World Cup 2023 Final: ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਸੱਟੇਬਾਜ਼ਾਂ ਦਾ ਵੱਡਾ ਦਾਅਵਾ, ਭਾਰਤੀਆਂ ਲਈ ਖੁਸ਼ਖਬਰੀ
ਜੇਕਰ ਸੱਟਾ ਬਾਜ਼ਾਰ ਦੀ ਮੰਨੀਏ ਤਾਂ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸੱਟੇਬਾਜ਼ਾਂ ਦਾ ਮੰਨਣਾ ਹੈ ਕਿ ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰਤ ਵਿਸ਼ਵ ਕੱਪ-2023 ਫਾਈਨਲ ਆਸਾਨੀ ਨਾਲ ਜਿੱਤ ਜਾਵੇਗਾ।
World Cup 2023 Final: ਭਾਰਤ ਅੱਜ ਜਦੋਂ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਈਸੀਸੀ ਵਿਸ਼ਵ ਕੱਪ ਫਾਈਨਲ ਵਿੱਚ ਦੂਜੀ ਵਾਰ ਆਸਟਰੇਲੀਆ ਦਾ ਸਾਹਮਣਾ ਕਰੇਗਾ ਤਾਂ ਉਸ ਦਾ ਮਕਸਦ 2003 ਵਿੱਚ ਹੋਈ ਨਮੋਸ਼ੀਜਨਕ ਹਾਰ ਦਾ ਬਦਲਾ ਲੈਣ ਦਾ ਹੋਵੇਗਾ। ਭਾਰਤ 2003 ਦੇ ਫਾਈਨਲ ਵਿੱਚ ਰਿੱਕੀ ਪੌਂਟਿੰਗ ਦੀ ਅਗਵਾਈ ਵਾਲੀ ਆਸਟ੍ਰੇਲਿਆਈ ਟੀਮ ਤੋਂ 125 ਦੌੜਾਂ ਨਾਲ ਹਾਰ ਗਿਆ ਸੀ। ਇਹ ਪੂਰੀ ਤਰ੍ਹਾਂ ਇੱਕਪਾਸੜ ਮੈਚ ਰਿਹਾ ਸੀ।
ਹਾਲਾਂਕਿ, ਜੇਕਰ ਸੱਟਾ ਬਾਜ਼ਾਰ ਦੀ ਮੰਨੀਏ ਤਾਂ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸੱਟੇਬਾਜ਼ਾਂ ਦਾ ਮੰਨਣਾ ਹੈ ਕਿ ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰਤ ਵਿਸ਼ਵ ਕੱਪ-2023 ਫਾਈਨਲ ਆਸਾਨੀ ਨਾਲ ਜਿੱਤ ਜਾਵੇਗਾ। ਹਾਲਾਤ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਹੱਕ ਵਿੱਚ ਹਨ।
ਸੱਟੇਬਾਜ਼ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘‘ਭਾਰਤ ਦੇ ਹੱਕ ਵਿੱਚ 46-48 ਦਾ ਭਾਅ ਚੱਲ ਰਿਹਾ ਹੈ। ਕੱਪ ਸਾਡਾ (ਭਾਰਤ) ਹੈ।’’ ਉਨ੍ਹਾਂ ਨਾਲ ਹੀ ਕਿਹਾ, ‘‘ਮੈਂ ਸਪਸ਼ਟ ਕਰ ਦਿੰਦਾ ਹਾਂ ਕਿ ਮੈਚ ਸ਼ੁਰੂ ਹੋਣ ਦੇ ਨਾਲ ਹੀ ਭਾਅ ਉਪਰ-ਹੇਠ ਹੁੰਦੇ ਰਹਿੰਦੇ ਹਨ। ਇਸ ਬਾਰੇ ਸੌ ਫੀਸਦੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। ਮੈਂ ਸੈਮੀਫਾਈਨਲ ਵਿੱਚ ਵੀ ਕਿਹਾ ਸੀ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਜਿੱਤੇਗੀ।’’
ਵਿਸ਼ਵ ਕੱਪ 2023 ਵਿੱਚ ਟੀਮ ਇੰਡੀਆ ਦਾ ਹੁਣ ਤੱਕ ਦਾ ਸਫ਼ਰ
ਭਾਰਤ ਨੇ ਸੈਮੀਫਾਈਨਲ ਤੋਂ ਪਹਿਲਾਂ ਇਸ ਵਿਸ਼ਵ ਕੱਪ ਵਿੱਚ ਕੁੱਲ 9 ਮੈਚ ਖੇਡੇ ਤੇ ਸਾਰੇ ਜਿੱਤੇ। ਇਸ ਤੋਂ ਬਾਅਦ ਉਸ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾਇਆ। ਵਿਰਾਟ ਕੋਹਲੀ ਨੇ ਸੈਮੀਫਾਈਨਲ 'ਚ ਸੈਂਕੜਾ ਲਗਾਇਆ। ਸ਼੍ਰੇਅਸ ਅਈਅਰ ਨੇ ਵੀ 105 ਦੌੜਾਂ ਦੀ ਅਹਿਮ ਪਾਰੀ ਖੇਡੀ। ਕੋਹਲੀ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਰੋਹਿਤ ਸ਼ਰਮਾ ਵੀ ਟਾਪ 5 'ਚ ਸ਼ਾਮਲ ਹਨ। ਹੁਣ ਫਾਈਨਲ 'ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ । ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ ।