ਆਸਟ੍ਰੇਲੀਆ ਨੇ 4-1 ਨਾਲ ਜਿੱਤੀ ਸੀਰੀਜ਼
ਆਸਟ੍ਰੇਲੀਆ ਨੇ ਟੈਸਟ ਸੀਰੀਜ਼ 'ਚ ਮਿਲੀ ਹਾਰ ਦਾ ਬਦਲਾ ਸ਼੍ਰੀਲੰਕਾ ਨੂੰ ਵਨਡੇ ਸੀਰੀਜ਼ 'ਚ ਇੱਕ ਤਰਫਾ ਅੰਦਾਜ਼ 'ਚ ਹਰਾ ਕੇ ਲਿਆ ਹੈ। ਆਸਟ੍ਰੇਲੀਆ ਨੇ ਸੀਰੀਜ਼ ਦੇ ਆਖਰੀ ਵਨਡੇ ਮੈਚ 'ਚ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਮਾਤ ਦਿੱਤੀ।
Download ABP Live App and Watch All Latest Videos
View In Appਵਾਰਨਰ ਦੀ -ਪਾਰੀ 'ਚ 9 ਚੌਕੇ ਸ਼ਾਮਿਲ ਸਨ। ਵਾਰਨਰ ਨੇ ਤੀਜੇ ਵਿਕਟ ਲਈ ਜਾਰਜ ਬੇਲੀ ਨਾਲ ਮਿਲਕੇ 132 ਰਨ ਦੀ ਪਾਰਟਨਰਸ਼ਿਪ ਕੀਤੀ। ਬੇਲੀ ਨੇ 44 ਰਨ ਦਾ ਯੋਗਦਾਨ ਪਾਇਆ। ਬੇਲੀ ਆਪਣੇ ਦਮਦਾਰ ਪ੍ਰਦਰਸ਼ਨ ਸਦਕਾ 'ਮੈਨ ਆਫ ਦ ਸੀਰੀਜ਼। ਚੁਣੇ ਗਏ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ 5 ਮੈਚਾਂ ਦੀ ਸੀਰੀਜ਼ 'ਚ 4-1 ਨਾਲ ਜਿੱਤ ਦਰਜ ਕੀਤੀ।
ਵਾਰਨਰ ਬਣਿਆ ਜਿੱਤ ਦਾ ਹੀਰੋ
ਆਸਟ੍ਰੇਲੀਆ ਲਈ ਛੋਟੇ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰਨ 'ਚ ਵਾਰਨਰ ਨੇ ਖਾਸ ਭੂਮਿਕਾ ਨਿਭਾਈ। ਵਾਰਨਰ ਨੇ ਸੈਂਕੜਾ ਜੜਿਆ ਅਤੇ ਆਸਟ੍ਰੇਲੀਆ ਨੂੰ ਜਿੱਤ ਦੇ ਬੇਹਦ ਨਜਦੀਕ ਪਹੁੰਚਾ ਕੇ ਆਊਟ ਹੋਏ। ਵਾਰਨਰ ਨੇ 126 ਗੇਂਦਾਂ 'ਤੇ 106 ਰਨ ਦੀ ਪਾਰੀ ਖੇਡੀ।
ਸ਼੍ਰੀਲੰਕਾ ਦੀ ਟੀਮ 41ਵੇਂ ਓਵਰ 'ਚ ਹੀ 195 ਰਨ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਲਈ ਮਿਚਲ ਸਟਾਰਕ ਨੇ 3 ਅਤੇ ਜ਼ਾਂਪਾ ਅਤੇ ਹੈਡ ਨੇ 2-2 ਵਿਕਟ ਲਏ।
ਸਲਾਮੀ ਜੋੜੀ ਨੇ ਮਿਲਕੇ 73 ਰਨ ਦੀ ਪਾਰਟਨਰਸ਼ਿਪ ਕੀਤੀ। ਇਸਤੋਂ ਬਾਅਦ ਦੋਨੇ ਸਲਾਮੀ ਬੱਲੇਬਾਜ਼ 5 ਰਨ ਦੀ ਵਿਚਾਲੇ ਆਪਣੇ ਵਿਕਟ ਗਵਾ ਬੈਠੇ। ਕਪਤਾਨ ਚੰਡੀਮਲ ਵੀ 1 ਰਨ ਬਣਾ ਕੇ ਆਊਟ ਹੋ ਗਏ।
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਸ਼੍ਰੀਲੰਕਾ ਦੀ ਟੀਮ ਨੂੰ ਧਨੰਜੈ ਡੀ ਸਿਲਵਾ ਅਤੇ ਦਨੁਸ਼ਕਾ ਗੁਨਾਥਿਲਾਕਾ ਨੇ ਮਿਲਕੇ ਦਮਦਾਰ ਸ਼ੁਰੂਆਤ ਦਿੱਤੀ।
ਸ਼੍ਰੀਲੰਕਾ - 195 ਆਲ ਆਊਟ
ਸ਼੍ਰੀਲੰਕਾ ਲਈ ਕਈ ਬੱਲੇਬਾਜਾਂ ਨੇ ਚੰਗੀ ਸ਼ੁਰੂਆਤ ਕੀਤੀ ਪਰ ਕੋਈ ਵੀ ਬੱਲੇਬਾਜ ਵੱਡੀ ਪਾਰੀ ਖੇਡਣ 'ਚ ਨਾਕਾਮ ਰਿਹਾ।
- - - - - - - - - Advertisement - - - - - - - - -