ਨਵੀਂ ਦਿੱਲੀ: ਦੱਖਣੀ ਅਫਰੀਕੀ ਦੌਰੇ 'ਤੇ ਗਈ ਆਸਟ੍ਰੇਲਿਆਈ ਟੀਮ ਪਹਿਲਾ ਟੈਸਟ ਜਿੱਤਣ ਕਿਨਾਰੇ ਹੈ ਪਰ ਡਰਬਨ ਟੈਸਟ ਦੇ ਚੌਥੇ ਦਿਨ ਦੇ ਸੀਸੀਟੀਵੀ ਫੁਟੇਜ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤ। ਇਸ ਫੁਟੇਜ ਵਿੱਚ ਆਸਟ੍ਰੇਲੀਆ ਦੇ ਵਾਈਸ ਕੈਪਟਨ ਡੇਵਿਡ ਵਾਰਨਰ ਤੇ ਦੱਖਣੀ ਅਫਰੀਕੀ ਵਿਕਟ ਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਆਪਸ ਵਿੱਚ ਝਗੜਦੇ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਵਾਪਸ ਆਪਣੇ ਡ੍ਰੈਸਿੰਗ ਰੂਮ ਵਿੱਚ ਪਰਤਦੇ ਵੇਲੇ ਡੇਵਿਡ ਵਾਰਨਰ ਬੇਹੱਦ ਗੁੱਸੇ ਵਿੱਚ ਸੀ ਤੇ ਡੀ ਕੌਕ 'ਤੇ ਭੜਕਦੇ ਹੋਏ ਜਾ ਰਹੇ ਸੀ। ਇਸ ਦੌਰਾਨ ਆਸਟ੍ਰੇਲਿਆਈ ਕੈਪਟਨ ਸਟੀਵ ਸਮਿਥ ਵਾਰਨਰ ਨੂੰ ਸਮਝਾਉਂਦੇ ਵੀ ਵਿਖਾਈ ਦੇ ਰਹੇ ਹਨ। ਇਸ ਦੌਰਾਨ ਦੋਹਾਂ ਟੀਮਾਂ ਦੇ ਹੋਰ ਖਿਡਾਰੀ ਵੀ ਨਾਲ ਹਨ। ਇਸ ਮਾਮਲੇ ਨੂੰ ਹੁਣ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

https://twitter.com/ThakurHassam/status/970442595464773632

ਇਸ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਪਹਿਲਾਂ ਉਸਮਾਨ ਖਵਾਜ਼ਾ ਫਿਰ ਟਿੱਮ ਤੇ ਅਖੀਰ ਵਿੱਚ ਕੈਪਟਨ ਸਮਿਥ ਵਾਰਨਰ ਨੂੰ ਲਿਜਾ ਰਹੇ ਹਨ। ਵਾਰਨਰ ਗੁੱਸੇ ਵਿੱਚ ਹਨ ਤੇ ਡੀ ਕੌਕ ਨੂੰ ਕੁਝ ਕਹਿ ਰਹੇ ਹਨ। ਇਸ ਘਟਨਾ ਨੂੰ ਵਧਦਾ ਵੇਖ ਦੱਖਣੀ ਅਫਰੀਕੀ ਕੈਪਟਨ ਡੁਪਲੇਸੀ ਵੀ ਵਿਚਾਲੇ ਆ ਗਏ। ਵੀਡੀਓ ਵਿੱਚ ਡੀ ਕੌਕ ਬਿਲਕੁਲ ਸ਼ਾਂਤ ਨਜ਼ਰ ਆ ਰਹੇ ਹਨ।

ਦਰਅਸਲ ਇਹ ਪੂਰਾ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦ ਚਾਹ ਦੀ ਬ੍ਰੇਕ ਤੋਂ ਪਹਿਲਾਂ ਦੱਖਣੀ ਅਫਰੀਕੀ ਟੀਮ ਨੇ ਆਪਣੇ ਤਿੰਨ ਵਿਕਟ ਗੁਆ ਲਏ ਤੇ ਏਬੀ ਡਿਵਿਲੀਅਰਜ਼ ਗਰਾਉਂਡ ਵਿੱਚ ਬੱਲੇਬਾਜ਼ੀ ਕਰਨ ਆਏ। ਇੱਕ ਗੇਂਦ ਖੇਡਣ ਤੋਂ ਬਾਅਦ ਉਹ ਨੈਥਨ ਲਾਯਨ ਦੇ ਓਵਰ ਵਿੱਚ ਦੌੜ ਬਣਾਉਣ ਲੱਗੇ ਤਾਂ ਬਿਨਾ ਖਾਤਾ ਖੋਲ੍ਹੇ ਹੀ ਆਉਟ ਹੋ ਗਏ। ਡੇਵਿਡ ਵਾਰਨਰ ਨੇ ਗੇਂਦ ਲਾਯਨ ਵੱਲ ਸੁੱਟੀ। ਲਾਯਨ ਨੇ ਪਹਿਲਾਂ ਕਿੱਲੀਆਂ ਉਡਾਈਆਂ ਫਿਰ ਗੇਂਦ ਡੀਵਿਲੀਅਰਜ਼ ਵੱਲ ਸੁੱਟੀ।

ਇਸ ਮੁਕਾਬਲੇ ਵਿੱਚ ਆਸਟ੍ਰੇਲਿਆਈ ਟੀਮ ਜਿੱਤ ਤੋਂ ਸਿਰਫ ਇੱਕ ਵਿਕਟ ਦੂਰ ਹੈ ਜਦਕਿ ਦੱਖਣੀ ਅਫਰੀਕਾ ਨੂੰ ਜਿੱਤ ਲਈ 124 ਦੌੜਾਂ ਚਾਹੀਦੀਆਂ ਹਨ।