ਸਕਦੇ ਹਨ। ਇਸੇ ਪਿੱਚ ਨੂੰ ਧਿਆਨ 'ਚ ਰੱਖਦੇ ਹੋਏ ਆਦਿਲ ਰਾਸ਼ਿਦ ਵੀ ਟੀਮ 'ਚ ਸ਼ਾਮਲ ਹੋ ਸਕਦੇ ਹਨ।

 


 ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ (ਵਿਕੇਟਕੀਪਰ ), ਹੈਰੀ ਬਰੂਕ, ਗਲੇਨ ਫਿਲਿਪਸ, ਅਬਦੁਲ ਸਮਦ, ਕਾਰਤਿਕ ਤਿਆਗੀ, ਮਯੰਕ ਡਾਗਰ, ਭੁਵਨੇਸ਼ਵਰ ਕੁਮਾਰ, ਨਿਤੀਸ਼ ਰੈੱਡੀ।


 




ਸਬਸ: ਮਯੰਕ ਮਾਰਕੰਡੇ, ਟੀ ਨਟਰਾਜਨ, ਵਿਵਰੰਤ ਸ਼ਰਮਾ, ਸਨਵੀਰ ਸਿੰਘ, ਅਕੀਲ ਹੁਸੈਨ।

ਰਾਇਲ ਚੈਲੇਂਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੁਪਲੇਸਿਸ  (ਕਪਤਾਨ) , ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਅਨੁਜ ਰਾਵਤ  (ਵਿਕੇਟਕੀਪਰ )  , ਸ਼ਾਹਬਾਜ਼ ਅਹਿਮਦ, ਮਾਈਕਲ ਬ੍ਰੇਸਵੈਲ, ਵੇਨ ਪਾਰਨੇਲ, ਹਰਸ਼ਲ ਪਟੇਲ, ਕਰਨ ਸ਼ਰਮਾ, ਮੁਹੰਮਦ ਸਿਰਾਜ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.