ਨਵੀਂ ਦਿੱਲੀ: 5G ਜਾਂ ਫਿਰ ਪੰਜਵੀਂ ਜੈਨਰੇਸ਼ਨ ਮੋਬਾਈਲ ਨੈੱਟਵਰਕ ਜੋ ਤੁਹਾਡੇ ਨੈੱਟ ਸਪੀਡ ਵਿੱਚ ਹੀ ਤਬਦੀਲੀ ਨਹੀਂ ਲਿਆਏਗੀ ਬਲਕਿ ਤਕਨਾਲੋਜੀ ਨੂੰ ਵੀ ਪੂਰੀ ਤਰ੍ਹਾਂ ਬਦਲ ਦੇਵੇਗਾ। 5G ਨੈੱਟਵਰਕ ਕਈ ਸਾਰੇ ਡਿਵਾਈਸਿਜ਼ ਨਾਲ ਇੱਕ ਲੱਖ ਡੇਟਾ ਨੂੰ ਆਪਣੇ ਕੋਲ ਕੁਲੈਕਟ ਕਰਨਗੇ, ਜਿਸ ਨਾਲ ਦੂਜੇ ਨਾਲ ਸੰਪਰਕ ਕੀਤਾ ਜਾ ਸਕੇਗਾ। 5G ਨਾਲ ਨਾ ਸਿਰਫ਼ ਤੁਹਾਡੇ ਸਮਾਰਟਫ਼ੋਨ ਵਿੱਚ ਤੇਜ਼ ਇੰਟਰਨੈੱਟ ਚੱਲੇਗਾ ਬਲਕਿ ਇਹ ਤਕਨੀਕ ਤੁਹਾਡੇ ਫਰਿੱਜ ਤੋਂ ਲੈ ਕੇ ਕਾਰ ਤਕ ਚਲਾਉਣ ਦੇ ਸਮਰੱਥ ਹਨ।


ਕੀ ਹੈ 5G?

ਕੁਝ ਸਾਲਾਂ ਬਾਅਦ ਨੈੱਟਵਰਕ ਵਿੱਚ ਤਬਦੀਲੀ ਕੀਤੀ ਜਾਂਦੀ ਹੈ, ਜਿਵੇਂ 2G, 3G ਤੇ 4G ਆਦਿ। 5G ਦੇ ਆਉਣ ਨਾਲ ਤਿੰਨ ਵੱਡੇ ਬਦਲਾਅ ਆਉਣਗੇ, ਪਹਿਲਾ ਤੇਜ਼ ਇੰਟਰਨੈੱਟ, ਬੈਟਰੀ ਦੀ ਖਪਤ ਘਟੇਗੀ, ਡੇਟਾ ਟ੍ਰਾਂਸਫਰ ਤੇ ਨੈੱਟਵਰਕ ਸਪੀਡ ਵਧੇਗੀ। 4G ਦੇ ਮੁਕਾਬਲੇ 5G ਤਕਰੀਬਨ 10 ਗੁਣਾ ਤੇਜ਼ ਹੋਵੇਗਾ।

ਕਦੋਂ ਆਵੇਗਾ 5G

ਸਾਲ 2019 ਵਿੱਚ ਅਮਰੀਕਾ ਦੇ ਸਿਖਰਲੇ ਚਾਰ ਮੋਬਾਈਲ ਨੈੱਟਵਰਕ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ AT&T, ਵੈਰੀਜ਼ੌਨ, ਸਪਰਿੰਗ ਤੇ ਟੀ ਮੋਬਾਈਲ ਸਭ ਤੋਂ ਪਹਿਲਾਂ ਇਸ ਸੇਵਾ ਨੂੰ ਦੱਖਣੀ ਕੋਰੀਆ ਵਿੱਚ ਸ਼ੁਰੂ ਕਰਨਗੇ। ਇਸੇ ਸਾਲ ਜਾਪਾਨ ਵੀ ਆਪਣੇ ਦੇਸ਼ ਵਿੱਚ 5G ਤਕਨੀਕ ਸ਼ੁਰੂ ਕਰ ਦੇਵੇਗਾ। ਸਾਲ 2020 ਤਕ ਚੀਨ ਤੇ ਜ਼ਿਆਦਾਤਕ ਪੱਛਮੀ ਦੇਸ਼ ਇਸ ਸੇਵਾ ਨੂੰ ਅਪਣਾ ਲੈਣਗੇ। ਭਾਰਤ ਵਿੱਚ 2022 ਤਕ 5G ਸੇਵਾਵਾਂ ਮਿਲ ਸਕਦੀਆਂ ਹਨ। ਉਦੋਂ ਤਕ ਦੇਸ਼ ਵਿੱਚ ਆਪਟੀਕਲ ਫਾਈਬਰ ਤੰਤਰ ਨੂੰ 15 ਲੱਖ ਕਿਲੋਮੀਟਰ ਤੋਂ ਵਧਾ ਕੇ 25 ਲੱਖ ਕਿਲੋਮੀਟਰ ਤਕ ਕਰ ਦਿੱਤਾ ਜਾਵੇਗਾ।