ਨਵੀਂ ਦਿੱਲੀ: ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਤਿੰਨ ਵਨਡੇਅ ‘ਚ ਨਾਬਾਦ 114 ਦੌੜਾਂ ਦੀ ਪਾਰੀ ਖੇਡੀ। ਇਹ ਉਨ੍ਹਾਂ ਦੇ ਕਰੀਅਰ ਦਾ 43ਵਾਂ ਸੈਂਕੜਾ ਹੈ। ਇਸ ਦੌਰਾਨ ਕੋਹਲੀ ਇੱਕ ਦਹਾਕੇ ‘ਚ 20 ਹਜ਼ਾਰ ਦੌੜਾਂ ਬਣਾਉਣ ਵਾਲ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 2010 ਦੇ ਦਹਾਕੇ ‘ਚ 20018 ਦੌੜਾਂ ਬਣਾਈਆਂ। ਇਸ ਮਾਮਲੇ ‘ਚ ਉਨ੍ਹਾਂ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਟਿੰਗ ਨੂੰ ਪਿੱਛੇ ਛੱਡ ਦਿਤਾ।



ਕੋਹਲੀ ਨੇ ਵੈਸਟਇੰਡੀਜ਼ ‘ਚ ਚੌਥਾ ਸੈਂਕੜਾ ਜੜਿਆ। ਉਹ ਵਿੰਡੀਜ ‘ਚ ਸਭ ਤੋਂ ਜ਼ਿਆਦਾ ਚਾਰ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਬਣ ਗਏ। ਇਸ ਮਾਮਲੇ ‘ਚ ਉਨ੍ਹਾਂ ਨੇ ਆਟ੍ਰੇਲੀਆ ਦੇ ਸਾਬਕਾ ਓਪਨਰ ਖਿਡਾਰੀ ਮੈਥਿਊ ਹੇਡਨ ਦਾ ਰਿਕਾਰਡ ਤੋੜਿਆ ਜਿਸ ਦੇ ਨਾਂ ਤਿੰਨ ਸੈਕੜੇ ਲਾਉਣ ਦਾ ਖਿਤਾਬ ਸੀ।



ਕੋਹਲੀ ਤੋਂ ਇਲਾਵਾ ਦੋ ਹੋਰ ਭਾਰਤੀ ਕ੍ਰਿਕਟ ਖਿਡਾਰੀਆਂ ਨੇ ਇੱਕ ਦਹਾਕੇ ‘ਚ 15 ਹਜ਼ਾਰ ਦੌੜਾਂ ਬਣਾਈਆਂ ਹਨ। ਸਚਿਨ ਤੇਂਦੁਲਕਰ ਨੇ 2000 ਦੇ ਦਹਾਕੇ ‘ਚ 15962 ਤੇ ਰਾਹੁਲ ਦ੍ਰਵਿਡ ਨੇ 15852 ਦੌੜਾਂ ਬਣਾਈਆਂ ਸੀ। ਦੱਸ ਦਈਏ ਕਿ ਕੋਹਲੀ ਭਾਰਤੀ ਕਪਤਾਨ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਸੈਂਕੜੇ ਜੜਣ ਵਾਲੇ ਦੂਜੇ ਖਿਡਾਰੀ ਬਣੇ ਹਨ।