Novak Djokovic Case: ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਫਿਰ ਹਿਰਾਸਤ 'ਚ, ਆਸਟ੍ਰੇਲੀਆਈ ਸਰਕਾਰ ਨੇ ਰੱਦ ਕੀਤਾ ਵੀਜ਼ਾ
ਵੀਜ਼ਾ ਰੱਦ ਹੋਣ ਤੋਂ ਬਾਅਦ ਜੋਕੋਵਿਚ ਚਾਰ ਦਿਨ ਤਕ ਇਮੀਗ੍ਰੇਸ਼ਨ ਵਿਭਾਗ ਦੇ ਹੋਟਲ ਵਿੱਚ ਰਹੇ ਅਤੇ ਇਸ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਜੋਕੋਵਿਚ ਨੂੰ ਬਰਕਰਾਰ ਰੱਖਿਆ।
ਮੈਲਬੌਰਨ : ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸਟ੍ਰੇਲੀਆ ਵਿਚ ਦੂਜੀ ਵਾਰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਦਾ ਵੀਜ਼ਾ ਆਸਟ੍ਰੇਲੀਆ ਸਰਕਾਰ ਨੇ ਦੂਜੀ ਵਾਰ ਰੱਦ ਕਰ ਦਿੱਤਾ ਸੀ। ਜੋਕੋਵਿਚ ਨੇ ਇਸ ਖਿਲਾਫ ਆਸਟ੍ਰੇਲੀਆ ਦੀ ਇਕ ਅਦਾਲਤ 'ਚ ਅਪੀਲ ਕੀਤੀ ਸੀ ਅਤੇ ਹੁਣ ਉਸ ਨੂੰ ਸੁਣਵਾਈ ਤੋਂ ਪਹਿਲਾਂ ਫਿਰ ਤੋਂ ਹਿਰਾਸਤ 'ਚ ਲੈ ਲਿਆ ਗਿਆ ਹੈ।
ਜੋਕੋਵਿਚ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਆਸਟ੍ਰੇਲੀਆ ਦੀ ਅਦਾਲਤ ਤੈਅ ਕਰੇਗੀ ਕਿ ਕੀ ਜੋਕੋਵਿਚ ਕੋਰੋਨਾ ਵੈਕਸੀਨ ਲਏ ਬਿਨਾਂ ਆਸਟ੍ਰੇਲੀਆ ਵਿਚ ਰਹਿ ਸਕਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਨੇ ਨੋਵਾਕ ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਇਹ ਕਦਮ ਲੋਕ ਹਿੱਤ 'ਚ ਚੁੱਕਿਆ ਹੈ।
ਜੋਕੋਵਿਚ ਦੇ ਵਕੀਲ ਨੇ ਇਸ ਮਾਮਲੇ 'ਤੇ ਕਿਹਾ ਹੈ ਕਿ ਆਸਟ੍ਰੇਲੀਆ ਸਰਕਾਰ ਦਾ ਇਹ ਫੈਸਲਾ ਤਰਕਹੀਣ ਹੈ। ਇਸ ਵਿਰੁੱਧ ਅਦਾਲਤ ਵਿਚ ਅਪੀਲ ਕੀਤੀ ਗਈ ਹੈ। ਸੁਣਵਾਈ ਸ਼ਨੀਵਾਰ ਅਤੇ ਐਤਵਾਰ ਨੂੰ ਹੋਵੇਗੀ। ਆਸਟ੍ਰੇਲੀਅਨ ਓਪਨ ਦਾ ਮੁੱਖ ਦੌਰ 17 ਜਨਵਰੀ ਤੋਂ ਸ਼ੁਰੂ ਹੋਵੇਗਾ। ਜੋਕੋਵਿਚ ਨੂੰ ਹਿੱਸਾ ਲੈਣ ਲਈ ਸੋਮਵਾਰ ਤਕ ਟੂਰਨਾਮੈਂਟ 'ਚ ਸ਼ਾਮਲ ਹੋਣਾ ਹੋਵੇਗਾ।
ਜੇਕਰ ਨੋਵਾਕ ਜੋਕੋਵਿਚ ਅਦਾਲਤ 'ਚ ਕੇਸ ਹਾਰ ਜਾਂਦੇ ਹਨ ਤਾਂ ਉਸ ਦਾ ਵੀਜ਼ਾ ਰੱਦ ਹੋ ਜਾਵੇਗਾ ਤੇ ਅਗਲੇ ਤਿੰਨ ਸਾਲਾਂ ਲਈ ਉਸ ਦੇ ਆਸਟ੍ਰੇਲੀਆ ਦੇ ਵੀਜ਼ੇ 'ਤੇ ਪਾਬੰਦੀ ਲੱਗ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜੋਕੋਵਿਚ ਨੂੰ ਅਜੇ ਤਕ ਕੋਰੋਨਾ ਦੀ ਵੈਕਸੀਨ ਨਹੀਂ ਮਿਲੀ ਹੈ। ਆਸਟ੍ਰੇਲੀਆ ਵਿਚ ਵੈਕਸੀਨ ਸਬੰਧੀ ਨਿਯਮ ਸਖ਼ਤ ਹਨ। ਜੋਕੋਵਿਚ ਨੇ ਕਿਹਾ ਕਿ ਡਾਕਟਰੀ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਉਹ ਫਿਲਹਾਲ ਵੈਕਸੀਨ ਨਹੀਂ ਲਗਵਾ ਸਕਦੇ।
ਇਸ ਆਧਾਰ 'ਤੇ ਉਸ ਨੂੰ ਆਸਟ੍ਰੇਲੀਅਨ ਓਪਨ 'ਚ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਜੋਕੋਵਿਚ ਦੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਉਸ ਤੋਂ ਡਾਕਟਰੀ ਸਮੱਸਿਆਵਾਂ ਦੇ ਸਬੂਤ ਮੰਗੇ ਗਏ ਸਨ। ਇੱਥੇ ਉਨ੍ਹਾਂ ਦੀ ਤਰਫੋਂ ਕਿਹਾ ਗਿਆ ਕਿ ਉਨ੍ਹਾਂ ਨੂੰ 16 ਦਸੰਬਰ ਨੂੰ ਹੀ ਕੋਰੋਨਾ ਹੋਇਆ ਸੀ। ਅਜਿਹੀ ਸਥਿਤੀ ਵਿਚ ਉਹ ਫਿਲਹਾਲ ਟੀਕਾ ਨਹੀਂ ਲਗਵਾ ਸਕਦੇ ਹਨ। ਇਸ ਤੋਂ ਬਾਅਦ ਉਸ ਨੂੰ ਏਅਰਪੋਰਟ 'ਤੇ ਹੀ ਰੋਕ ਲਿਆ ਗਿਆ ਅਤੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ।
ਵੀਜ਼ਾ ਰੱਦ ਹੋਣ ਤੋਂ ਬਾਅਦ ਜੋਕੋਵਿਚ ਚਾਰ ਦਿਨ ਤਕ ਇਮੀਗ੍ਰੇਸ਼ਨ ਵਿਭਾਗ ਦੇ ਹੋਟਲ ਵਿੱਚ ਰਹੇ ਅਤੇ ਇਸ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਜੋਕੋਵਿਚ ਨੂੰ ਬਰਕਰਾਰ ਰੱਖਿਆ। ਉਸ ਦੇ ਸਾਰੇ ਕਾਗਜ਼ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਆਸਟ੍ਰੇਲੀਅਨ ਓਪਨ ਲਈ ਉਸ ਦਾ ਰਸਤਾ ਲਗਭਗ ਸਾਫ਼ ਹੋ ਗਿਆ ਸੀ।
ਇਸ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਇਸ ਖਿਡਾਰੀ ਦਾ ਦੂਜੀ ਵਾਰ ਵੀਜ਼ਾ ਰੱਦ ਕਰ ਦਿੱਤਾ ਅਤੇ ਉਸ ਨੂੰ ਫਿਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜੋਕੋਵਿਚ ਦੇ ਮਾਮਲੇ ਦੀ ਅਦਾਲਤ ਵਿਚ ਸੁਣਵਾਈ ਹੋਣੀ ਹੈ ਪਰ ਉਸ ਦਾ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿਚ ਖੇਡਣਾ ਲਗਭਗ ਅਸੰਭਵ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin