Year Ender 2023: ਟੀਮ ਇੰਡੀਆ ਲਈ ਇਸ ਵਰ੍ਹੇ ਜਡੇਜਾ ਨੇ ਲਈਆਂ ਸਭ ਤੋਂ ਜ਼ਿਆਦਾ ਵਿਕਟਾਂ, ਜਾਣੋ ਟਾਪ 3 'ਚ ਕੌਣ-ਕੌਣ ਸ਼ਾਮਲ
ਜਡੇਜਾ ਨੇ ਸਾਲ 2023 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲਈਆਂ। ਉਨ੍ਹਾਂ ਨੇ 35 ਮੈਚਾਂ 'ਚ 66 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ ਤਿੰਨ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ।
Ravindra Jadeja Team India: ਰਵਿੰਦਰ ਜਡੇਜਾ ਨੇ ਟੀਮ ਇੰਡੀਆ ਲਈ ਕਈ ਅਹਿਮ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਜਡੇਜਾ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ 'ਚ ਵੀ ਯੋਗਦਾਨ ਦੇ ਰਹੇ ਹਨ। ਸਾਲ 2023 ਉਨ੍ਹਾਂ ਲਈ ਬਹੁਤ ਚੰਗਾ ਰਿਹਾ। ਜਡੇਜਾ 2023 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ। ਉਨ੍ਹਾਂ ਨੇ 66 ਵਿਕਟਾਂ ਲਈਆਂ। ਇਸ ਸਾਲ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਚੋਟੀ ਦੇ 3 ਗੇਂਦਬਾਜ਼ਾਂ ਦੀ ਸੂਚੀ ਵਿੱਚ ਦੋ ਸਪਿਨਰ ਤੇ ਇੱਕ ਤੇਜ਼ ਗੇਂਦਬਾਜ਼ ਸ਼ਾਮਲ ਹਨ। ਤੇਜ਼ ਗੇਂਦਬਾਜ਼ਾਂ ਦੀ ਸੂਚੀ 'ਚ ਮੁਹੰਮਦ ਸਿਰਾਜ ਚੋਟੀ 'ਤੇ ਰਹੇ।
ਜਡੇਜਾ ਨੇ ਸਾਲ 2023 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲਈਆਂ। ਉਨ੍ਹਾਂ ਨੇ 35 ਮੈਚਾਂ 'ਚ 66 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ ਤਿੰਨ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਇੱਕ ਪਾਰੀ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 42 ਦੌੜਾਂ ਦੇ ਕੇ 7 ਵਿਕਟਾਂ ਲੈਣਾ ਸੀ। ਜਡੇਜਾ ਨੇ ਟੈਸਟ ਦੇ ਨਾਲ-ਨਾਲ ਵਨਡੇ ਫਾਰਮੈਟ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੂਜੇ ਨੰਬਰ 'ਤੇ ਕੁਲਦੀਪ ਯਾਦਵ ਹਨ। ਕੁਲਦੀਪ ਨੇ 39 ਮੈਚਾਂ 'ਚ 63 ਵਿਕਟਾਂ ਲਈਆਂ। ਇੱਕ ਮੈਚ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 17 ਦੌੜਾਂ ਦੇ ਕੇ 5 ਵਿਕਟਾਂ ਲੈਣਾ ਸੀ। ਕੁਲਦੀਪ ਨੇ ਦੋ ਵਾਰ ਪੰਜ ਵਿਕਟਾਂ ਲਈਆਂ।
ਇਸ ਸਾਲ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਤੇਜ਼ ਗੇਂਦਬਾਜ਼ਾਂ ਦੀ ਸੂਚੀ 'ਚ ਮੁਹੰਮਦ ਸਿਰਾਜ ਚੋਟੀ 'ਤੇ ਹਨ। ਸਿਰਾਜ ਨੇ 34 ਮੈਚਾਂ 'ਚ 60 ਵਿਕਟਾਂ ਲਈਆਂ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਇੱਕ ਮੈਚ ਵਿੱਚ 21 ਦੌੜਾਂ ਦੇ ਕੇ 6 ਵਿਕਟਾਂ ਲੈਣਾ ਸੀ। ਮੁਹੰਮਦ ਸ਼ਮੀ ਚੌਥੇ ਨੰਬਰ 'ਤੇ ਰਹੇ। ਸ਼ਮੀ ਨੇ 23 ਮੈਚਾਂ 'ਚ 56 ਦੌੜਾਂ ਦਿੱਤੀਆਂ। ਉਨ੍ਹਾਂ ਨੇ ਇਸ ਸਾਲ ਬਹੁਤ ਘੱਟ ਮੈਚ ਖੇਡੇ ਪਰ ਫਿਰ ਵੀ ਸਮੁੱਚੀ ਸੂਚੀ ਵਿੱਚ ਚੌਥੇ ਸਥਾਨ 'ਤੇ ਰਹੇ।
ਦੱਸ ਦੇਈਏ ਕਿ ਰਵੀਚੰਦਰਨ ਅਸ਼ਵਿਨ ਟੈਸਟ ਮੈਚਾਂ 'ਚ ਸ਼ਾਨਦਾਰ ਰਹੇ। ਉਨ੍ਹਾਂ ਨੇ 7 ਮੈਚਾਂ 'ਚ 41 ਵਿਕਟਾਂ ਲਈਆਂ। ਅਸ਼ਵਿਨ ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਕੁਲਦੀਪ ਵਨਡੇ 'ਚ ਸਿਖਰ 'ਤੇ ਹਨ। ਉਨ੍ਹਾਂ ਨੇ 30 ਮੈਚਾਂ ਵਿੱਚ 49 ਵਿਕਟਾਂ ਲਈਆਂ। ਜਦਕਿ ਅਰਸ਼ਦੀਪ ਸਿੰਘ ਟੀ-20 ਫਾਰਮੈਟ 'ਚ ਚੋਟੀ 'ਤੇ ਰਹੇ। ਅਰਸ਼ਦੀਪ ਨੇ 21 ਮੈਚਾਂ ਵਿੱਚ 26 ਵਿਕਟਾਂ ਲਈਆਂ।