ਨਵੀਂ ਦਿੱਲੀ: WWE ਦੇ ਸੁਪਰ ਸਟਾਰ ਜਿੰਦਰ ਮਾਹਲ ਅਤੇ ਟ੍ਰਿਪਲ-ਐੱਚ ਵਿਚਾਲੇ ਸ਼ਨੀਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਫਾਇਟ ਹੋਈ। ਭਾਰਤ ਵਿੱਚ ਪਹਿਲੀ ਵਾਰ ਆਪਣਾ ਮੈਚ ਖੇਡ ਰਹੇ ਪੰਜਾਬੀ ਫਾਇਟਰ ਜਿੰਦਰ ਮਾਹਲ ਨੂੰ ਟ੍ਰਿਪਲ ਐਚ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਵੇਂ ਰੈਸਲਰਾਂ ਵਿੱਚ ਚੰਗੀ ਲੜਾਈ ਹੋਈ। ਮੈਚ ਜ਼ਬਰਦਸਤ ਰਿਹਾ ਪਰ ਅਖੀਰ ਵਿੱਚ ਜਿੰਦਰ ਮਾਹਲ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ।
ਮੈਚ ਜਿੱਤਣ ਤੋਂ ਬਾਅਦ ਟ੍ਰਿਪਲ-ਐੱਚ ਭਾਰਤੀਆਂ ਦਾ ਦਿਲ ਜਿੱਤਣ ਵਿੱਚ ਜ਼ਰੂਰ ਕਾਮਯਾਬ ਰਹੇ। ਮੈਚ ਹਾਰਨ ਤੋਂ ਬਾਅਦ ਜਦ ਜਿੰਦਰ ਰਿੰਗ ਛੱਡ ਕੇ ਵਾਪਸ ਜਾ ਰਿਹਾ ਸੀ ਤਾਂ ਟ੍ਰਿਪਲ ਐਚ ਨੇ ਉਸ ਨੂੰ ਰਿੰਗ ਵਿੱਚ ਵਾਪਸ ਬੁਲਾਇਆ।
ਜਿੰਦਰ ਆਪਣੇ ਸਿੰਘ ਬ੍ਰਦਰਸ ਨਾਲ ਰਿੰਗ ਵਿੱਚ ਵਾਪਸ ਆਇਆ। ਟ੍ਰਿਪਲ ਐੱਚ ਨੇ ਕਿਹਾ ਲੋਕ ਭਾਵੇਂ ਤੇਰੀ ਬੁਰਾਈ ਕਰਵ ਪਰ ਮੈਂ ਇਹ ਮੈਚ ਜਿੱਤ ਕੇ ਇੱਜ਼ਤ ਕਮਾ ਲਈ ਹੈ।
ਟ੍ਰਿਪਲ ਐਚ ਨੇ ਅੱਗੇ ਕਿਹਾ ਕਿ ਮੈਂ 1996 ਤੋਂ ਭਾਰਤ ਆ ਰਿਹਾ ਹਾਂ। ਇੱਕ ਵਾਰ ਫਿਰ ਭਾਰਤ ਆਉਣਾ ਅਤੇ ਮਾਹਲ ਨਾਲ ਫਾਇਟ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਸ ਤੋਂ ਬਾਅਦ ਜਿੰਦਰ ਨੇ ਟ੍ਰਿਪਲ ਐਚ ਨਾਲ ਹੱਥ ਮਿਲਾਇਆ ਅਤੇ ਪੈਰੀਂ ਹੱਥ ਵੀ ਲਾਏ।