ਪੜਚੋਲ ਕਰੋ
(Source: ECI/ABP News)
Women T-20 World Cup: ਮਹਿਲਾ ਦਿਵਸ 'ਤੇ ਧੀਆਂ ਦੀ ਜਿੱਤ ਦੀ ਉਮੀਦ 'ਚ ਦੇਸ਼, ਕੀ ਤੁਹਾਨੂੰ ਪਤਾ ਦੋਨਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਐਲਾਨਿਆ ਜਾ ਸਕਦਾ ਹੈ ਜੇਤੂ?
ਭਾਰਤੀ ਮਹਿਲਾ ਕ੍ਰਿਕੇਟ ਟੀਮ ਪਹਿਲੀ ਵਾਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਲਈ ਅੱਜ ਮੇਲਬਾਰਨ ਦੇ ਗਰਾਉਂਡ 'ਤੇ ਮੌਜੂਦਾ ਚੈਂਪਿਅਨ ਆਸਟ੍ਰੇਲੀਆ ਨਾਲ ਭਿੜੇਗੀ। ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਪੂਰਾ ਦੇਸ਼ ਧੀਆਂ ਦੀ ਜਿੱਤ ਦੀ ਉਮੀਦ 'ਚ ਹੈ।
![Women T-20 World Cup: ਮਹਿਲਾ ਦਿਵਸ 'ਤੇ ਧੀਆਂ ਦੀ ਜਿੱਤ ਦੀ ਉਮੀਦ 'ਚ ਦੇਸ਼, ਕੀ ਤੁਹਾਨੂੰ ਪਤਾ ਦੋਨਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਐਲਾਨਿਆ ਜਾ ਸਕਦਾ ਹੈ ਜੇਤੂ? Women T20 World Cup If Final Match Canceled, then who will win Women T-20 World Cup: ਮਹਿਲਾ ਦਿਵਸ 'ਤੇ ਧੀਆਂ ਦੀ ਜਿੱਤ ਦੀ ਉਮੀਦ 'ਚ ਦੇਸ਼, ਕੀ ਤੁਹਾਨੂੰ ਪਤਾ ਦੋਨਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਐਲਾਨਿਆ ਜਾ ਸਕਦਾ ਹੈ ਜੇਤੂ?](https://static.abplive.com/wp-content/uploads/sites/5/2020/03/08150619/ind-vs-aus.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕੇਟ ਟੀਮ ਪਹਿਲੀ ਵਾਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਲਈ ਅੱਜ ਮੇਲਬਾਰਨ ਦੇ ਗਰਾਉਂਡ 'ਤੇ ਮੌਜੂਦਾ ਚੈਂਪਿਅਨ ਆਸਟ੍ਰੇਲੀਆ ਨਾਲ ਭਿੜੇਗੀ। ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਪੂਰਾ ਦੇਸ਼ ਧੀਆਂ ਦੀ ਜਿੱਤ ਦੀ ਉਮੀਦ 'ਚ ਹੈ। ਭਾਰਤੀ ਮਹਿਲਾ ਕ੍ਰਿਕੇਟ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੇ ਫਾਇਨਲ 'ਚ ਪਹੁੰਚੀ ਹੈ ਤੇ ਚਾਰ ਵਾਰ ਜੇਤੂ ਰਹਿ ਚੁਕੀ ਟੀਮ ਨਾਲ ਉਨ੍ਹਾਂ ਦਾ ਮੁਕਾਬਲਾ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਹਰਮਨਪ੍ਰੀਤ ਦੀ ਕਪਤਾਨੀ ਹੇਠ ਇਤਹਾਸ ਰੱਚੇਗੀ ਟੀਮ ਇੰਡੀਆ, ਫੈਸਲਾਕੁਨ ਮੁਕਾਬਲਾ ਕੱਲ
ਤੁਹਾਨੂੰ ਦਸ ਦਈਏ ਕਿ ਮੇਲਬਾਰਨ ਕ੍ਰਿਕੇਟ ਗਰਾਊਂਡ 'ਤੇ ਦੁਪਹਿਰ 12:30 ਤੋਂ ਮਹਾ ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਸਟਾਰ ਸਪੋਰਟਸ ਤੇ ਹੌਟ ਸਟਾਰ 'ਤੇ ਲਾਈਵ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਅਥਲੀਟ ਹਿਮਾ ਦਾਸ ਨੂੰ ਅਸਾਮ ਸਰਕਾਰ ਵਲੋਂ ਮਿਲਿਆ ਉਪ ਪੁਲਿਸ ਕਪਤਾਨ ਦਾ ਅਹੁਦਾ
ਜੇਕਰ ਫਾਇਨਲ 'ਚ ਮੀਂਹ ਪੈ ਜਾਂਦਾ ਹੈ ਤੇ ਮੈਚ ਨਹੀਂ ਹੋ ਸਕਿਆ ਤਾਂ ਫਿਰ ਆਈਸੀਸੀ ਨੇ ਇਸ ਸਮੱਸਿਆ ਨਾਲ ਨਿਪਟਣ ਲਈ ਇੱਕ ਰਿਜ਼ਰਵ ਡੇਅ ਰੱਖਿਆ ਹੈ, ਮਤਲਬ ਕਿ ਜੇਕਰ ਮੈਚ 8 ਮਾਰਚ ਨੂੰ ਨਹੀਂ ਹੁੰਦਾ ਤਾਂ ਫਿਰ ਇਸ ਮੈਚ ਨੂੰ 9 ਮਾਰਚ ਨੂੰ ਖੇਡਿਆ ਜਾਵੇਗਾ। ਜੇਕਰ 9 ਮਾਰਚ ਨੂੰ ਵੀ ਮੀਂਹ ਪੈ ਜਾਂਦਾ ਹੈ ਤਾਂ ਫਿਰ ਮੈਚ ਰੱਦ ਹੋ ਜਾਵੇਗਾ ਤੇ ਦੋਨਾਂ ਟੀਮਾਂ ਭਾਰਤ ਤੇੇ ਆਸਟ੍ਰੇਲੀਆ ਨੂੰ ਸਾਂਝੇ ਤੌਰ 'ਤੇ ਚੈਂਪਿਅਨ ਐਲਾਨ ਦਿੱਤਾ ਜਾਵੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)