ਪੜਚੋਲ ਕਰੋ
Advertisement
ਸਾਨੀਆ ਨੇ ਟਵੀਟ 'ਚ ਕਿਸਨੂੰ ਕਿਹਾ ਜ਼ਹਿਰੀਲਾ ?
ਨਵੀਂ ਦਿੱਲੀ - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇਨ੍ਹੀਂ ਦਿਨੀ ਆਪਣੇ ਟਵੀਟ ਕਾਰਨ ਸੁਰਖੀਆਂ 'ਚ ਹੈ। ਹਾਲ 'ਚ ਸਾਨੀਆ ਨੇ ਭਾਰਤੀ ਟੈਨਿਸ ਦੇ ਦਿੱਗਜ ਖਿਡਾਰੀ ਖਿਲਾਫ ਭੜਾਸ ਕਡਦੇ ਹੋਏ ਇੱਕ ਟਵੀਟ ਕੀਤਾ ਸੀ। ਟਵੀਟ 'ਚ ਸਾਨੀਆ ਨੇ ਲਿਖਿਆ ਕਿ ਇੱਕ ਜ਼ਹਿਰੀਲੇ ਆਦਮੀ ਖਿਲਾਫ ਜਿੱਤਣ ਦਾ ਇੱਕੋ ਤਰੀਕਾ ਹੈ ਕਿ ਖੇਡਿਆ ਹੀ ਨਾ ਜਾਵੇ। ਇਸ ਟਵੀਟ ਤੋਂ ਬਾਅਦ ਟੈਨਿਸ ਜਗਤ 'ਚ ਬਵਾਲ ਜਿਹਾ ਮਚ ਗਿਆ ਹੈ। ਟੈਨਿਸ ਪ੍ਰੇਮੀ ਇੱਕੋ ਸਵਾਲ ਪੁੱਛ ਰਹੇ ਹਨ ਕਿ ਆਖਿਰ ਸਾਨੀਆ ਨੇ ਜ਼ਹਿਰੀਲਾ ਕਿਹਾ ਕਿਸਨੂੰ ?
ਟੈਨਿਸ ਦੇ ਜਾਣਕਾਰਾਂ ਅਨੁਸਾਰ ਸਾਨੀਆ ਨੇ ਇਹ ਟਵੀਟ ਦਿੱਗਜ ਖਿਡਾਰੀ ਲੀਐਂਡਰ ਪੇਸ ਬਾਰੇ ਕੀਤਾ ਹੈ। ਪੇਸ ਨੇ ਸਾਨੀਆ ਦੇ ਟਵੀਟ ਤੋਂ ਪਹਿਲਾਂ ਰੀਓ ਓਲੰਪਿਕਸ ਦੌਰਾਨ ਸਾਨੀਆ-ਬੋਪੰਨਾ ਦੀ ਮਿਕਸਡ ਡਬਲਸ ਜੋੜੀ 'ਤੇ ਸਵਾਲ ਖੜੇ ਕੀਤੇ ਸਨ ਅਤੇ ਕਿਹਾ ਸੀ ਕਿ ਜੇਕਰ ਇਸਤੋਂ ਬੇਹਤਰ ਜੋੜੀ ਬਣਾਈ ਗਈ ਹੁੰਦੀ ਤਾਂ ਭਾਰਤ ਨੂੰ ਮੈਡਲ ਹਾਸਿਲ ਹੋ ਸਕਦਾ ਸੀ। ਪੇਸ ਦਾ ਇਸ਼ਾਰਾ ਇਸੇ ਗੱਲ ਵਲ ਸੀ ਕਿ ਸਾਨੀਆ-ਬੋਪੰਨਾ ਦੀ ਜਗ੍ਹਾ ਜੇਕਰ ਸਾਨੀਆ-ਪੇਸ ਦੀ ਜੋੜੀ ਮੈਦਾਨ 'ਚ ਉਤਰੀ ਹੁੰਦੀ ਤਾਂ ਭਾਰਤ ਲਈ ਬੇਹਤਰ ਹੁੰਦਾ। ਪੇਸ ਨੇ ਕਿਹਾ ਕਿ ਪਿਛਲੇ 4 ਸਾਲ 'ਚ 4 ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਵਧ ਉਨ੍ਹਾਂ ਨੂੰ ਮਿਕਸਡ ਡਬਲਸ ਜੋੜੀ ਬਣਾਉਣ ਲਈ ਹੋਰ ਕੀ ਉਪਲਬਧੀ ਹਾਸਿਲ ਕਰਨ ਦੀ ਲੋੜ ਸੀ।
ਪੇਸ ਦੇ ਇਸ ਬਿਆਨ ਤੋਂ ਬਾਅਦ ਸਾਨੀਆ ਨੇ ਟਵੀਟ ਕਰਕੇ ਜਵਾਬ ਦਿੱਤਾ। ਰੋਹਨ ਬੋਪੰਨਾ ਨੇ ਵੀ ਟਵੀਟ ਕਰ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ।
ਸਾਨੀਆ ਮਿਰਜ਼ਾ ਦਾ ਟਵੀਟ
The ONLY way to win with a toxic person, is not to play!!! #karmaiswatching #zenmode
ਰੋਹਨ ਬੋਪੰਨਾ ਦਾ ਟਵੀਟ
At it again!! ...the usual ploy to stay in the news by slanging fellow players in media. #Patriotism
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
Advertisement