ਆਈਫੋਨ ਨੂੰ ਟੱਕਰ ਦੇ ਰਹੇ ਇਹ ਪੰਜ 5G ਸਮਾਰਟਫੋਨ, ਘੱਟ ਕੀਮਤ 'ਚ ਵੱਧ ਫੀਚਰ
ਜੇਕਰ ਤੁਸੀਂ ਵੀ ਲੇਟੈਸਟ ਟੈਕਨਾਲੋਜੀ ਯਾਨੀ 5ਜੀ ਵਾਲਾ ਫੋਨ ਚਾਹੁੰਦੇ ਹੋ ਪਰ ਖਰਚ ਆਈਫੋਨ ਤੋਂ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਪੰਜ ਐਂਡਰਾਇਡ ਸਮਾਰਟਫੋਨ ਜਿੰਨ੍ਹਾਂ 'ਚ ਆਈਫੋਨ ਜਿਹੇ ਫੀਚਰ ਹਨ।
ਨਵੀਂ ਦਿੱਲੀ: ਹਾਲ ਹੀ 'ਚ ਆਈਫੋਨ 12 ਦੇ ਚਾਰ ਵੇਰੀਐਂਟ ਲੌਂਚ ਹੋਏ ਹਨ ਤੇ ਇਨ੍ਹਾਂ ਦੀ ਕੀਮਤ 699 ਡਾਲਰ ਤੋਂ ਲੈ ਕੇ 1099 ਡਾਲਰ ਤਕ ਹੈ। ਭਾਰਤ 'ਚ ਆਈਫੋਨ 12 ਦੀ ਕੀਮਤ 80 ਹਜ਼ਾਰ ਤੋਂ ਇੱਕ ਲੱਖ ਰੁਪਏ ਤਕ ਹੈ। ਆਈਫੋਨ 12 'ਚ 5G ਕਨੈਕਟੀਵਿਟੀ ਦੇ ਨਾਲ ਡਿਊਲ ਕੈਮਰਾ ਤੇ ਇੱਕ ਪਾਵਰਫੁੱਲ ਪ੍ਰੋਸੈਸਰ ਹੈ। ਜੇਕਰ ਤੁਸੀਂ ਵੀ ਲੇਟੈਸਟ ਟੈਕਨਾਲੋਜੀ ਯਾਨੀ 5ਜੀ ਵਾਲਾ ਫੋਨ ਚਾਹੁੰਦੇ ਹੋ ਪਰ ਖਰਚ ਆਈਫੋਨ ਤੋਂ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਪੰਜ ਐਂਡਰਾਇਡ ਸਮਾਰਟਫੋਨ ਜਿੰਨ੍ਹਾਂ 'ਚ ਆਈਫੋਨ ਜਿਹੇ ਫੀਚਰ ਹਨ।
Samsung galaxy A51 5G
ਆਈਫੋਨ ਨੂੰ ਟੱਕਰ ਦੇਣ ਵਾਲੀ ਪਹਿਲੀ ਵੱਡੀ ਕੰਪਨੀ ਸੈਮਸੰਗ ਹੈ। ਜੋ ਲੋਕ ਆਈਫੋਨ ਨਹੀਂ ਖਰੀਦਣਾ ਚਾਹੁੰਦੇ, ਉਹ ਸਭ ਤੋਂ ਜ਼ਿਆਦਾ ਸੈਮਸੰਗ 'ਤੇ ਭਰੋਸਾ ਕਰਦੇ ਹਨ। ਸੈਮਸੰਗ ਗੈਲੇਕਸੀ A51 5G 'ਚ ਵੀ ਆਈਫੋਨ ਦੀ ਤਰ੍ਹਾਂ 5G ਕਨੈਕਟੀਵਿਟੀ ਹੈ। ਇਸ ਫੋਨ 'ਚ ਫੁੱਲ ਐਚਡੀ 6.5 ਇੰਚ ਡਿਸਪਲੇਅ, ਚਾਰ ਰੀਅਰ ਕੈਮਰੇ, ਇੱਕ ਇਨ ਸਕ੍ਰੀਨ ਫਿੰਗਰਪ੍ਰਿੰਟ ਰੀਡਰ, ਪਾਵਰਫੁੱਲ ਬੈਟਰੀ ਤੇ ਚੰਗਾ ਪ੍ਰੋਸੈਸਰ ਮਿਲ ਰਿਹਾ ਹੈ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਹ ਫੋਨ ਕਰੀਬ 38 ਹਜ਼ਾਰ ਰੁਪਏ 'ਚ ਮਿਲ ਜਾਵੇਗਾ।
Google pixel 4a
5G ਵਾਲਾ ਫੋਨ ਚਾਹੁੰਦੇ ਹੋ ਤਾਂ Google pixel 4a ਫੋਨ ਚੰਗੀ ਆਪਸ਼ਨ ਹੈ। ਇਸ ਫੋਨ ਦੀ 6.2 ਇੰਚ ਐਚਡੀ ਸਕ੍ਰੀਨ ਹੈ। ਔਕਟਾ ਕੋਰ ਕੁਆਲਕਮ ਸਨੈਪਡ੍ਰੈਗਨ 765G ਦਾ ਪ੍ਰੋਸੈਸਰ ਹੈ। ਫੋਨ 'ਚ 6ਜੀਬੀ ਰੈਮ ਤੇ 128 ਜੀਬੀ ਦੀ ਇਨਬਿਲਟ ਮੈਮਰੀ ਅਤੇ ਫਾਸਟ ਚਾਰਜਿੰਗ ਬੈਟਰੀ ਹੈ। ਇਸ ਫੋਨ ਦਾ ਕੈਮਰਾ 12 ਮੈਗਾਪਿਕਸਲ ਹੈ ਤੇ ਸੈਲਫੀ ਕੈਮਰਾ 8 ਮੈਗਾਪਿਕਸਲ ਹੈ। ਇਸ ਫੋਨ ਦੀ ਕੀਮਤ ਕਰੀਬ 38 ਹਜ਼ਾਰ ਰੁਪਏ ਹੈ।
Motorola one 5G
ਮੋਟੋਰੋਲਾ ਵਨ 5G ਵੀ ਚੰਗੀ ਆਪਸ਼ਨ ਹੈ। ਇਸ ਫੋਨ 'ਚ 6.7 ਇੰਚ ਦੀ ਫੁੱਲ ਐਚਡੀ ਸਕ੍ਰੀਨ, ਚਾਰ ਰੀਅਰ ਕੈਮਰੇ ਤੇ 128 ਜੀਬੀ ਸਟੋਰੇਜ ਹੈ। ਫੋਨ 'ਚ 5000 mAh ਦੀ ਪਾਵਰਫੁੱਲ ਬੈਟਰੀ ਹੈ। Motorola one 5G ਦੀ ਕੀਮਤ 32 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ।
One plus 8 pro
ਇਸ ਸਾਲ ਲੌਂਚ ਹੋਇਆ ਵਨ ਪਲੱਸ 8 ਪ੍ਰੋ ਫੋਨ ਵੀ 5ਜੀ ਨੂੰ ਸਪੋਰਟ ਕਰਦਾ ਹੈ। ਇਸ ਫੋਨ 'ਚ 6.78 ਇੰਚ ਦੀ ਐਚਡੀ ਸਕ੍ਰੀਨ ਹੈ। ਫੋਨ 'ਚ ਪਾਵਰਫੁੱਲ ਬੈਟਰੀ ਹੈ ਤੇ ਔਕਟਾ ਕੋਰ ਕੁਆਲਕਮ ਸਨੈਪਡ੍ਰੈਗਨ 865 ਦਾ ਪ੍ਰੋਸੈਸਰ ਹੈ। ਫੋਨ 'ਚ 8 ਜੀਬੀ ਦੀ ਰੈਮ ਹੈ ਤੇ ਚਾਰ ਕੈਮਰੇ ਹਨ ਜਿੰਨ੍ਹਾਂ 'ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਫੋਨ ਦਾ ਕੈਮਰਾ ਪ੍ਰੋਫੈਸ਼ਨਲ ਫੋਟੋਗ੍ਰਾਫੀ ਲਈ ਵੀ ਵਰਤਿਆ ਜਾ ਸਕਦਾ ਹੈ। ਫੋਨ ਦੀ ਕੀਮਤ 55 ਹਜ਼ਾਰ ਰੁਪਏ ਤੋਂ ਸ਼ੁਰੂ ਹੈ।
Realme X50 5G
5G ਫੋਨ ਖਰੀਦਣ ਵਾਲਿਆਂ ਲਈ ਰੀਅਲਮੀ ਦਾ x50 5G ਫੋਨ ਵੀ ਆਪਸ਼ਨ ਹੈ। ਇਸ ਫੋਨ 'ਚ 6.44 ਇੰਚ ਦੀ ਐਚਡੀ ਸਕ੍ਰੀਨ, ਪਾਵਰਫੁੱਲ ਪ੍ਰੋਸੈਸਰ ਅਤੇ 4200 mAh ਬੈਟਰੀ ਹੈ। ਫੋਨ 'ਚ ਆਈਪੀਐਸ ਐਲਸੀਡੀ ਡਿਸਪਲੇਅ ਹੈ ਤੇ ਕੈਮਰਾ 16 ਮੈਗਾਪਿਕਸਲ ਹੈ। ਫੋਨ ਦੀ ਕੀਮਤ ਕਰੀਬ 37 ਹਜ਼ਾਰ ਰੁਪਏ ਤੋਂ ਸ਼ੁਰੂ ਹੈ।ਟ