ਪੜਚੋਲ ਕਰੋ
ਪੇਸ ਦੀ ਸਾਬਕਾ ਜੋੜੀਦਾਰ ਦੀ ਅਨੋਖੀ 'ਲਵ-ਸਟੋਰੀ'
![ਪੇਸ ਦੀ ਸਾਬਕਾ ਜੋੜੀਦਾਰ ਦੀ ਅਨੋਖੀ 'ਲਵ-ਸਟੋਰੀ' Strange Love Story ਪੇਸ ਦੀ ਸਾਬਕਾ ਜੋੜੀਦਾਰ ਦੀ ਅਨੋਖੀ 'ਲਵ-ਸਟੋਰੀ'](https://static.abplive.com/wp-content/uploads/sites/5/2016/10/20160045/martina-navratilova-1-600x431.jpg?impolicy=abp_cdn&imwidth=1200&height=675)
ਵਿਸ਼ਵ ਦੀ ਆਲ ਟਾਈਮ ਬੈਸਟ ਟੈਨਿਸ ਖਿਡਾਰਨਾ 'ਚ ਸ਼ੁਮਾਰ ਕੀਤੀ ਜਾਣ ਵਾਲੀ ਮਾਰਟੀਨਾ ਨਵਰਤੀਲੋਵਾ ਨੇ 18 ਅਕਤੂਬਰ ਨੂੰ ਆਪਣਾ 60ਵਾਂ ਜਨਮਦਿਨ ਮਨਾਇਆ। ਪਰ ਨਵਰਤਿਲੋਵਾ ਬਾਰੇ ਚਰਚਾ ਹੋਣ ਦਾ ਕਾਰਨ ਜਿੰਨਾ ਉਸਦੀ ਖੇਡ ਹੈ ਉਨ੍ਹਾਂ ਹੀ ਓਹ ਸਮਲੈਂਗਿਕ ਹੋਣ ਕਾਰਨ ਵੀ ਚਰਚਾ 'ਚ ਰਹੀ ਹੈ। ਨਵਰਤਿਲੋਵਾ ਨੂੰ ਆਪਣੇ ਸਮਲੈਂਗਿਕ ਹੋਣ ਤੇ ਮਾਣ ਹੈ। ਟੈਨਿਸ ਇਤਿਹਾਸ 'ਚ ਸਭ ਤੋਂ ਸਫਲ ਖਿਡਾਰੀਆਂ 'ਚ ਗਿਨੀ ਜਾਣ ਵਾਲੀ ਨਵਰਤੀਲੋਵਾ ਨੇ ਕਦੀ ਵੀ ਆਪਣੇ ਸਮਲੈਂਗਿਕ ਹੋਣ ਦੀ ਗੱਲ ਕਿਸੇ ਤੋਂ ਨਹੀਂ ਛੁਪਾਈ। 59 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਮਾਰਟੀਨਾ ਨੇ ਆਪਣੇ ਸਮਲੈਂਗਿਕ ਹੋਣ ਦੀ ਗੱਲ ਹਮੇਸ਼ਾ ਬੜੇ ਗਰਵ ਨਾਲ ਦੱਸੀ ਹੈ।
![1441950667490664](https://static.abplive.com/wp-content/uploads/sites/5/2016/10/20160022/1441950667490664-300x169.jpg)
![e3760a8b0ff18f8b4aa6863f3aa89550](https://static.abplive.com/wp-content/uploads/sites/5/2016/10/20160028/e3760a8b0ff18f8b4aa6863f3aa89550-300x200.jpg)
ਮਾਰਟੀਨਾ ਨੇ ਸਮਲੈੰਗਿਕ ਲੋਕਾਂ ਲਈ ਕੰਮ ਕਰਨ ਵਾਲੀਆਂ ਕਈ ਸੰਸਥਾਵਾਂ ਦੀ ਮਦਦ ਵੀ ਕੀਤੀ ਅਤੇ ਹੁਣ ਵੀ ਓਹ ਇਨ੍ਹਾਂ ਸੰਸਥਾਵਾਂ ਨਾਲ ਜੁੜੀ ਹੋਈ ਹੈ। ਅਮਰੀਕਾ 'ਚ ਸਮਲੈਂਗਿਕ ਲੋਕਾਂ ਨੂੰ ਵਿਆਹ ਕਰਵਾਉਣ ਦੀ ਮਾਨਤਾ ਦਿੱਤੇ ਜਾਣ ਤੇ ਵੀ ਮਾਰਟੀਨਾ ਨੇ ਖੁਸ਼ੀ ਜ਼ਾਹਿਰ ਕੀਤੀ ਸੀ। ਮਾਰਟੀਨਾ ਨੇ ਸਾਲ 2014 'ਚ ਜੂਲੀਆ ਲੈਮੀਗੋਵਾ ਨਾਲ ਨੀਊ ਯਾਰਕ 'ਚ ਵਿਆਹ ਰਚਾਇਆ।
![martina-navratilova_0](https://static.abplive.com/wp-content/uploads/sites/5/2016/10/20160042/martina-navratilova_0.jpg)
![Mandatory Credit: Photo by MediaPunch/REX (4267403a) Martina Navratilova with daughters Victoria, Emma and partner Julia Lemigova Celebrity Pro Tennis Day 3, Delray Beach Tennis Center, Florida, America - 23 Nov 2014 25th Annual Chris Evert/Raymond James Pro-Celebrity Tennis Classic](https://static.abplive.com/wp-content/uploads/sites/5/2016/10/20160059/o-MARTINA-NAVRATILOVA-570-240x300.jpg)
15 ਦਿਸੰਬਰ ਦੇ ਦਿਨ ਨਵਰਤਿਲੋਵਾ ਨੇ ਆਪਣੀ ਗਰਲਫ੍ਰੈਂਡ ਜੂਲੀਆ ਲੈਮੀਗੋਵਾ ਨਾਲ ਵਿਆਹ ਰਚਾਇਆ ਅਤੇ ਦੋਨਾ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ। ਜਦ ਇਹ ਵਿਆਹ ਹੋਇਆ ਤਾਂ ਨਵਰਤਿਲੋਵਾ 58 ਅਤੇ ਜੂਲੀਆ 42 ਸਾਲਾਂ ਦੀ ਸੀ। ਇਸਤੋਂ ਪਹਿਲਾਂ 58 ਸਾਲ ਦੀ ਉਮਰ ਤਕ ਨਵਰਤਿਲੋਵਾ ਨੇ ਵਿਆਹ ਨਹੀਂ ਕਰਵਾਇਆ ਸੀ। ਇਸਤੋਂ ਪਹਿਲਾਂ ਸਿਤੰਬਰ ਦੇ ਮਹੀਨੇ 'ਚ ਨਵਰਤਿਲੋਵਾ ਨੇ ਜੂਲੀਆ ਨੂੰ US Open ਗ੍ਰੈਂਡ ਸਲੈਮ ਦੌਰਾਨ ਪ੍ਰਪੋਜ਼ ਕੀਤਾ ਸੀ ਜਿਸਤੇ ਜੂਲੀਆ ਨੇ ਹਾਮੀ ਭਰੀ ਸੀ।
![martina-navratilova-1-600x431](https://static.abplive.com/wp-content/uploads/sites/5/2016/10/20160045/martina-navratilova-1-600x431-300x216.jpg)
![rs_560x415-141216152406-1024.Martina-Navratilova--Julia-Lemigova](https://static.abplive.com/wp-content/uploads/sites/5/2016/10/20160102/rs_560x415-141216152406-1024.Martina-Navratilova-Julia-Lemigova-300x222.jpg)
ਮਾਰਟੀਨਾ ਨਵਰਤਿਲੋਵਾ ਨੇ ਆਪਣੇ ਸਮਲੈਂਗਿਕ ਹੋਣ ਦਾ ਐਲਾਨ ਸਾਲ 1981 'ਚ ਹੀ ਕਰ ਦਿੱਤਾ ਸੀ ਅਤੇ ਉਸੇ ਵੇਲੇ ਤੋਂ ਮਾਰਟੀਨਾ ਸਮਲੈਂਗਿਕ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁਕਦੀ ਰਹੀ ਹੈ। ਜਿਥੇ ਮਾਰਟੀਨਾ ਨੇ ਟੈਨਿਸ ਦੀ ਖੇਡ 'ਚ ਨਾਮ ਕਮਾਇਆ ਉਥੇ ਹੀ ਜੂਲੀਆ ਦਾ ਨਾਮ ਮਾਡਲਿੰਗ ਜਗਤ 'ਚ ਮਸ਼ਹੂਰ ਸੀ ਅਤੇ ਸਾਲ 1991 'ਚ ਓਹ ਮਿਸ ਯੂਨੀਵਰਸ 'ਚ ਤੀਜੇ ਸਥਾਨ ਤੇ ਰਹੀ ਸੀ। ਦੋਨੇ ਨੇ ਹੀ ਆਪਣੇ ਵਿਆਹ ਦੇ ਮੌਕੇ ਕਿਹਾ ਸੀ ਕਿ ਓਹ ਉਮੀਦ ਕਰਦਿਆਂ ਹਨ ਕਿ ਵਿਸ਼ਵ ਦੇ ਸਾਰੇ ਸਮਲੈਂਗਿਕ ਆਪਣੇ ਹੱਕ ਲਈ ਖੜੇ ਹੋਣ ਅਤੇ ਖੁਦ ਨੂੰ ਕਿਸੇ ਤੋਂ ਘੱਟ ਨਾ ਸਮਝਣ।
![4](https://static.abplive.com/wp-content/uploads/sites/5/2016/10/20160007/44-300x174.jpg)
![NavratilovaENJulia](https://static.abplive.com/wp-content/uploads/sites/5/2016/10/20160054/NavratilovaENJulia-300x217.jpg)
ਮਾਰਟੀਨਾ ਨੇ ਆਪਣੇ ਕਰਿਅਰ ਦੌਰਾਨ ਸਿੰਗਲਸ ਅਤੇ ਡਬਲਸ ਕੈਟੇਗਰੀ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ। ਮਾਰਟੀਨਾ ਨੇ ਭਾਰਤ ਦੇ ਲੀਐਂਡਰ ਪੇਸ ਨਾਲ ਮਿਲਕੇ ਆਸਟ੍ਰੇਲੀਅਨ ਓਪਨ ਅਤੇ ਵਿੰਬੈਲਡਨ ਗ੍ਰੈਂਡ ਸਲੈਮ ਤੇ ਵੀ ਕਬਜਾ ਜਮਾਇਆ। ਮਾਰਟੀਨਾ ਫਿਲਹਾਲ 58 ਸਾਲਾਂ ਦੀ ਹੈ ਅਤੇ ਖੁਦ ਸਮਲੈਂਗਿਕ ਹੋਣ ਦੇ ਨਾਤੇ ਓਹ ਦੁਨੀਆ ਭਰ ਦੇ ਸਮਲੈਂਗਿਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)