ਵਿਜੈ-ਪੁਜਾਰਾ ਨੇ ਜੜੇ ਅਰਧ-ਸੈਂਕੜੇ
ਦੋਨਾ ਨੇ ਮਿਲਕੇ ਲੰਚ ਵੇਲੇ ਤਕ ਭਾਰਤ ਨੂੰ ਹੋਰ ਝਟਕਾ ਨਹੀਂ ਲੱਗਣ ਦਿੱਤਾ। ਲੰਚ ਵੇਲੇ ਤਕ ਵਿਜੈ 57 ਰਨ ਬਣਾ ਕੇ ਅਤੇ ਪੁਜਾਰਾ 62 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।
Download ABP Live App and Watch All Latest Videos
View In Appਗੌਤਮ ਗੰਭੀਰ ਦਾ ਵਿਕਟ ਡਿੱਗਣ ਤੋਂ ਬਾਅਦ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸੰਭਾਲਿਆ।
ਵਿਜੈ-ਪੁਜਾਰਾ ਨੇ ਸੰਭਾਲੀ ਪਾਰੀ
ਭਾਰਤ ਨੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ 1 ਵਿਕਟ ਤਾਂ ਗਵਾਇਆ ਪਰ ਫਿਰ ਚੇਤੇਸ਼ਵਰ ਪੁਜਾਰਾ ਅਤੇ ਮੁਰਲੀ ਵਿਜੈ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲ ਲਿਆ। ਲੰਚ ਵੇਲੇ ਤਕ ਟੀਮ ਇੰਡੀਆ ਨੇ 1 ਵਿਕਟ ਗਵਾ ਕੇ 162 ਰਨ ਬਣਾ ਲਏ ਸਨ।
ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਦਾ ਪਹਿਲਾ ਸੈਸ਼ਨ ਟੀਮ ਇੰਡੀਆ ਦੇ ਨਾਮ ਰਿਹਾ।
ਗੰਭੀਰ ਪਰਤੇ ਪੈਵਲੀਅਨ
ਤੀਜੇ ਦਿਨ ਸੁੱਟੇ ਜਾ ਰਹੇ ਦੂਜੇ ਓਵਰ 'ਚ ਹੀ ਗੰਭੀਰ ਆਪਣਾ ਵਿਕਟ ਗਵਾ ਬੈਠੇ। ਗੌਤਮ ਗੰਭੀਰ ਨੇ 72 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 29 ਰਨ ਬਣਾਏ। ਗੰਭੀਰ ਨੂੰ ਬਰੌਡ ਨੇ ਆਊਟ ਕੀਤਾ। ਗੰਭੀਰ ਜਦ ਆਊਟ ਹੋਏ ਤਾਂ ਭਾਰਤ ਦਾ ਸਕੋਰ 68 ਰਨ 'ਤੇ ਪਹੁੰਚਿਆ ਸੀ।
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਨੇ ਮੈਚ ਦੇ ਦੂਜੇ ਦਿਨ ਦਮਦਾਰ ਖੇਡ ਵਿਖਾਇਆ ਸੀ ਪਰ ਤੀਜੇ ਦਿਨ ਦੀ ਸ਼ੁਰੂਆਤ 'ਚ ਹੀ ਗੰਭੀਰ ਆਪਣਾ ਵਿਕਟ ਗਵਾ ਬੈਠੇ।
- - - - - - - - - Advertisement - - - - - - - - -