ਨਵੀਂ ਦਿੱਲੀ: ਬੁੱਧਵਾਰ ਨੂੰ ਨਵੇਂ ਸਾਲ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ। ਹਾਰਦਿਕ ਨੇ ਸਰਬੀਅਨ ਐਕਟਰਸ ਤੇ ਮਾਡਲ ਨਤਾਸਾ ਸਟੇਨਕੋਵਿਕ ਨਾਲ ਸਾਲ 2020 ਦੇ ਪਹਿਲੇ ਦਿਨ ਸਮੰਦਰ ਵਿੱਚ ਮੰਗਣੀ ਕੀਤੀ। ਦੋਵਾਂ ਨੇ ਇੱਕ-ਦੂਜੇ ਨੂੰ ਅੰਗੂਠੀ ਪਾਈ ਤੇ ਆਪਣੀ ਪ੍ਰਾਈਵੇਟ ਸ਼ਿਪ 'ਤੇ ਇੱਕ-ਦੂਜੇ ਨੂੰ ਕਿਸ ਕਰ ਖੁਸ਼ੀ ਜ਼ਾਹਿਰ ਕੀਤੀ।
"ਡੀਜੇ ਵਾਲੇ ਬਾਬੂ" ਗਾਣੇ 'ਚ ਨਜ਼ਰ ਆਈ ਨਤਾਸਾ ਜਲਦੀ ਹੀ ਹਾਰਦਿਕ ਦੀ ਦੁਲਹਣ ਬਣਨ ਵਾਲੀ ਹੈ। ਇਸ ਖਾਸ ਮੌਕੇ 'ਤੇ ਹਾਰਦਿਕ ਨੂੰ ਵਧਾਈਆਂ ਮਿਲ ਰਹੀਆਂ ਹਨ। ਕ੍ਰਿਕਟਰਾਂ ਤੋਂ ਲੈ ਸੈਲੀਬ੍ਰਿਟੀਜ਼ ਤਕ ਸਭ ਉਨ੍ਹਾਂ ਨੂੰ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਕੜੀ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂ ਵੀ ਸ਼ਾਮਲ ਹੈ।
ਕੋਹਲੀ ਤੋਂ ਇਲਾਵਾ ਬਾਕੀ ਟੀਮ ਮੈਂਬਰਸ ਤੇ ਮੁੰਬਈ ਇੰਡੀਅਨਸ ਨੇ ਵੀ ਇਸ ਪੋਸਟ 'ਤੇ ਕੁਮੈਂਟ ਕੀਤਾ। ਦੱਸ ਦਈਏ ਕਿ ਇਸ ਟੀਮ ਲਈ ਪਾਂਡਿਆ ਆਈਪੀਐਲ ਖੇਡਦੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪਾਂਡਿਆ ਆਪਣੇ ਰਿਲੈਸ਼ਨਸ਼ਿਪ ਲਈ ਕਾਫੀ ਚਰਚਾ 'ਚ ਰਹੇ ਹਨ।
ਸਰਬੀਅਨ ਮਾਡਲ ਨਤਾਸਾ ਨਾਲ ਹਾਰਦਿਕ ਪਾਂਡਿਆ ਦੀ ਮੰਗਣੀ, ਵਿਰਾਟ ਹੋਏ ਹੈਰਾਨ ਕੀਤਾ ਕੁਮੈਂਟ
ਏਬੀਪੀ ਸਾਂਝਾ
Updated at:
02 Jan 2020 03:45 PM (IST)
ਬੁੱਧਵਾਰ ਨੂੰ ਨਵੇਂ ਸਾਲ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ। ਹਾਰਦਿਕ ਨੇ ਸਰਬੀਅਨ ਐਕਟਰਸ ਤੇ ਮਾਡਲ ਨਤਾਸਾ ਸਟੇਨਕੋਵਿਕ ਨਾਲ ਸਾਲ 2020 ਦੇ ਪਹਿਲੇ ਦਿਨ ਸਮੰਦਰ ਵਿੱਚ ਮੰਗਣੀ ਕੀਤੀ।
- - - - - - - - - Advertisement - - - - - - - - -