IND vs WI: ਵੈਸਟਇੰਡੀਜ਼ ਦੌਰੇ ਲਈ ਚੁਣੀ ਟੀਮ ਦੇ ਫੈਸਲੇ 'ਤੇ ਨਾਰਾਜ਼ ਗਾਵਸਕਰ, ਕਿਹਾ ਪੁਜਾਰਾ ਨੂੰ ਬਣਾਇਆ ਬਲੀ ਦਾ ਬਕਰਾ
Cheteshwar Pujara: ਚੋਣਕਾਰਾਂ ਨੇ ਚੇਤੇਸ਼ਵਰ ਪੁਜਾਰਾ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਸੁਨੀਲ ਗਾਵਸਕਰ ਨੇ ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਚੇਤੇਸ਼ਵਰ ਪੁਜਾਰਾ ਨੂੰ ਬਾਹਰ ਕੀਤੇ ਜਾਣ
ਭਾਰਤੀ ਟੀਮ12 ਜੁਲਾਈ ਤੋਂ ਵੈਸਟਇੰਡੀਜ਼ ਦੌਰੇ 'ਤੇ ਜਾ ਰਹੀ ਹੈ। ਵੈਸਟਇੰਡੀਜ਼ ਨਾਲ ਭਾਰਤ ਨੇ 2 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸ ਦੇ ਸਬੰਧ 'ਚ 23 ਜੂਨ ਨੂੰ ਟੀਮ ਇੰਡੀਆ ਦੇ ਚੋਣਕਾਰਾਂ ਨੇ ਟੈਸਟ ਅਤੇ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ। ਜਿੱਥੇ ਵਨਡੇ ਟੀਮ 'ਚ ਜ਼ਿਆਦਾ ਬਦਲਾਅ ਨਹੀਂ ਦੇਖਿਆ ਗਿਆ। ਇਸ ਦੇ ਨਾਲ ਹੀ ਚੋਣਕਾਰਾਂ ਨੇ ਟੈਸਟ ਟੀਮ 'ਚ ਕੁਝ ਵੱਡੇ ਫੈਸਲੇ ਲਏ ਹਨ।
ਚੋਣਕਾਰਾਂ ਨੇ ਚੇਤੇਸ਼ਵਰ ਪੁਜਾਰਾ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਸੁਨੀਲ ਗਾਵਸਕਰ ਨੇ ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਚੇਤੇਸ਼ਵਰ ਪੁਜਾਰਾ ਨੂੰ ਬਾਹਰ ਕੀਤੇ ਜਾਣ ਤੋਂ ਕਈ ਸਾਬਕਾ ਖਿਡਾਰੀ ਵੀ ਨਾਰਾਜ਼ ਹਨ। ਹਾਲਾਂਕਿ ਪੁਜਾਰਾ ਪਿਛਲੇ ਕੁੱਝ ਮੈਚਾਂ ਵਿੱਚ ਵਧੀਆ ਨਹੀਂ ਖੇਡੇ ਸਨ। ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਮੈਚ ਵਿੱਚ ਵੀ ਚੇਤੇਸ਼ਵਰ ਪੁਜਾਰਾ ਕੁਝ ਖਾਸ ਨਹੀਂ ਕਰ ਸਕਿਆ ਸੀ। WTC ਫਾਈਨਲ ਵਿੱਚ ਪੁਜਾਰਾ ਸਿਰਫ਼ 14 ਅਤੇ 27 ਦੌੜਾਂ ਦੀ ਪਾਰੀ ਹੀ ਖੇਡ ਸਕੇ ਸਨ।
ਸੁਨੀਲ ਗਾਵਸਕਰ Sunil Gavaskar ਨੇ ਟੀਮ ਇੰਡੀਆ ਦੇ ਇਸ ਦੌਰੇ ਲਈ ਟੀਮ ਦੀ ਚੋਣ 'ਤੇ ਇਕ ਖੇਡ ਵੈੱਬਸਾਈਟ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਸਿਰਫ ਚੇਤੇਸ਼ਵਰ ਪੁਜਾਰਾ ਨੂੰ ਹੀ ਟੀਮ ਇੰਡੀਆ ਤੋਂ ਬਾਹਰ ਦਾ ਰਸਤਾ ਕਿਉਂ ਦਿਖਾਇਆ ਗਿਆ। ਉਸ ਨੇ ਕੀ ਗ਼ਲਤ ਕੀਤਾ ਜੋ ਬਾਕੀ ਖਿਡਾਰੀਆਂ ਨੇ ਨਹੀਂ ਕੀਤਾ ? ਸੁਨੀਲ ਗਾਵਸਕਰ ਨੇ ਕਿਹਾ ਕਿ ਪੁਜਾਰਾ ਕੋਲ ਅਜਿਹੇ ਲੋਕ ਨਹੀਂ ਹਨ ਜੋ ਬਾਹਰ ਹੋਣ 'ਤੇ ਨਾਅਰੇਬਾਜ਼ੀ ਕਰਦੇ ਹਨ। ਟੀਮ ਵਿੱਚੋਂ ਕਿਸੇ ਖਿਡਾਰੀ ਨੂੰ ਬਾਹਰ ਕਰਨ ਦਾ ਨਿਯਮ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ।
ਸੁਨੀਲ ਗਾਵਸਕਰ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਸੀਰੀਜ਼ ਲਈ ਟੀਮ 'ਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਇਸ ਸਾਲ ਦੇ ਅੰਤ ਵਿੱਚ, ਤੁਹਾਨੂੰ ਇੱਕ ਰੋਜ਼ਾ ਵਿਸ਼ਵ ਕੱਪ ਖੇਡਣਾ ਹੈ। ਅਜਿਹੇ 'ਚ ਤੁਹਾਨੂੰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਸੀਨੀਅਰ ਖਿਡਾਰੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਉਹ ਮੁੱਖ ਟੂਰਨਾਮੈਂਟ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਖੁਦ ਨੂੰ ਫਿੱਟ ਰੱਖ ਸਕੇ ਅਤੇ ਤਾਜ਼ਾ ਮਹਿਸੂਸ ਕਰ ਸਕੇ।