World Cup: ਆਸਟਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਦੇ ਲਈ ਬੁਰੀ ਖਬਰ, ਡੇਂਗੂ ਦੀ ਲਪੇਟ 'ਚ ਆਏ ਸ਼ੁਭਮਨ ਗਿੱਲ
Shubman Gill Dengue Positive: ਵਿਸ਼ਵ ਕੱਪ 2023 ਵਿੱਚ ਭਾਰਤ ਦਾ ਪਹਿਲਾ ਮੈਚ ਆਸਟਰੇਲੀਆ ਨਾਲ ਹੈ। ਇਕ ਰਿਪੋਰਟ ਮੁਤਾਬਕ ਇਸ ਤੋਂ ਠੀਕ ਪਹਿਲਾਂ ਸ਼ੁਭਮਨ ਗਿੱਲ ਡੇਂਗੂ ਦਾ ਸ਼ਿਕਾਰ ਹੋ ਚੁੱਕੇ ਹਨ।
Shubman Gill Dengue Positive: ਵਿਸ਼ਵ ਕੱਪ 2023 ਸ਼ੁਰੂ ਹੋ ਗਿਆ ਹੈ। ਇਸ 'ਚ ਭਾਰਤ ਦਾ ਪਹਿਲਾ ਮੈਚ ਆਸਟ੍ਰੇਲੀਆ ਨਾਲ ਹੈ ਜੋ ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਓਪਨਰ ਸ਼ੁਭਮਨ ਗਿੱਲ ਡੇਂਗੂ ਦਾ ਸ਼ਿਕਾਰ ਹੋ ਗਏ ਹਨ। ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਸ਼ੁਭਮਨ ਆਸਟ੍ਰੇਲੀਆ ਖਿਲਾਫ ਮੈਚ ਤੋਂ ਵੀ ਬਾਹਰ ਹੋ ਸਕਦੇ ਹਨ। ਪਰ ਫਿਲਹਾਲ ਇਸ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਚੇਨਈ 'ਚ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਐੱਮਏ ਚਿਦੰਬਰਮ ਸਟੇਡੀਅਮ 'ਚ ਅਭਿਆਸ ਕਰ ਰਹੀ ਹੈ। ਪਰ ਸ਼ੁਭਮਨ ਨੇ ਅਭਿਆਸ ਵਿੱਚ ਹਿੱਸਾ ਨਹੀਂ ਲਿਆ ਹੈ। ਉਸ ਦਾ ਡੇਂਗੂ ਦਾ ਟੈਸਟ ਕਰਵਾਇਆ ਗਿਆ, ਜੋ ਪਾਜ਼ੀਟਿਵ ਆਇਆ ਹੈ। ਫਿਲਹਾਲ ਸ਼ੁਭਮਨ ਪ੍ਰਬੰਧਨ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਹੈ। ਸ਼ੁੱਕਰਵਾਰ ਨੂੰ ਉਸ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਜੇਕਰ ਸ਼ੁਭਮਨ ਦੀ ਰਿਕਵਰੀ ਚੰਗੀ ਹੁੰਦੀ ਹੈ ਤਾਂ ਖੇਡਣ ਦੀ ਸੰਭਾਵਨਾ ਹੋ ਸਕਦੀ ਹੈ। ਪਰ ਜੇਕਰ ਉਹ ਠੀਕ ਨਹੀਂ ਹੁੰਦਾ ਹੈ ਤਾਂ ਉਹ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਮੈਚ ਤੋਂ ਬਾਹਰ ਹੋ ਜਾਵੇਗਾ।
ਭਾਰਤੀ ਟੀਮ ਸ਼ੁਭਮਨ ਦੇ ਬਦਲ ਦੀ ਤਲਾਸ਼ ਕਰੇਗੀ। ਭਾਰਤ ਕੋਲ ਈਸ਼ਾਨ ਕਿਸ਼ਨ ਅਤੇ ਕੇਐਲ ਰਾਹੁਲ ਦੇ ਰੂਪ ਵਿੱਚ ਦੋ ਵਿਕਲਪ ਹਨ। ਕਪਤਾਨ ਰੋਹਿਤ ਸ਼ਰਮਾ ਦੇ ਨਾਲ ਕੇਐੱਲ ਰਾਹੁਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਕੇਐਲ ਰਾਹੁਲ ਦੀ ਗੱਲ ਕਰੀਏ ਤਾਂ ਉਹ ਭਾਰਤ ਲਈ 16 ਵਨਡੇ ਮੈਚਾਂ ਵਿੱਚ ਨੰਬਰ 1 ਓਪਨਰ ਵਜੋਂ ਖੇਡਿਆ ਹੈ। ਇਸ ਦੌਰਾਨ ਉਸ ਨੇ 669 ਦੌੜਾਂ ਬਣਾਈਆਂ ਹਨ। ਇਸ ਜਗ੍ਹਾ 'ਤੇ ਬੱਲੇਬਾਜ਼ੀ ਕਰਦੇ ਹੋਏ ਰਾਹੁਲ ਨੇ 2 ਸੈਂਕੜੇ ਅਤੇ 5 ਅਰਧ ਸੈਂਕੜੇ ਵੀ ਲਗਾਏ ਹਨ। ਨੰਬਰ 2 'ਤੇ ਬੱਲੇਬਾਜ਼ੀ ਕਰਦੇ ਹੋਏ ਉਸ ਨੇ 7 ਵਨਡੇ ਮੈਚ ਖੇਡੇ ਹਨ। ਇਸ ਦੌਰਾਨ 246 ਦੌੜਾਂ ਬਣਾਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।