ਪੜਚੋਲ ਕਰੋ
(Source: ECI/ABP News)
ਭਾਰਤ ਦੀ ਕ੍ਰਿਕਟ ਟੀਮ ਦੇ ਹੈੱਡ ਕੋਚ ਦੀ ਸੈਲਰੀ ਦਾ ਖੁਲਾਸਾ, ਜਾਣ ਹੋ ਜਾਓਗੇ ਹੈਰਾਨ
ਰਵੀ ਸ਼ਾਸਤਰੀ ਨੂੰ ਦੁਬਾਰਾ ਟੀਮ ਦਾ ਹੈੱਡ ਬਣਾ ਦਿੱਤਾ ਗਿਆ ਹੈ। ਜਿੱਥੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸੈਲਰੀ ਵੀ ਵਧਾਈ ਜਾ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਰਵੀ ਸ਼ਾਸਤਰੀ ਦੇ ਸੀਟੀਸੀ ‘ਚ 20% ਦਾ ਇਜ਼ਾਫਾ ਹੋ ਸਕਦਾ ਹੈ।
![ਭਾਰਤ ਦੀ ਕ੍ਰਿਕਟ ਟੀਮ ਦੇ ਹੈੱਡ ਕੋਚ ਦੀ ਸੈਲਰੀ ਦਾ ਖੁਲਾਸਾ, ਜਾਣ ਹੋ ਜਾਓਗੇ ਹੈਰਾਨ Team India head coach Ravi Shastris astronomical salary revealed - Report ਭਾਰਤ ਦੀ ਕ੍ਰਿਕਟ ਟੀਮ ਦੇ ਹੈੱਡ ਕੋਚ ਦੀ ਸੈਲਰੀ ਦਾ ਖੁਲਾਸਾ, ਜਾਣ ਹੋ ਜਾਓਗੇ ਹੈਰਾਨ](https://static.abplive.com/wp-content/uploads/sites/5/2018/09/10181349/ravi-shastri-virat-kohli.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਰਵੀ ਸ਼ਾਸਤਰੀ ਨੂੰ ਦੁਬਾਰਾ ਟੀਮ ਦਾ ਹੈੱਡ ਬਣਾ ਦਿੱਤਾ ਗਿਆ ਹੈ। ਜਿੱਥੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸੈਲਰੀ ਵੀ ਵਧਾਈ ਜਾ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਰਵੀ ਸ਼ਾਸਤਰੀ ਦੇ ਸੀਟੀਸੀ ‘ਚ 20% ਦਾ ਇਜ਼ਾਫਾ ਹੋ ਸਕਦਾ ਹੈ। ਅਜਿਹੇ ‘ਚ ਟੀਮ ਇੰਡੀਆ ਦੇ ਹੈੱਡ ਕੋਚ ਦਾ ਸਾਲਾਨਾ ਪੈਕੇਜ 9.5 ਕਰੋੜ ਤੋਂ 10 ਕਰੋੜ ਰੁਪਏ ਤਕ ਹੋ ਸਕਦਾ ਹੈ।
ਉਧਰ, ਪਿਛਲੇ ਕਾਂਟ੍ਰੈਕਟ ‘ਚ ਉਨ੍ਹਾਂ ਨੂੰ ਕਰੀਬ 8 ਕਰੋੜ ਰੁਪਏ ਦਿੱਤੇ ਜਾ ਰਹੇ ਸੀ। ਇਸ ਤੋਂ ਇਲਾਵਾ ਸਪੋਰਟ ਸਟਾਫ ਭਰਤ ਅਰੁਣ ਨੂੰ ਵੀ ਗੇਂਦਬਾਜ਼ੀ ਕੋਚ ਦੇ ਤੌਰ ‘ਤੇ ਰਿਟੇਨ ਕੀਤਾ ਗਿਆ ਹੈ। ਭਾਰਤ ਅਰੁਣ ਨੂੰ ਠੀਕ ਆਰ ਸ਼੍ਰੀਧਰ ਜਿੰਨਾ ਯਾਨੀ 3.5 ਕਰੋੜ ਰੁਪਏ ਦਿੱਤੇ ਜਾ ਸਕਦੇ ਹਨ। ਇਹ ਸਾਰੇ ਕਾਂਟ੍ਰੈਕਟ ਇੱਕ ਸਤੰਬਰ ਤੋਂ ਲਾਗੂ ਹੋਣਗੇ।
ਰਵੀ ਸ਼ਾਸਤਰੀ ਨੇ ਕਿਹਾ. “ਮੈਂ ਇਸ ਲਈ ਇੱਥੇ ਆਇਆ ਹਾਂ ਕਿਉਂਕ ਮੈਂ ਟੀਮ ‘ਤੇ ਯਕੀਨ ਕਰਦਾ ਹਾਂ। ਕਿਉਂਕਿ ਇਹ ਇੱਕ ਅਜਿਹੀ ਟੀਮ ਹੈ ਜੋ ਕਮਾਲ ਕਰ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੇ ਦੋ ਸਾਲ ਕਾਫੀ ਵਧੀਆ ਹੋਣ ਵਾਲੇ ਹਨ ਕਿਉਂਕਿ ਤੁਹਾਨੂੰ ਕਈ ਨੌਜਵਾਨ ਮਿਲਣਗੇ ਜੋ ਟੈਸਟ ਤੇ ਵਨਡੇ ‘ਚ ਪਰਫੈਕਟ ਹੋਣਗੇ। ਸਾਨੂੰ ਦੌਰਾ ਖ਼ਤਮ ਕਰਨ ਤਕ ਦੋ-ਤਿੰਨ ਗੇਂਦਬਾਜ਼ਾਂ ਦੀ ਖੋਜ ਕਰਨੀ ਹੈ।”
ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਚੀਜ਼ ‘ਚ ਸੁਧਾਰ ਕਰਨਗੇ ਤੇ ਆਪਣੀਆਂ ਗਲਤੀਆਂ ਤੋਂ ਸਬਕ ਲੈਣਗੇ ਕਿਉਂਕਿ ਇਸ ਦੁਨੀਆ ‘ਚ ਕੋਈ ਵੀ ਪਰਫੈਕਟ ਨਹੀਂ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)