ਪੜਚੋਲ ਕਰੋ
Advertisement
ਵਿਸ਼ਵ ਕੱਪ 2019 'ਚ ਕੋਹਲੀ ਬ੍ਰਿਗੇਡ ਦੀ ਇਹ ਰਹੇਗੀ ਰਣਨੀਤੀ..!
ਇੰਗਲੈਂਡ ਤੇ ਵੇਲਜ਼ ਦੀ ਧਰਤੀ 'ਤੇ 12ਵੇਂ ਕੌਮਾਂਤਰੀ ਕ੍ਰਿਕੇਟ ਵਿਸ਼ਵ ਕੱਪ ਨੂੰ ਫੁੰਡਣ ਲਈ ਭਾਰਤ ਦੇ 15 ਖਿਡਾਰੀ ਉੱਤਰਨਗੇ।
ਚੰਡੀਗੜ੍ਹ: ਵਿਸ਼ਵ ਕੱਪ 2019 ਲਈ ਭਾਰਤ ਨੇ ਕਮਰਕੱਸ ਲਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਹੋ ਗਿਆ ਹੈ। ਐਮਐਸਕੇ ਪ੍ਰਸਾਦ ਦੀ ਅਗਵਾਈ ਵਾਲੀ ਪੰਜ ਮੈਂਬਰੀ ਚੋਣ ਕਮੇਟੀ ਨੇ ਮੁੰਬਈ 'ਚ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਦੇ 15 ਖਿਡਾਰੀਆਂ ਦਾ ਐਲਾਨ ਕੀਤਾ ਹੈ।
ਇੰਗਲੈਂਡ ਤੇ ਵੇਲਜ਼ ਦੀ ਧਰਤੀ 'ਤੇ 12ਵੇਂ ਕੌਮਾਂਤਰੀ ਕ੍ਰਿਕੇਟ ਵਿਸ਼ਵ ਕੱਪ ਨੂੰ ਫੁੰਡਣ ਲਈ ਭਾਰਤ ਦੇ 15 ਖਿਡਾਰੀ ਉੱਤਰਨਗੇ। ਬੀਸੀਸੀਆਈ ਨੇ ਟੀਮ ਦੇ ਸਲਾਮੀ ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐਲ.ਰਾਹੁਲ ਰਹਿਣ ਵਾਲੇ ਹਨ। ਮੱਧ ਕ੍ਰਮ ਯਾਨੀ ਮਿਡਲ ਆਰਡਰ ਦੀ ਜ਼ਿੰਮੇਵਾਰੀ ਵਿਰਾਟ ਕੋਹਲੀ ਤੇ ਕੇਦਾਰ ਜਾਧਵ ਸਾਂਭਣਗੇ। ਵਿਕੇਟਕੀਪਿੰਗ ਐਮ.ਐਸ. ਧੋਨੀ ਤੇ ਦਿਨੇਸ਼ ਕਾਰਤਿਕ ਦੇ ਹਿੱਸੇ ਆਈ ਹੈ ਜਦਕਿ ਆਲਰਾਊਂਡਰਜ਼ ਵਿੱਚ ਹਾਰਦਿਕ ਪਾਂਡਿਆ ਤੇ ਵਿਜੇ ਸ਼ੰਕਰ ਹੋਣਗੇ। ਰਿਸ਼ਭ ਪੰਤ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ 'ਚ ਅਸਫ਼ਲ ਰਹੇ।
ਭਾਰਤੀ ਟੀਮ ਵਿੱਚ ਛੇ ਗੇਂਦਬਾਜ਼ ਵੀ ਸ਼ਾਮਲ ਹਨ। ਜਿੱਥੇ ਤੇਜ਼ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਭੁਵਨੇਸ਼ਵਰ ਕੁਮਾਰ ਸ਼ਾਮਲ ਹਨ, ਉੱਥੇ ਹੀ ਯੁਜਵੇਂਦਰ ਚਹਿਲ, ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਫਿਰਕੀ ਵਿਰੋਧੀਆਂ ਦੀ ਭੂਤਨੀ ਭੁਲਾਏਗੀ।
ਬੀਸੀਸੀਆਈ ਵੱਲੋਂ ਚੁਣੀ ਗਈ ਟੀਮ 'ਚੋਂ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇਦਾਰ ਜਾਧਵ ਤੇ ਐਮ.ਐਸ ਧੋਨੀ ਬੱਲੇਬਾਜ਼ੀ ਦਾ ਜ਼ਿੰਮਾ ਸਾਂਭਣਗੇ। ਹਾਰਦਿਕ ਪਾਂਡਿਆ ਤੇ ਵਿਜੇ ਸ਼ੰਕਰ ਨੂੰ ਬਤੌਰ ਆਲਰਾਊਂਡਰ ਟੀਮ 'ਚ ਥਾਂ ਦਿੱਤੀ ਗਈ ਹੈ।
ਸਪਿੰਨ ਦਾ ਜ਼ਿੰਮਾ ਇੱਕ ਵਾਰ ਫਿਰ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੇ ਮੋਢਿਆਂ 'ਤੇ ਰਹੇਗਾ। ਰਵਿੰਦਰ ਜਡੇਜਾ ਤੀਜੇ ਸਪਿੰਨਰ ਦੀ ਭੂਮਿਕਾ ਨਿਭਾਉਣਗੇ। ਜਸਪ੍ਰੀਤ ਬੁਮਰਾਹ ਵਿਸ਼ਵ ਕੱਪ ਟੀਮ 'ਚ ਟੀਮ ਇੰਡੀਆ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨਗੇ, ਜਦਕਿ ਮੁਹੰਮਦ ਸ਼ਮੀ ਤੇ ਭੁਵਨੇਸ਼ਵਰ ਕੁਮਾਰ ਤੇ ਬੁਮਰਾਹ ਦਾ ਸਾਥ ਦੇਣਗੇ।
ਟੀਮ ਇੰਡੀਆ ਦੇ ਮੈਂਬਰ-
#TeamIndia for @ICC #CWC19 💪💪#MenInBlue 💙 pic.twitter.com/rsz44vHpge
— BCCI (@BCCI) April 15, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement