ਪੜਚੋਲ ਕਰੋ

16 ਅਰਬ ਤੋਂ ਵੱਧ ਪਾਸਵਰਡ ਹੋਏ ਲੀਕ, ਤੁਰੰਤ ਚੁੱਕ ਲਓ ਆਹ ਕਦਮ ਨਹੀਂ ਤਾਂ ਕੁਝ ਨਹੀਂ ਬਚੇਗਾ

ਜੇਕਰ ਤੁਸੀਂ ਇੰਟਰਨੈੱਟ ਯੂਜ਼ਰ ਹੋ ਅਤੇ ਗੂਗਲ, ​​ਐਪਲ, ਫੇਸਬੁੱਕ ਜਾਂ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋ, ਤਾਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ।

ਜੇਕਰ ਤੁਸੀਂ ਇੰਟਰਨੈੱਟ ਯੂਜ਼ਰ ਹੋ ਅਤੇ ਗੂਗਲ, ​​ਐਪਲ, ਫੇਸਬੁੱਕ ਜਾਂ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋ, ਤਾਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, 16 ਅਰਬ ਤੋਂ ਵੱਧ ਲੌਗਇਨ ਡਿਟੇਲਸ ਔਨਲਾਈਨ ਲੀਕ ਹੋ ਚੁੱਕੀ ਹੈ। ਇਨ੍ਹਾਂ ਵਿੱਚ ਪਾਸਵਰਡ ਤੋਂ ਲੈ ਕੇ ਯੂਜ਼ਰਨੇਮ ਤੱਕ ਸਭ ਕੁਝ ਸ਼ਾਮਲ ਹੈ, ਜਿਸਨੂੰ ਸਾਈਬਰ ਅਪਰਾਧੀ ਹੁਣ ਸ਼ਰੇਆਮ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਈਬਰ ਸਿਕਿਊਰਿਟੀ ਮਾਹਿਰਾਂ ਦੇ ਅਨੁਸਾਰ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡੇਟਾ ਬ੍ਰੀਚ ਮੰਨਿਆ ਜਾ ਰਿਹਾ ਹੈ। ਇਸ ਵਿੱਚ ਸੋਸ਼ਲ ਮੀਡੀਆ, ਈਮੇਲ, ਕਾਰਪੋਰੇਟ ਖਾਤਿਆਂ, VPN ਅਤੇ ਇੱਥੋਂ ਤੱਕ ਕਿ ਡਿਵੈਲਪਰਾਂ ਦੇ ਪਲੇਟਫਾਰਮਾਂ ਦੀ ਲੌਗਇਨ ਜਾਣਕਾਰੀ ਵੀ ਸ਼ਾਮਲ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕਦੇ ਇੰਟਰਨੈੱਟ 'ਤੇ ਕਿਸੇ ਸਰਵਿਸ ਦੀ ਵਰਤੋਂ ਕੀਤੀ ਹੈ, ਤਾਂ ਤੁਹਾਡਾ ਡੇਟਾ ਵੀ ਇਸ ਲੀਕ ਦਾ ਹਿੱਸਾ ਹੋ ਸਕਦਾ ਹੈ।

ਅਕਾਊਂਟ 'ਤੇ ਕੰਟਰੋਲ ਦਾ ਖਤਰਾ

ਇਸ ਲੀਕ ਤੋਂ ਬਾਅਦ ਖ਼ਤਰਾ ਸਿਰਫ਼ ਅਕਾਊਂਟ ਹੈਕ ਹੋਣ ਦਾ ਨਹੀਂ ਹੈ, ਸਗੋਂ ਇਸ ਨਾਲ ਤੁਹਾਡੀ ਪੂਰੀ ਡਿਜੀਟਲ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ। ਫਿਸ਼ਿੰਗ ਹਮਲਿਆਂ ਤੋਂ ਲੈ ਕੇ ਪਛਾਣ ਚੋਰੀ ਅਤੇ ਔਨਲਾਈਨ ਧੋਖਾਧੜੀ ਤੱਕ, ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵੀ ਤੇਜ਼ੀ ਨਾਲ ਵੱਧ ਸਕਦੀਆਂ ਹਨ।

ਇਨ੍ਹਾਂ ਕੰਪਨੀਆਂ ਦੇ ਯੂਜ਼ਰਸ ਹੋ ਜਾਣਗੇ ਅਲਰਟ

ਗੂਗਲ ਅਤੇ ਜੀਮੇਲ ਯੂਜ਼ਰਸ
ਐਪਲ ਆਈਡੀ ਰੱਖਣ ਵਾਲੇ ਯੂਜ਼ਰਸ
ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਯੂਜ਼ਰਸ
ਟੈਲੀਗ੍ਰਾਮ ਅਤੇ ਹੋਰ ਚੈਟਿੰਗ ਐਪਸ ਦੇ ਯੂਜ਼ਰਸ
VPN ਦੀ ਵਰਤੋਂ ਕਰਨ ਵਾਲੇ ਲੋਕ

ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਪਲੇਟਫਾਰਮ ਨਾਲ ਜੁੜੇ ਹੋ, ਤਾਂ ਸਮਝ ਜਾਓ ਕਿ ਤੁਸੀਂ ਵੀ ਇਸ ਖ਼ਤਰੇ ਦਾ ਸ਼ਿਕਾਰ ਹੋ ਸਕਦੇ ਹੋ।

ਇਦਾਂ ਕੀ ਕਰੀਏ ਤਾਂ ਕਿ ਅਕਾਊਂਟ ਰਹੇ ਸੁਰੱਖਿਅਤ?

ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣਾ ਪਾਸਵਰਡ ਨਹੀਂ ਬਦਲਿਆ ਹੈ ਜਾਂ ਇੱਕੋ ਪਾਸਵਰਡ ਨੂੰ ਕਈ ਸਾਈਟਾਂ 'ਤੇ ਵਰਤਿਆ ਹੈ, ਤਾਂ ਹੁਣ ਇਸਨੂੰ ਬਦਲਣ ਦਾ ਸਮਾਂ ਹੈ।

ਦੋ-ਫੈਕਟਰ ਆਥੈਨਟੀਕੇਸ਼ਨ (2FA) ਆਨ ਕਰੋ। ਇਸ ਫੀਚਰ ਨਾਲ ਤੁਹਾਡੇ ਅਕਾਊਂਟ ਵਿੱਚ ਲੌਗਇਨ ਕਰਨ ਲਈ ਤੁਹਾਡੇ ਪਾਸਵਰਡ ਤੋਂ ਇਲਾਵਾ ਇੱਕ ਹੋਰ ਸਿਕਿਊਰਿਟੀ ਕੋਡ ਦੀ ਲੋੜ ਹੋਵੇਗੀ, ਜਿਸ ਨਾਲ ਹੈਕਿੰਗ ਕਰਨਾ ਸੌਖਾ ਨਹੀਂ ਹੋਵੇਗਾ।

Passkey ਦੀ ਵਰਤੋਂ ਕਰੋ। ਗੂਗਲ ਅਤੇ ਐਪਲ ਵਰਗੇ ਪਲੇਟਫਾਰਮ ਹੁਣ Passkey ਦਾ ਆਪਸ਼ਨ ਪੇਸ਼ ਕਰ ਰਹੇ ਹਨ, ਜੋ ਕਿ Passkey ਨਾਲੋਂ ਵਧੇਰੇ ਸੁਰੱਖਿਅਤ ਹੈ।

ਜੇਕਰ ਤੁਸੀਂ ਕੋਈ ਅਜੀਬ ਈਮੇਲ, ਲੌਗਇਨ ਨੋਟੀਫਿਕੇਸ਼ਨ ਜਾਂ ਸ਼ੱਕੀ ਗਤੀਵਿਧੀ ਪਤਾ ਲੱਗੇ, ਤਾਂ ਤੁਰੰਤ ਆਪਣਾ ਪਾਸਵਰਡ ਬਦਲੋ ਅਤੇ ਸਬੰਧਤ ਪਲੇਟਫਾਰਮ ਨੂੰ ਇਸਦੀ ਰਿਪੋਰਟ ਕਰੋ।

ਕਈ ਵਾਰ ਲੌਗਇਨ ਪੁਰਾਣੇ ਫੋਨਾਂ ਜਾਂ ਲੈਪਟਾਪਾਂ ਵਿੱਚ ਸੇਵ ਹੋ ਜਾਂਦੇ ਹਨ। ਅਜਿਹੇ ਸਾਰੇ Unused ਡਿਵਾਈਸਾਂ ਤੋਂ ਆਪਣੇ ਖਾਤੇ ਨੂੰ ਸਾਈਨ ਆਊਟ ਕਰੋ।

ਡੇਟਾ ਲੀਕ ਦਾ ਮਤਲਬ ਸਿਰਫ਼ ਤੁਹਾਡੇ ਪਾਸਵਰਡ ਦੀ ਚੋਰੀ ਹੀ ਨਹੀਂ ਹੈ, ਸਗੋਂ ਇਹ ਤੁਹਾਡੀ ਨਿੱਜੀ ਜ਼ਿੰਦਗੀ, ਪੈਸੇ ਅਤੇ ਪਛਾਣ ਲਈ ਵੀ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਲਈ ਹੁਣੇ ਸੁਚੇਤ ਰਹੋ।

ਟਾਪ ਹੈਡਲਾਈਨ

30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...
Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...
Entertainment Breaking: ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
Asian Games 2026: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਆਮ ਲੋਕਾਂ ਲਈ ਵੱਡੀ ਰਾਹਤ, 28 ਤੋਂ 30 ਸਤੰਬਰ ਤੱਕ ਹੋਣ ਵਾਲੀ 3 ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਮੁਲਤਵੀ
ਆਮ ਲੋਕਾਂ ਲਈ ਵੱਡੀ ਰਾਹਤ, 28 ਤੋਂ 30 ਸਤੰਬਰ ਤੱਕ ਹੋਣ ਵਾਲੀ 3 ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਮੁਲਤਵੀ
ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ 'ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ
ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ 'ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ
ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹ
ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਸਤੰਬਰ 2026
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Embed widget