ਪ੍ਰਾਈਵੇਟ ਕੰਪਨੀਆਂ ਦੇ ਟੈਰਿਫ ਵਧਣ ਨਾਲ BSNL ਦੇ ਬਦਲੇ ਦਿਨ, ਜੁਲਾਈ 'ਚ ਕੰਪਨੀ ਨਾਲ ਜੁੜੇ 15 ਲੱਖ ਨਵੇਂ ਗਾਹਕ
BSNL (ਭਾਰਤ ਸੰਚਾਰ ਨਿਗਲ ਲਿਮਟਿਡ) ਨੂੰ ਟੈਰਿਫ 'ਚ ਵਾਧੇ ਦਾ ਫ਼ਾਇਦਾ ਮਿਲ ਰਿਹਾ ਹੈ। ਕੰਪਨੀ ਹਰ ਰੋਜ਼ ਲੱਖਾਂ ਨਵੇਂ ਗਾਹਕਾਂ ਨੂੰ ਜੋੜ ਰਹੀ ਹੈ।
ਪ੍ਰਾਈਵੇਟ ਕੰਪਨੀਆਂ ਨੇ ਬੀਤੀ 3 ਜੁਲਾਈ ਤੋਂ ਆਪਣੇ ਟੈਰਿਫ ਵਧਾਉਣ ਦਾ ਫੈਸਲਾ ਕੀਤਾ ਸੀ। ਜਿਸ ਦਾ ਅਸਰ ਗਾਹਕਾਂ 'ਤੇ ਸਾਫ ਦਿਖਾਈ ਦੇ ਰਿਹਾ ਸੀ। ਰਿਲਾਇੰਸ ਜਿਓ, ਏਅਰਟੈੱਲ ਅਤੇ ਵੀਆਈ ਦੇ ਮਹਿੰਗੇ ਰੀਚਾਰਜ ਪਲਾਨ ਕਾਰਨ ਗਾਹਕ ਨਵੇਂ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ।
BSNL (ਭਾਰਤ ਸੰਚਾਰ ਨਿਗਲ ਲਿਮਟਿਡ) ਨੂੰ ਟੈਰਿਫ 'ਚ ਵਾਧੇ ਦਾ ਫ਼ਾਇਦਾ ਮਿਲ ਰਿਹਾ ਹੈ। ਕੰਪਨੀ ਹਰ ਰੋਜ਼ ਲੱਖਾਂ ਨਵੇਂ ਗਾਹਕਾਂ ਨੂੰ ਜੋੜ ਰਹੀ ਹੈ। ਕੁਝ ਮਹੀਨੇ ਪਹਿਲਾਂ ਤੱਕ ਕੰਪਨੀ ਦੀ ਸਥਿਤੀ ਕੋਈ ਖਾਸ ਨਹੀਂ ਸੀ। ਪਰ ਹੁਣ ਹਾਲਾਤ ਬਦਲਣ ਵੱਲ ਇਸ਼ਾਰਾ ਕਰ ਰਹੇ ਹਨ।
ਟੈਰਿਫ ’ਚ ਵਾਧਾ BSNL ਲਈ ਫ਼ਾਇਦੇਮੰਦ
ਰਿਲਾਇੰਸ ਜੀਓ, ਏਅਰਟੈੱਲ ਤੇ ਵੋਡਾਫੋਨ ਆਈਡੀਆ ਦੁਆਰਾ ਟੈਰਿਫ ਵਧਾਉਣ ਤੋਂ ਬਾਅਦ BSNL ਨੂੰ ਨਵੇਂ ਗਾਹਕ ਮਿਲ ਰਹੇ ਹਨ। ਬੀਐਸਐਨਐਲ ਨੇ ਮਈ ਵਿੱਚ 15 ਹਜ਼ਾਰ ਗਾਹਕ ਵਧਾਏ ਸਨ ਤੇ ਜੂਨ ਵਿੱਚ 58 ਹਜ਼ਾਰ ਗਾਹਕਾਂ ਨੇ ਕੰਪਨੀ ਛੱਡ ਦਿੱਤੀ ਸੀ, ਪਰ ਹੁਣ ਹਾਲਾਤ ਬਦਲ ਰਹੇ ਹਨ। ਜੁਲਾਈ ਦੇ ਪਹਿਲੇ 15 ਦਿਨਾਂ ਵਿੱਚ ਹੀ ਕੰਪਨੀ ਨੂੰ ਲਗਭਗ 15 ਲੱਖ ਨਵੇਂ ਗਾਹਕ ਮਿਲੇ ਹਨ। ਯਾਨੀ ਇੱਕ ਦਿਨ ਵਿੱਚ 1 ਲੱਖ ਨਵੇਂ ਗਾਹਕ ਕੰਪਨੀ ਨਾਲ ਜੁੜ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਗਾਹਕ Jio ਅਤੇ Airtel ਨੂੰ ਛੱਡ ਕੇ ਕੰਪਨੀ ਨਾਲ ਜੁੜੇ ਹੋਏ ਹਨ। ਜੇਕਰ ਅਸੀਂ ਪਿਛਲੇ ਸੱਤ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਬੀਐਸਐਨਐਲ ਨੇ 7 ਕਰੋੜ ਗਾਹਕ ਘਟਾਏ ਹਨ।
ਕੀ ਬਦਲਣਗੇ ਕੰਪਨੀ ਦੇ ਹਾਲਾਤ ?
3 ਜੁਲਾਈ ਤੇ 4 ਜੁਲਾਈ ਨੂੰ, ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਟੈਰਿਫਾਂ ਵਿੱਚ 11-25 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ, ਪ੍ਰਾਈਵੇਟ ਕੰਪਨੀਆਂ ਦੁਆਰਾ ਰੀਚਾਰਜ ਪਲਾਨ ਨੂੰ ਮਹਿੰਗਾ ਕਰਨ ਦਾ ਗਾਹਕਾਂ 'ਤੇ ਅਸਰ ਪਿਆ ਸੀ ਅਤੇ X 'ਤੇ ਵੀ ਬਾਈਕਾਟ ਜੀਓ ਦਾ ਰੁਝਾਨ ਸ਼ੁਰੂ ਹੋ ਗਿਆ ਸੀ। "BSNL ਦੀ ਘਰ ਵਾਪਸੀ" ਤੇ "Boycott Jio" ਵਰਗੇ ਟ੍ਰੈਂਡਿੰਗ ਹੈਸ਼ਟੈਗਾਂ ਦਾ ਲਾਭ ਹੁਣ BSNL ਨੂੰ ਮਿਲ ਰਿਹਾ ਹੈ।
BSNL 336 ਵੈਲਡਿਟੀ ਪਲਾਨ
ਇਸ ਪਲਾਨ ਦੀ ਵੈਲਡਿਟੀ 336 ਦਿਨਾਂ ਦੀ ਹੈ। ਇਸ ਦੀ ਕੀਮਤ 1199 ਰੁਪਏ ਹੈ। ਇਸ 'ਚ 24 ਜੀਬੀ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਦੇ ਨਾਲ ਰੋਜ਼ਾਨਾ SMS ਭੇਜਣ ਦੀ ਸਹੂਲਤ ਮਿਲਦੀ ਹੈ।
365 ਦਿਨ ਵਾਲਾ ਪਲਾਨ
ਜੇਕਰ ਤੁਸੀਂ ਇੱਕ ਰੀਚਾਰਜ ਵਿੱਚ ਪੂਰੇ ਸਾਲ ਲਈ ਤਣਾਅ ਮੁਕਤ ਰਹਿਣਾ ਚਾਹੁੰਦੇ ਹੋ ਤਾਂ ਇਹ ਪਲਾਨ ਸਭ ਤੋਂ ਵਧੀਆ ਹੈ। ਇਹ 600 GB ਡੇਟਾ ਅਤੇ 100 SMS ਰੋਜ਼ਾਨਾ ਦੀ ਪੇਸ਼ਕਸ਼ ਕਰਦਾ ਹੈ। ਪਲਾਨ 'ਚ ਅਨਲਿਮਟਿਡ ਕਾਲਿੰਗ ਵੀ ਉਪਲਬਧ ਹੈ।
BSNL 395 ਵੈਲਡਿਟੀ ਪਲਾਨ
ਇਸ ਪਲਾਨ ਦੀ ਕੀਮਤ 2399 ਰੁਪਏ ਹੈ। ਇਸ 'ਚ 790 ਜੀਬੀ ਡਾਟਾ ਮਿਲਦਾ ਹੈ। ਇਸ 'ਚ ਰੋਜ਼ਾਨਾ 2 ਜੀਬੀ ਡਾਟਾ ਰੋਲਆਊਟ ਕੀਤਾ ਜਾਂਦਾ ਹੈ। ਇਸ ਪਲਾਨ 'ਚ SMS ਅਤੇ ਅਨਲਿਮਟਿਡ ਕਾਲਿੰਗ ਸੁਵਿਧਾਵਾਂ ਵੀ ਮੌਜੂਦ ਹਨ।