Airtel Black ਅਪਣਾਓ, ਮੋਬਾਈਲ, ਵਾਈ ਫਾਈ, ਡੀਟੀਐਚ ਦੇ ਵੱਖੋ-ਵੱਖਰੇ ਕਨੈਕਸ਼ਨਾਂ ਤੋਂ ਛੁਟਕਾਰਾ ਪਾਓ
ਏਅਰਟੈੱਲ ਬਲੈਕ ਪਲਾਨ ਫਿਲਹਾਲ ਪੋਸਟਪੇਡ ਉਪਭੋਗਤਾਵਾਂ ਲਈ ਉਪਲਬਧ ਹਨ ਪਰ ਤੁਸੀਂ ਆਪਣੇ ਪ੍ਰੀਪੇਡ ਕਨੈਕਸ਼ਨ ਨੂੰ ਪੋਸਟਪੇਡ ਵਿੱਚ ਬਦਲ ਸਕਦੇ ਹੋ ਤੇ ਬਲੈਕ ਪਲਾਨ ਵਿੱਚ ਸ਼ਾਮਲ ਹੋ ਸਕਦੇ ਹੋ।
ਪਿਛਲੇ 16 ਮਹੀਨਿਆਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਬਹੁਤ ਸਾਰੇ ਲੋਕ ਹੁਣ ਦਫਤਰ ਦੀ ਬਜਾਏ ਘਰ ਤੋਂ ਕੰਮ ਕਰ ਰਹੇ ਹਨ ਪਰ ਸਾਡੇ ਮੋਬਾਈਲ, ਵਾਈ-ਫਾਈ, ਡੀਟੀਐਚ ਤੇ ਬ੍ਰੌਡਬੈਂਡ ਦਾ ਘਰ ਵਿੱਚ ਵੱਖਰਾ ਸੈੱਟਅਪ ਇੱਕ ਸਮੱਸਿਆ ਬਣੀ ਹੋਈ ਹੈ। ਇਹ ਪਤਾ ਹੀ ਨਹੀਂ ਲੱਗਦਾ ਕਿ ਕਨੈਕਸ਼ਨ ਕਦੋਂ ਬੰਦ ਹੁੰਦਾ ਹੈ ਤੇ ਕਿਸ ਦਾ ਰੀਚਾਰਜ ਕਦੋਂ ਖ਼ਤਮ ਹੁੰਦਾ ਹੈ। ਭਾਰਤ ਦੀ ਨੰਬਰ ਇੱਕ ਟੈਲੀਕਾਮ ਕੰਪਨੀ ਏਅਰਟੈੱਲ ਹਮੇਸ਼ਾਂ ਦੀ ਤਰ੍ਹਾਂ ਤੁਹਾਡੇ ਲਈ ਇੱਕ ਆਲ ਇਨ ਵਨ ਹੱਲ ਲੈ ਕੇ ਆਈ ਹੈ। ਏਅਰਟੈੱਲ ਬਲੈਕ ਪਲਾਨ ਨਾਲ ਤੁਸੀਂ ਨਾ ਸਿਰਫ ਮੋਬਾਈਲ, ਵਾਈ-ਫਾਈ, ਡੀਟੀਐਚ ਤੇ ਬ੍ਰੌਡਬੈਂਡ ਦੇ ਵੱਖ-ਵੱਖ ਕਨੈਕਸ਼ਨਾਂ ਤੋਂ ਛੁਟਕਾਰਾ ਪਾਓਗੇ, ਬਲਕਿ ਉਨ੍ਹਾਂ ਨਾਲ ਜੁੜੀਆਂ ਤੁਹਾਡੀਆਂ ਸਮੱਸਿਆਵਾਂ ਨੂੰ ਵੀ ਇੱਕ ਪਲੇਟਫਾਰਮ 'ਤੇ ਹੱਲ ਕੀਤਾ ਜਾਏਗਾ।
ਏਅਰਟੈੱਲ ਬਲੈਕ ਪਲਾਨ ਬਹੁਤ ਹੀ ਸ਼ਾਨਦਾਰ ਫੀਚਰਸ ਨਾਲ ਪੇਸ਼ ਕੀਤਾ ਗਿਆ ਹੈ। ਏਅਰਟੈੱਲ ਬਲੈਕ ਨਾਲ ਉਪਭੋਗਤਾ ਆਪਣੇ ਮੋਬਾਈਲ ਪੋਸਟਪੇਡ, ਡੀਟੀਐਚ ਤੇ ਫਾਈਬਰ ਕਨੈਕਸ਼ਨਾਂ ਦਾ ਪ੍ਰਬੰਧਨ ਇੱਕ ਸਿੰਗਲ ਬਿੱਲ ਰਾਹੀਂ ਅਦਾ ਕਰ ਸਕਦੇ ਹਨ। ਏਅਰਟੈੱਲ ਬਲੈਕ ਪਲਾਨ ਵਿੱਚ ਮੋਬਾਈਲ ਪੋਸਟਪੇਡ, ਡੀਟੀਐਚ ਤੇ ਫਾਈਬਰ ਕੁਨੈਕਸ਼ਨ ਜੋੜ ਕੇ, ਤੁਸੀਂ ਆਪਣੇ ਸਾਰੇ ਸੇਵਾ ਬਿੱਲਾਂ ਦਾ ਭੁਗਤਾਨ ਇੱਕ ਵਾਰ ਵਿੱਚ ਹੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਵੱਖ-ਵੱਖ ਕਨੈਕਸ਼ਨਾਂ ਲਈ ਬਿੱਲ ਦੀ ਤਾਰੀਖ ਯਾਦ ਰੱਖਣ ਤੋਂ ਛੁਟਕਾਰਾ ਮਿਲੇਗਾ। ਇੰਨਾ ਹੀ ਨਹੀਂ, ਉਨ੍ਹਾਂ ਨਾਲ ਜੁੜੀਆਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਉਸੇ ਕਾਲ ਸੈਂਟਰ 'ਤੇ ਕੀਤਾ ਜਾ ਸਕੇਗਾ।
ਏਅਰਟੈੱਲ ਬਲੈਕ ਪਲਾਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਬੇਹੱਦ ਆਸਾਨ
ਏਅਰਟੈੱਲ ਬਲੈਕ ਪਲਾਨ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਬਹੁਤ ਅਸਾਨ ਹੈ। ਤੁਹਾਨੂੰ ਏਅਰਟੈੱਲ ਥੈਂਕਸ ਐਪ 'ਤੇ ਜਾਣਾ ਪਏਗਾ ਅਤੇ ਉੱਥੇ ਤੁਹਾਨੂੰ ਏਅਰਟੈੱਲ ਬਲੈਕ ਪਲਾਨ ਦੇ ਬਹੁਤ ਸਾਰੇ ਵਿਕਲਪ ਮਿਲਣਗੇ। ਉੱਥੇ ਤੁਸੀਂ ਪਹਿਲਾਂ ਤੋਂ ਉਪਲਬਧ ਕੋਈ ਵੀ ਵਿਕਲਪ ਚੁਣ ਸਕਦੇ ਹੋ ਜਾਂ ਤੁਸੀਂ ਆਪਣੇ ਮੁਤਾਬਕ ਕੋਈ ਪਲਾਨ ਲੈ ਸਕਦੇ ਹੋ। ਏਅਰਟੈੱਲ ਬਲੈਕ ਪਲਾਨ ਦੇ ਜ਼ਰੀਏ ਤੁਸੀਂ ਆਪਣੇ ਦੋ ਜਾਂ ਜ਼ਿਆਦਾ ਕੁਨੈਕਸ਼ਨਾਂ ਨੂੰ ਜੋੜ ਸਕਦੇ ਹੋ।
ਭਾਵੇਂ ਤੁਹਾਡੇ ਕੋਲ ਥੈਂਕਸ ਐਪ ਨਹੀਂ ਹੈ, ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੁਹਾਨੂੰ '8826655555' ਨੰਬਰ 'ਤੇ ਮਿਸਡ ਕਾਲ ਦੇਣੀ ਹੋਵੇਗੀ ਤੇ ਏਅਰਟੈਲ ਦੇ ਅਧਿਕਾਰੀ ਤੁਹਾਨੂੰ ਕਾਲ ਕਰਨਗੇ ਤੇ ਏਅਰਟੈੱਲ ਬਲੈਕ ਪਲਾਨ ਨੂੰ ਅਪਗ੍ਰੇਡ ਕਰਨ ਵਿੱਚ ਤੁਹਾਡੀ ਮਦਦ ਕਰਨਗੇ।
ਆਪਣੇ ਮੁਤਾਬਕ ਪਲਾਨ ਦੀ ਚੋਣ ਕਰੋ
ਏਅਰਟੈੱਲ ਬਲੈਕ ਪਲਾਨ ਫਿਲਹਾਲ ਪੋਸਟਪੇਡ ਉਪਭੋਗਤਾਵਾਂ ਲਈ ਉਪਲਬਧ ਹਨ ਪਰ ਤੁਸੀਂ ਆਪਣੇ ਪ੍ਰੀਪੇਡ ਕਨੈਕਸ਼ਨ ਨੂੰ ਪੋਸਟਪੇਡ ਵਿੱਚ ਬਦਲ ਸਕਦੇ ਹੋ ਤੇ ਬਲੈਕ ਪਲਾਨ ਵਿੱਚ ਸ਼ਾਮਲ ਹੋ ਸਕਦੇ ਹੋ। ਬਲੈਕ ਪਲਾਨ ਵਿੱਚ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਅਨੁਸਾਰ ਸਾਰੀਆਂ ਯੋਜਨਾਵਾਂ ਪ੍ਰਦਾਨ ਕਰਦੀ ਹੈ। ਜੇ ਤੁਹਾਡੇ ਕੋਲ ਇੱਕ ਤੋਂ ਵੱਧ ਪੋਸਟਪੇਡ ਕਨੈਕਸ਼ਨ, ਡੀਟੀਐਚ ਤੇ ਏਅਰਟੈਲ ਐਕਸਟ੍ਰੀਮ ਫਾਈਬਰ ਕਨੈਕਸ਼ਨ ਹਨ, ਤਾਂ ਤੁਸੀਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਜੋੜ ਸਕਦੇ ਹੋ ਅਤੇ ਆਪਣੀ ਜ਼ਰੂਰਤ ਮੁਤਾਬਕ ਪਲਾਨ ਬਣਾ ਸਕਦੇ ਹੋ।
ਏਅਰਟੈੱਲ ਬਲੈਕ ਦੇ ਨਾਲ ਉਪਲਬਧ ਇਹ ਫਾਇਦਾ
ਏਅਰਟੈੱਲ ਬਲੈਕ ਦੇ ਨਾਲ ਤੁਹਾਨੂੰ ਇੱਕ ਬਹੁਤ ਵੱਡਾ ਲਾਭ ਹਾਸਲ ਹੁੰਦਾ ਹੈ। ਏਅਰਟੈੱਲ ਬਲੈਕ ਪਲਾਨ ਦੇ ਜ਼ਰੀਏ, ਤੁਹਾਨੂੰ ਡਿਜੀਟਲ ਟੀਵੀ ਸੇਵਾ ਲਈ ਐਕਸਟ੍ਰੀਮ ਬਾਕਸ ਪ੍ਰਦਾਨ ਕੀਤੀ ਜਾਂਦੀ ਹੈ। ਐਕਸਟ੍ਰੀਮ ਬਾਕਸ ਬਿਲਕੁਲ ਮੁਫਤ ਉਪਲਬਧ ਹੈ। ਐਕਸਟ੍ਰੀਮ ਬਾਕਸ ਲਈ ਤੁਹਾਨੂੰ 1500 ਰਪਏ ਦਾ ਭੁਗਤਾਨ ਸਿਕਊਰਟੀ ਵਜੋਂ ਕਰਨਾ ਪਵੇਗਾ ਜੋ ਇੱਕ ਸਾਲ ਬਾਅਦ ਇਸ ਨੂੰ ਵਾਪਸ ਹਾਸਲ ਕੀਤਾ ਜਾ ਸਕਦਾ ਹੈ।
IVR 'ਤੇ ਲੰਮੀ ਉਡੀਕ ਦਾ ਵੀ ਸਮਾਧਨ
ਏਅਰਟੈੱਲ ਬਲੈਕ ਉਪਭੋਗਤਾਵਾਂ ਨੂੰ ਗਾਹਕ ਦੇਖਭਾਲ ਕਾਲਾਂ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਏਗਾ ਕਿਉਂਕਿ ਏਅਰਟੈੱਲ ਆਪਣੇ ਉਪਭੋਗਤਾਵਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਗਾਹਕ ਦੇਖਭਾਲ ਮਾਹਰਾਂ ਦੀ ਇੱਕ ਪੂਰੀ ਟੀਮ ਪ੍ਰਦਾਨ ਕਰਦੀ ਹੈ। ਜੇ ਤੁਹਾਡੇ ਕਿਸੇ ਵੀ ਕੁਨੈਕਸ਼ਨ ਵਿੱਚ ਕੋਈ ਸਮੱਸਿਆ ਹੈ, ਤਾਂ ਤੁਹਾਡੀ ਕਾਲ ਦਾ ਨਾ ਸਿਰਫ 60 ਸਕਿੰਟਾਂ ਵਿੱਚ ਜਵਾਬ ਦਿੱਤਾ ਜਾਂਦਾ ਹੈ, ਬਲਕਿ ਏਅਰਟੈੱਲ ਤੋਂ ਇਹ ਪੁੱਛਣ ਲਈ ਵੀ ਕਾਲ ਕੀਤੀ ਜਾਂਦੀ ਹੈ ਕਿ ਤੁਹਾਡੀ ਸਮੱਸਿਆ ਹੱਲ ਹੋ ਗਈ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਭਾਰਤ-ਪਾਕਿ ਬਾਰਡਰ 'ਤੇ ਫਾਇਰਿੰਗ, ਪਾਕਿਸਤਾਨੀ ਨਸ਼ਾ ਤਸਕਰ ਜ਼ਖ਼ਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904