(Source: ECI/ABP News)
Virat Kohli ਨੇ ਆਰਸੀਬੀ ਦੇ ਗੇਂਦਬਾਜ਼ਾਂ ਦੀ ਜੰਮ ਕੇ ਕੀਤੀ ਤਰੀਫ, ਦੱਸਿਆ ਇਸ ਜਿੱਤ 'ਚ ਕੀ ਹੈ ਖ਼ਾਸ
ਬੁੱਧਵਾਰ ਰਾਤ ਨੂੰ ਖੇਡੇ ਗਏ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੱਤਾ।
![Virat Kohli ਨੇ ਆਰਸੀਬੀ ਦੇ ਗੇਂਦਬਾਜ਼ਾਂ ਦੀ ਜੰਮ ਕੇ ਕੀਤੀ ਤਰੀਫ, ਦੱਸਿਆ ਇਸ ਜਿੱਤ 'ਚ ਕੀ ਹੈ ਖ਼ਾਸ Virat Kohli praised the RCB bowlers and said what is special about this victory Virat Kohli ਨੇ ਆਰਸੀਬੀ ਦੇ ਗੇਂਦਬਾਜ਼ਾਂ ਦੀ ਜੰਮ ਕੇ ਕੀਤੀ ਤਰੀਫ, ਦੱਸਿਆ ਇਸ ਜਿੱਤ 'ਚ ਕੀ ਹੈ ਖ਼ਾਸ](https://feeds.abplive.com/onecms/images/uploaded-images/2021/09/19/3aae3b2cf042031bcce52587e1f67d26_original.jpg?impolicy=abp_cdn&imwidth=1200&height=675)
RCB Vs RR: ਬੁੱਧਵਾਰ ਰਾਤ ਨੂੰ ਖੇਡੇ ਗਏ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੱਤਾ। ਵਿਰਾਟ ਕੋਹਲੀ ਨੇ ਕਿਹਾ ਕਿ ਲਗਾਤਾਰ ਦੋ ਮੈਚਾਂ ਵਿੱਚ ਗੇਂਦਬਾਜ਼ੀ ਵਿੱਚ ਵਾਪਸੀ ਟੀਮ ਲਈ ਇੱਕ ਚੰਗਾ ਸੰਕੇਤ ਹੈ।
ਆਰਸੀਬੀ ਨੇ ਰਾਇਲਜ਼ ਨੂੰ ਆਖਰੀ ਨੌ ਓਵਰਾਂ ਵਿੱਚ ਸਿਰਫ 49 ਦੌੜਾਂ ਬਣਾਉਣ ਦੀ ਇਜਾਜ਼ਤ ਦਿੱਤੀ ਅਤੇ ਇਸ ਦੌਰਾਨ ਅੱਠ ਵਿਕਟਾਂ ਲਈਆਂ। ਰਾਇਲਜ਼ ਨੌਂ ਵਿਕਟਾਂ 'ਤੇ 149 ਦੌੜਾਂ ਹੀ ਬਣਾ ਸਕੀ। ਆਰਸੀਬੀ ਨੇ ਟੀਚਾ 17.1 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਕੋਹਲੀ ਨੇ ਕਿਹਾ, "ਅਸੀਂ ਲਗਾਤਾਰ ਦੋ ਮੈਚਾਂ ਵਿੱਚ ਗੇਂਦਬਾਜ਼ੀ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ ਜੋ ਇੱਕ ਚੰਗਾ ਸੰਕੇਤ ਹੈ।"
ਆਰਸੀਬੀ ਨੇ ਬਹੁਤ ਚੰਗੀ ਸ਼ੁਰੂਆਤ ਦੇ ਬਾਵਜੂਦ ਰਾਜਸਥਾਨ ਰਾਇਲਜ਼ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਕਪਤਾਨ ਕੋਹਲੀ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਜੇਕਰ ਤੁਸੀਂ ਗੇਂਦਬਾਜ਼ੀ ਕਰਦੇ ਹੋਏ ਸਬਰ ਰੱਖਦੇ ਹੋ ਤਾਂ ਤੁਸੀਂ ਸਹੀ ਦਿਸ਼ਾ ਵੱਲ ਵਧ ਰਹੇ ਹੋ। ਦੋਵਾਂ ਮੈਚਾਂ ਵਿੱਚ ਵਿਰੋਧੀ ਟੀਮ ਨੇ ਪਾਵਰਪਲੇ ਵਿੱਚ ਬਿਨਾਂ ਕਿਸੇ ਨੁਕਸਾਨ ਦੇ 56 ਦੌੜਾਂ ਬਣਾਈਆਂ ਪਰ ਦੋਵਾਂ ਮੈਚਾਂ ਵਿੱਚ ਅਸੀਂ ਵਿਰੋਧੀ ਟੀਮ ਨੂੰ ਵਿਕਟਾਂ ਲੈ ਕੇ ਮਜ਼ਬੂਤ ਸਕੋਰ ਨਹੀਂ ਬਣਾਉਣ ਦਿੱਤਾ।"
ਲਗਾਤਾਰ ਦੂਜੇ ਮੈਚ ਵਿੱਚ ਆਰਸੀਬੀ ਦੇ ਗੇਂਦਬਾਜ਼ਾਂ ਨੇ ਚੰਗੀ ਸ਼ੁਰੂਆਤ ਦੇ ਬਾਵਜੂਦ ਵਿਰੋਧੀ ਟੀਮ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ। ਕੋਹਲੀ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਜਿਸ ਤਰ੍ਹਾਂ ਦਾ ਗੇਂਦਬਾਜ਼ੀ ਹਮਲਾ ਹੈ, ਜੇਕਰ ਅਸੀਂ ਵਿਕਟਾਂ ਲੈਂਦੇ ਹਾਂ, ਤਾਂ ਵਿਕਲਪ ਖੁੱਲ੍ਹਣਗੇ। ਜਦੋਂ ਤੁਸੀਂ ਦੋ ਅੰਕਾਂ ਦੀ ਤਲਾਸ਼ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਇੱਕ ਬੱਲੇਬਾਜ਼ ਵਜੋਂ ਬਹੁਤ ਜ਼ਿਆਦਾ ਜੋਖਮ ਨਹੀਂ ਲੈ ਸਕਦੇ, ਇਸ ਲਈ ਅਸੀਂ ਬੱਲੇਬਾਜ਼ਾਂ ਦੀਆਂ ਗਲਤੀਆਂ 'ਤੇ ਧਿਆਨ ਦਿੱਤਾ।"
ਦੱਸ ਦਈਏ ਕਿ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਇਸ ਜਿੱਤ ਨਾਲ ਪਲੇਆਫ ਖੇਡਣ ਦੇ ਨੇੜੇ ਪਹੁੰਚ ਗਈ ਹੈ। ਆਰਸੀਬੀ ਦੇ 11 ਮੈਚਾਂ ਵਿੱਚ 14 ਅੰਕ ਹਨ ਅਤੇ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਲਈ ਉਸ ਨੂੰ ਸਿਰਫ ਇੱਕ ਹੋਰ ਮੈਚ ਜਿੱਤਣ ਦੀ ਲੋੜ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)