ਪੜਚੋਲ ਕਰੋ
(Source: ECI/ABP News)
ਕੋਰੋਨਾ ਦੇ ਕਹਿਰ 'ਚ ਫੇਮਸ ਗੇਮਸ ਨੂੰ ਪਛਾੜ ਇਸ ਐਪ ਨੇ ਬਣਾਇਆ ਰਿਕਾਰਡ, 13 ਦਿਨ ‘ਚ 5 ਕਰੋੜ ਡਾਊਨਲੋਡ
ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਐਪ ਨੂੰ ਡਾਊਨਲੋਡ ਕਰਨ ਦੀ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਇਹ ਐਪ ਹੋਰ ਤੇਜ਼ੀ ਨਾਲ ਡਾਊਨਲੋਡ ਕੀਤੀ ਜਾਣ ਲੱਗੀ। ਪੀਐਮ ਮੋਦੀ ਦੀ ਇਸ ਅਪੀਲ ਤੋਂ ਬਾਅਦ ਇਹ ਐਪ ਚਾਰ ਕਰੋੜ ਤੋਂ ਪੰਜ ਕਰੋੜ ਤੱਕ ਪਹੁੰਚ ਗਈ।
![ਕੋਰੋਨਾ ਦੇ ਕਹਿਰ 'ਚ ਫੇਮਸ ਗੇਮਸ ਨੂੰ ਪਛਾੜ ਇਸ ਐਪ ਨੇ ਬਣਾਇਆ ਰਿਕਾਰਡ, 13 ਦਿਨ ‘ਚ 5 ਕਰੋੜ ਡਾਊਨਲੋਡ Aarogya Setu app created a record, 50 million downloads in 13 days ਕੋਰੋਨਾ ਦੇ ਕਹਿਰ 'ਚ ਫੇਮਸ ਗੇਮਸ ਨੂੰ ਪਛਾੜ ਇਸ ਐਪ ਨੇ ਬਣਾਇਆ ਰਿਕਾਰਡ, 13 ਦਿਨ ‘ਚ 5 ਕਰੋੜ ਡਾਊਨਲੋਡ](https://static.abplive.com/wp-content/uploads/sites/5/2020/04/15230935/Aarogya-Setu-app.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਰੋਗਿਆ ਸੇਤੂ ਐਪ (Aarogya Setu app) ਨੂੰ ਦੋ ਅਪਰੈਲ ਨੂੰ ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਤੇ ਟਰੈਕ ਕਰਨ ਲਈ ਲਾਂਚ ਕੀਤਾ ਗਿਆ ਸੀ। ਇਸ ਐਪ ਦੇ ਲਾਂਚ ਹੋਣ ਦੇ ਤੀਜੇ ਦਿਨ ਇਸ ਨੂੰ ਲਗਪਗ 50 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ। ਇਸ ਦੇ ਨਾਲ ਹੀ 13 ਦਿਨਾਂ ਦੇ ਅੰਦਰ 50 ਮਿਲੀਅਨ ਡਾਊਨਲੋਡ ਹੋਣ ਨਾਲ, ਇਹ ਦੁਨੀਆ ਭਰ ਵਿੱਚ ਸਭ ਤੋਂ ਤੇਜ਼ੀ ਨਾਲ ਡਾਊਨਲੋਡ ਹੋਣ ਵਾਲੀ ਐਪ ਬਣ ਗਈ।
ਫਰੰਟੀਅਰ ਟੈਕਨਾਲੌਜੀ ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਐਪ ਵਿਕਸਤ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਅਰਨਬ ਕੁਮਾਰ ਨੇ ਕਿਹਾ, “ਸਾਨੂੰ 15 ਅਪਰੈਲ ਤੱਕ 50 ਮਿਲੀਅਨ ਯੂਜ਼ਰਸ ਦੇ ਪਹੁੰਚਣ ਦੀ ਉਮੀਦ ਸੀ, ਪਰ ਇਹ ਇੱਕ ਦਿਨ ਪਹਿਲਾਂ ਹੀ ਪੰਜ ਕਰੋੜ ਤੱਕ ਪਹੁੰਚ ਗਈ। ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਬਾਅਦ ਇਸ ਐਪ ਨੂੰ ਦੁਪਹਿਰ ਨੂੰ ਇੱਕ ਲੱਖ ਪ੍ਰਤੀ ਮਿੰਟ ਦੀ ਰਫਤਾਰ ਨਾਲ ਡਾਊਨਲੋਡ ਕੀਤਾ ਗਿਆ, ਬਾਕੀ ਦਿਨ ਦੀ ਔਸਤਨ ਪ੍ਰਤੀ ਮਿੰਟ 20,000 ਡਾਊਨਲੋਡ ਸੀ।"
ਕੋਰੋਨਵਾਇਰਸ ਦੀ ਸੰਕਰਮਣ ਦੇ ਸੰਭਾਵਿਤ ਜੋਖਮ ਬਾਰੇ ਯੂਜ਼ਰਸ ਨੂੰ ਸੂਚਿਤ ਕਰਨ ਅਤੇ ਉਨ੍ਹਾਂ ਨੂੰ ਸੂਚਿਤ ਕਰਨ ਤੋਂ ਇਲਾਵਾ ਇਹ 'ਪ੍ਰਾਈਵੇਸੀ ਫਰਸਟ ਬਾਏ ਡਿਜ਼ਾਈਨ ਐਪ-11 ਭਾਸ਼ਾਵਾਂ ‘ਚ ਕੋਵਿਡ-19 ਬਾਰੇ ਡਾਕਟਰੀ ਸਲਾਹ ਪ੍ਰਦਾਨ ਕਰਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)