Tokyo Olympics 2020: ਮਨਿਕਾ ਬੱਤਰਾ ਤੋਂ ਭਾਰਤ ਨੂੰ ਤਗਮੇ ਦੀ ਉਮੀਦ, 2018 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਸਿਰਜਿਆ ਸੀ ਇਤਿਹਾਸ
ਦੋ ਦਿਨ ਬਾਅਦ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਓਲੰਪਿਕ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਵਾਰ ਭਾਰਤ ਤੋਂ ਓਲੰਪਿਕ ਖੇਡਾਂ 'ਚ 127 ਖਿਡਾਰੀ ਹਿੱਸਾ ਲੈ ਰਹੇ ਹਨ।
Tokyo Olympics 2020: ਦੋ ਦਿਨ ਬਾਅਦ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਓਲੰਪਿਕ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਵਾਰ ਭਾਰਤ ਤੋਂ ਓਲੰਪਿਕ ਖੇਡਾਂ 'ਚ 127 ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਓਲੰਪਿਕ ਖੇਡਾਂ ਦੇ ਇਤਿਹਾਸ 'ਚ ਭਾਰਤ ਦਾ ਸਭ ਤੋਂ ਵੱਡਾ ਦਲ ਹੈ। ਟੋਕੀਓ ਓਲੰਪਿਕ 'ਚ ਵੀ ਭਾਰਤ ਤੋਂ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਦੇ ਨਾਮ ਵੀ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹੈ, ਜਿਨ੍ਹਾਂ ਤੋਂ ਸੋਨ ਤਗਮਾ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਹੈ।
ਮਨਿਕਾ ਬੱਤਰਾ ਸਮੇਤ ਚਾਰ ਖਿਡਾਰੀ ਭਾਰਤ ਵੱਲੋਂ ਟੇਬਲ ਟੈਨਿਸ 'ਚ ਹਿੱਸਾ ਲੈਣਗੇ। ਮਨਿਕਾ ਬੱਤਰਾ ਸਿੰਗਲਜ਼ ਤੋਂ ਇਲਾਵਾ ਮਿਕਸਡ ਡਬਲਜ਼ 'ਚ ਵੀ ਤਗਮੇ ਲਈ ਆਪਣੀ ਕਿਸਮਤ ਅਜ਼ਮਾਉਂਦੀ ਨਜ਼ਰ ਆਵੇਗੀ। ਮਿਕਸਡ ਡਬਲਜ਼ 'ਚ ਮਨਿਕਾ ਬੱਤਰਾ ਤੇ ਸ਼ਰਤ ਕਮਲ ਮੈਦਾਨ 'ਚ ਨਿੱਤਰਣਗੇ।
ਮਨਿਕਾ ਬੱਤਰਾ 2018 ਦੀ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਲਈ ਟੇਬਲ ਟੈਨਿਸ 'ਚ ਨਵੇਂ ਸਿਤਾਰੇ ਵਜੋਂ ਉੱਭਰੀ ਹੈ। ਮਨਿਕਾ ਨੇ ਸਿੰਗਲਜ਼, ਮਹਿਲਾ ਡਬਲਜ਼, ਮਿਕਸਡ ਡਬਲਜ਼ ਤੇ ਟੀਮ ਈਵੈਂਟਾਂ 'ਚ ਭਾਰਤ ਲਈ ਚਾਰ ਤਗਮੇ ਜਿੱਤੇ ਹਨ, ਜਿਨ੍ਹਾਂ 'ਚ ਦੋ ਸੋਨੇ ਸ਼ਾਮਲ ਸਨ। ਹਾਲਾਂਕਿ ਮਨਿਕਾ ਬੱਤਰਾ ਦੂਜੀ ਵਾਰ ਓਲੰਪਿਕ ਖੇਡਾਂ 'ਚ ਹਿੱਸਾ ਲੈਣ ਜਾ ਰਹੀ ਹੈ।
13 ਸਾਲ ਦੀ ਉਮਰ 'ਚ ਭਾਰਤ ਲਈ ਪਹਿਲਾ ਬਰੇਕ ਥ੍ਰੋਅ ਮਿਲਿਆ
ਦਿੱਲੀ ਦੀ ਰਹਿਣ ਵਾਲੀ ਮਨਿਕਾ ਬੱਤਰਾ ਨੇ ਬਹੁਤ ਛੋਟੀ ਉਮਰ ਤੋਂ ਹੀ ਟੇਬਲ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ। 8 ਸਾਲ ਦੀ ਉਮਰ 'ਚ ਮਨਿਕਾ ਟੇਬਲ ਟੈਨਿਸ ਦੀ ਪੇਸ਼ੇਵਰ ਅਕਾਦਮੀ 'ਚ ਸ਼ਾਮਲ ਹੋਈ। ਮਨਿਕਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਬਚਪਨ 'ਚ ਉਸ ਨੇ ਇੰਨਾ ਲੰਬਾ ਸਫ਼ਰ ਕਰਨ ਬਾਰੇ ਨਹੀਂ ਸੋਚਿਆ ਸੀ।
13 ਸਾਲ ਦੀ ਉਮਰ 'ਚ ਮਨਿਕਾ ਨੂੰ ਭਾਰਤ ਲਈ ਆਪਣਾ ਪਹਿਲਾ ਬ੍ਰੇਕ ਥ੍ਰੋ ਮਿਲਿਆ। ਇਸ ਤੋਂ ਬਾਅਦ ਮਨਿਕਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ 2016 ਦੇ ਏਸ਼ੀਅਨ ਚੈਂਪੀਅਨਸ਼ਿਪ 'ਚ ਤਮਗਾ ਜਿੱਤ ਕੇ ਇਤਿਹਾਸ ਰਚਿਆ। ਮਨਿਕਾ ਨੇ 2018 ਰਾਸ਼ਟਰਮੰਡਲ ਖੇਡਾਂ 'ਚ ਸਫਲਤਾ ਦੀ ਇਕ ਨਵੀਂ ਕਹਾਣੀ ਲਿਖੀ।
2018 ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਮਨਿਕਾ ਬੱਤਰਾ ਦੀ ਜ਼ੋਰਦਾਰ ਤਾਰੀਫ਼ ਵੀ ਕੀਤੀ। ਪੀਐਮ ਮੋਦੀ ਸਮੇਤ ਪੂਰਾ ਦੇਸ਼ ਉਮੀਦ ਕਰ ਰਿਹਾ ਹੈ ਕਿ ਮਨਿਕਾ ਬੱਤਰਾ ਯਕੀਨਨ ਟੋਕੀਓ ਓਲੰਪਿਕ 'ਚ ਭਾਰਤ ਲਈ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜੇਗੀ।