Tokyo 2020 Paralympics: ਭਾਵਨਾ ਪਟੇਲ ਨੇ ਰਚਿਆ ਇਤਿਹਾਸ, ਸੋਨ ਤਗਮੇ ਤੋਂ ਸਿਰਫ਼ ਇਕ ਕਦਮ ਦੂਰ
ਸੈਮੀਫਾਇਨਲ 'ਚ ਹਾਲਾਂਕਿ ਭਾਵਨਾ ਪਟੇਲ ਦੇ ਸਾਹਮਣੇ ਆਸਾਨ ਚੁਣੌਤੀ ਨਹੀਂ ਸੀ। ਭਾਵਨਾ ਪਟੇਲ ਨੇ ਵਰਲਡ ਰੈਂਕਿੰਗ 'ਚ ਨੰਬਰ ਚਿੰਨ ਖਿਡਾਰੀ ਮਿਓ ਨੂੰ ਮਾਤ ਦਿੱਤੀ ਹੈ।

Tokyo 2020 Paralympics Games: ਜਪਾਨ ਦੀ ਰਾਜਧਾਨੀ ਟੋਕਿਓ 'ਚ ਚੱਲ ਰਹੇ ਪੈਰਲੰਪਿਕ ਗੇਮਸ ਨਾਲ ਭਾਰਤ ਲਈ ਬੇਹੱਦ ਸ਼ਾਨਦਾਰ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਦੀ ਸਟਾਰ ਟੇਬਲ ਟੈਨਿਲ ਖਿਡਾਰਨ ਭਾਵਨ ਪਟੇਲ ਨੇ ਫਾਇਨਲ ਚ ਥਾਂ ਪੱਕੀ ਕਰ ਲਈ ਹੈ। ਭਾਵਨਾ ਪਟੇਲ ਹੁਣ ਟੋਕਿਓ ਪੈਰਾਲੰਪਿਕ 'ਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਣ ਤੋਂ ਸਿਰਫ਼ ਇਕ ਕਦਮ ਦੂਰ ਹੈ।
ਸੈਮੀਫਾਇਨਲ 'ਚ ਹਾਲਾਂਕਿ ਭਾਵਨਾ ਪਟੇਲ ਦੇ ਸਾਹਮਣੇ ਆਸਾਨ ਚੁਣੌਤੀ ਨਹੀਂ ਸੀ। ਭਾਵਨਾ ਪਟੇਲ ਨੇ ਵਰਲਡ ਰੈਂਕਿੰਗ 'ਚ ਨੰਬਰ ਚਿੰਨ ਖਿਡਾਰੀ ਮਿਓ ਨੂੰ ਮਾਤ ਦਿੱਤੀ ਹੈ। ਬੇਹੱਦ ਸਖ਼ਤ ਮੁਕਾਬਲੇ 'ਚ ਭਾਵਨਾ ਪਟੇਲ ਨੇ ਮਿਆਓ ਨੂੰ 3-2 ਨਾਲ ਹਰਾਇਆ। ਫਾਇਨਲ 'ਚ ਪਹੁੰਚਣ ਦੇ ਨਾਲ ਹੀ ਭਾਵਨਾ ਪਟੇਲ ਨੇ ਭਾਰਤ ਲਈ ਟੋਕਿਓ ਪੈਰਾਲੰਪਿਕ ਗੇਮਸ ਤੋਂ ਪਹਿਲਾਂ ਮੈਡਲ ਪੱਕਾ ਕਰ ਲਿਆ ਹੈ।
ਭਾਵਨਾ ਪਟੇਲ ਨੇ ਪਹਿਲਾ ਗੇਮ ਗਵਾਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ। ਦੂਜੇ ਤੇ ਤੀਜੇ ਗੇਮ 'ਤੇ ਕਬਜ਼ਾ ਜਮਾ ਕੇ ਭਾਵਨਾ ਨੇ ਪਰਖ ਮਜਬੂਤ ਕਰ ਲਈ ਸੀ। ਪਰ ਚੌਥੇ ਗੇਮ ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਵਨਾ ਨੇ ਹਾਲਾਂਕਿ ਪੰਜਵਾਂ ਗੇਮ ਆਪਣੇ ਨਾਂਅ ਕੀਤਾ ਤੇ ਉਹ ਪੈਰਾਲੰਪਿਕ ਦੇ ਫਾਇਨਲ 'ਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਟੇਬਲ ਟੈਨਿਸ ਖਿਡਾਰੀ ਬਣ ਗਈ।
29 ਅਗਸਤ ਨੂੰ ਹੋਵੇਗਾ ਫਾਇਨਲ
ਭਾਵਨਾ ਪਟੇਲ ਹੁਣ ਗੋਲਡ ਮੈਡਲ ਆਪਣੇ ਨਾਂਅ ਕਰਨ ਲਈ 29 ਅਗਸਤ ਨੂੰ ਮੈਦਾਨ ਚ ਉੱਤਰੇਗੀ। ਫਾਇਨਲ ਚ ਵੀ ਭਾਵਨਾ ਦੇ ਸਾਹਮਣੇ ਚੀਨ ਦੀ ਚੁਣੌਤੀ ਹੈ। ਭਾਵਨਾ ਨੂੰ ਫਾਇਨਲ 'ਚ ਚੀਨ ਦੀ ਝਾਓ ਯਿੰਗ ਨਾਲ ਭਿੜਨਾ ਪਵੇਗਾ।
34 ਸਾਲਾ ਭਾਵਨਾ ਪਟੇਲ ਗੁਜਰਾਤ ਦੇ ਮੇਹਸਾਣਾ ਦੀ ਰਹਿਣ ਵਾਲੀ ਹੈ। ਸ਼ੁੱਕਰਵਾਰ ਭਾਵਨਾ ਨੇ ਭਾਰਤ ਲਈ ਟੋਕਿਓ ਪੈਰਾਲੰਪਿਕ 'ਚ ਮੈਡਲ ਪੱਕਾ ਕਰ ਲਿਆ ਸੀ। ਭਾਵਨਾ ਪਟੇਲ ਨੇ ਕੁਆਰਟਰ ਫਾਇਨਲ ਮੁਕਾਬਲੇ 'ਚ ਸਰਬਿਆ ਦੀ ਬੋਰਿਸਲਾਵਾ ਪੇਰਿਚ ਰਾਂਕੋਵਿਚ ਨੂੰ 11-5, 11-6, 11-7 ਨਾਲ ਹਰਾਇਆ ਸੀ ਤੇ ਸੈਮੀਫਾਇਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਸੀ।
ਭਾਵਨਾ ਪਟੇਲ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਪੈਰਲੰਪਿਕ ਗੇਮਸ 'ਚ ਟੇਬਲ ਟੈਨਿਸ ਦੇ ਕੁਆਰਟਰ ਦਾ ਸਫ਼ਰ ਤੈਅ ਕਰਨ 'ਚ ਵੀ ਕਾਮਯਾਬ ਨਹੀਂ ਹੋ ਸਕਿਆ ਸੀ। ਪਰ ਹੁਣ ਭਾਵਨਾ ਦੇ ਕੋਲ ਭਾਰਤ ਦੀ ਝੋਲੀ 'ਚ ਗੋਲਡ ਪਾਉਣ ਦਾ ਮੌਕਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
