ਪੜਚੋਲ ਕਰੋ
Advertisement
ਵਿਜੂ ਕਰੇਗਾ ਨਾਕ-ਆਊਟ
ਨਵੀਂ ਦਿੱਲੀ - ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦੀ 17 ਦਿਸੰਬਰ ਨੂੰ ਹੋਣ ਵਾਲੀ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਖਿਤਾਬੀ ਬਾਊਟ 'ਨਾਈਟ ਆਫ ਦੇ ਚੈਂਪੀਅਨਸ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹੁਣ ਵਿਜੇਂਦਰ ਸਿੰਘ ਨੇ ਇਸ ਫਾਈਟ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਵਿਜੇਂਦਰ ਸਿੰਘ ਨੇ ਕਿਹਾ ਹੈ ਕਿ ਓਹ ਆਪਣੇ ਵਿਰੋਧੀ ਫਰਾਂਸਿਸ ਚੇਕਾ ਨੂੰ ਨਾਕਆਊਟ ਨਾਲ ਹਰਾਉਣਗੇ। ਪਿਛਲੇ ਕੁਝ ਦਿਨਾਂ ਤੋਂ ਚੈਕਾ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਿਸਦੇ ਜਵਾਬ 'ਚ ਵਿਜੇਂਦਰ ਨੇ ਦੱਸਿਆ ਕਿ ਓਹ ਕਿਸੇ ਤੋਂ ਨਹੀਂ ਘਬਰਾਉਂਦੇ ਅਤੇ ਚੈਕਾ ਨੂੰ ਤਾਂ ਓਹ ਨਾਕਆਊਟ ਨਾਲ ਹਰਾਉਣ ਦੀ ਤਿਆਰੀ ਕਰ ਰਹੇ ਹਨ।
17 ਦਿਸੰਬਰ ਨੂੰ ਹੋਣ ਵਾਲੇ ਮੈਚ 'ਚ ਵਿਜੇਂਦਰ ਸਿੰਘ ਆਪਣੇ ਖਿਤਾਬ ਦਾ ਬਚਾਅ ਸਾਬਕਾ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਇੰਟਰਕਾਂਟੀਨੈਂਟਲ ਚੈਂਪੀਅਨ ਫਰਾਂਸਿਸ ਚੈਕਾ ਖਿਲਾਫ ਕਰਦੇ ਨਜਰ ਆਉਣਗੇ।
ਇਸ ਫਾਈਟ ਦੀਆਂ ਟਿਕਟਾਂ www.bookmyshow,com 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਮੈਚ 'ਚ ਕਾਮਨ ਸਟੈਂਡ ਦੀਆਂ ਟਿਕਟਾਂ 1000 ਰੁਪਏ, ਪ੍ਰੀਮੀਅਮ ਸਟੈਂਡ ਦੀ 1500 ਰੁਪਏ, ਵੀ.ਆਈ.ਪੀ. ਸਟੈਂਡ ਦੀ 2000 ਰੁਪਏ, ਗੋਲਡ ਰਿੰਗਸਾਈਡ ਟਿਕਟਾਂ 10,000 ਰੁਪਏ ਅਤੇ ਪਲਾਟੀਨਮ ਰਿੰਗਸਾਈਡ ਟਿਕਟਾਂ ਦੀ ਕੀਮਤ 15,000 ਰੁਪਏ ਰੱਖੀ ਗਈ ਹੈ। 30 ਨਵੰਬਰ ਤਕ ਟਿਕਟਾਂ ਲੈਣ ਵਾਲਿਆਂ ਨੂੰ 10% ਦਾ ਡਿਸਕਾਉਂਟ ਮਿਲੇਗਾ। ਇਸ ਮੈਚ ਲਈ ਲਗਭਗ 5000 ਟਿਕਟ ਉਪਲਬਧ ਕਰਵਾਏ ਜਾਣਗੇ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement