ਸਰਫਰਾਜ਼ ਨੇ ਕਿਹਾ ਕਿ ਸੈਮੀਫਾਈਨਲ ਲਈ ਜੋ ਲੋੜ ਹੈ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਅਸਲੀਅਤ ਨਾਲ ਰਹਿਣਾ ਪਵੇਗਾ। ਜੇ ਅੱਲਾਹ ਨੇ ਚਾਹਿਆ ਤਾਂ ਚਮਤਕਾਰ ਹੋ ਸਕਦਾ ਹੈ। ਉਹ ਬੰਗਲਾਦੇਸ਼ ਦੇ ਖਿਲਾਫ 500 ਤੋਂ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਬੰਗਲਾਦੇਸ਼ ਨੂੰ 50 ਦੌੜਾਂ ਦੇ ਅੰਦਰ ਹੀ ਆਊਟ ਕਰਨ ਦੀ ਕੋਸ਼ਿਸ਼ ਕਰਨਗੇ।
ਫਿਲਹਾਲ ਇਹ ਤਾਂ ਸਪੱਸ਼ਟ ਹੈ ਕਿ ਪਾਕਿਸਤਾਨ ਨੂੰ ਬੰਗਲਾਦੇਸ਼ 'ਤੇ 316 ਦੌੜਾਂ ਦੀ ਜਿੱਤ ਲਾਜ਼ਮੀ ਹੈ। ਸਿਰਫ ਉਦੋਂ ਹੀ ਉਹ ਸੈਮੀ ਫਾਈਨਲ ਵਿੱਚ ਕੁਆਲੀਫਾਈ ਕਰ ਸਕਦਾ ਹੈ। ਸਰਫਰਾਜ਼ ਨੇ ਕਿਹਾ ਕਿ ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ।
ਦਰਅਸਲ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਉੱਧਰ ਪਾਕਿਸਤਾਨ 9 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਜੇ ਪਾਕਿਸਤਾਨ ਅੱਜ ਜਿੱਤ ਜਾਂਦਾ ਹੈ ਤਾਂ ਉਸ ਦੇ ਵੀ 11 ਅੰਕ ਹੋ ਜਾਣਗੇ, ਪਰ ਉਸ ਦਾ ਰਨ ਰੇਟ ਨਿਊਜ਼ੀਲੈਂਡ ਤੋਂ ਬਹੁਤ ਘੱਟ ਹੈ।
ਇੱਕ ਪਾਸੇ ਨਿਊਜ਼ੀਲੈਂਡ ਦਾ ਰਨ ਰੇਟ +0.175 ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦਾ ਰਨ ਰੇਟ -0.792 ਹੈ। ਜੇ ਪਾਕਿਸਤਾਨ ਦੀ ਟੀਮ ਅੱਜ 300 ਤੋਂ ਵੱਧ ਦੌੜਾਂ ਨਾਲ ਜਿੱਤਦੀ ਹੈ ਤਾਂ ਉਸ ਦਾ ਰੇਟ ਰੇਟ ਨਿਊਜ਼ੀਲੈਂਡ ਨਾਲੋਂ ਚੰਗਾ ਹੋ ਜਾਵੇਗਾ ਤੇ ਤਾਂ ਹੀ ਉਹ ਸੈਮੀਫਾਈਨਲ ਤੱਕ ਪਹੁੰਚ ਸਕੇਗਾ।