Airtel ਵਰਤਣ ਵਾਲਿਆਂ ਲਈ ਸਸਤੇ iPhone ਲਈ ਬਾਕਮਾਲ ਆਫ਼ਰ, ਇਸ ਤਰ੍ਹਾਂ ਖਰੀਦੋ
ਡਿਸਕਾਊਂਟ ਲਈ ਗਾਹਕਾਂ ਨੂੰ iPhone ਰਿਟੇਲ ਆਊਟਲੈਟ ਤੋਂ ਖਰੀਦਣਾ ਪਏਗਾ। ਆਨਲਾਈਨ ਇਸ ਆਫਰ ਦਾ ਫਾਇਦਾ ਨਹੀਂ ਮਿਲੇਗਾ। ਆਫਰ ਲਈ ਗਾਹਕਾਂ ਨੂੰ iPhone ਸਿਲੈਕਟਡ Apple ਯੂਨੀਕੌਰਨ ਸਟਰੋਅ ਦੇ ਨਾਲ ਕ੍ਰੋਮਾ ਸਟੋਰ ਤੋਂ ਹੀ ਖਰੀਦਣਾ ਪਵੇਗਾ।
ਨਵੀਂ ਦਿੱਲੀ: ਟੈਲੀਕੌਮ ਆਪਰੇਟਰ ਭਾਰਤੀ Airtel ਨੇ ਇਕ ਆਫਰ ਰੋਲਆਊਟ ਕੀਤਾ ਹੈ। ਜਿਸ 'ਚ Airtel ਦੇ ਪ੍ਰੀਪੇਡ ਗਾਹਕ 3,600 ਅਤੇ 3,400 ਰੁਪਏ ਡਿਸਕਾਊਂਟ 'ਤੇ iPhone 11 ਤੇ iPhone XR ਖਰੀਦ ਸਕਣਗੇ। ਇਹ ਆਫਰ ਦੇਸ਼ ਭਰ 'ਚ ਲਾਗੂ ਰਹੇਗਾ।
ਡਿਸਕਾਊਂਟ ਲਈ ਗਾਹਕਾਂ ਨੂੰ iPhone ਰਿਟੇਲ ਆਊਟਲੈਟ ਤੋਂ ਖਰੀਦਣਾ ਪਏਗਾ। ਆਨਲਾਈਨ ਇਸ ਆਫਰ ਦਾ ਫਾਇਦਾ ਨਹੀਂ ਮਿਲੇਗਾ। ਆਫਰ ਲਈ ਗਾਹਕਾਂ ਨੂੰ iPhone ਸਿਲੈਕਟਡ Apple ਯੂਨੀਕੌਰਨ ਸਟਰੋਅ ਦੇ ਨਾਲ ਕ੍ਰੋਮਾ ਸਟੋਰ ਤੋਂ ਹੀ ਖਰੀਦਣਾ ਪਵੇਗਾ। ਇਹ ਆਫਰ ਇਸ ਸ਼ੁਰੂਆਤੀ ਹਫ਼ਤੇ ਤੋਂ ਸ਼ੁਰੂ ਹੋਕੇ 10 ਅਗਸਤ ਤਕ ਜਾਰੀ ਰਹੇਗਾ।
ਗਾਹਕਾਂ ਨੂੰ ਇਸ ਆਫਰ ਦਾ ਫਾਇਦਾ ਲੈਣ ਲਈ Airtel Thanks app ਦੇ ਬੈਨਰ ਹੇਠ iPhone Reward ਕਲੇਮ ਕਰਨਾ ਪਵੇਗਾ। ਰਿਵਾਰਡ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਗਾਹਕ ਨੂੰ ਆਪਣਾ ਫੋਨ ਨੰਬਰ ਜਾਰੀ ਦਰਜ ਕਰਾਉਣਾ ਪਵੇਗਾ। ਇਸ ਤੋਂ ਬਾਅਦ ਗਾਹਕ ਰਿਟੇਲ ਲਿਸਟ ਦੀ ਚੋਣ ਕਰੇਗਾ ਤੇ ਨਵੇਂ iPhone IMEI ਨੰਬਰ ਨੂੰ ਪੋਸਟ ਕਰੇਗਾ। ਇਸ ਤੋਂ ਬਾਅਦ ਡਿਸਕਾਊਂਟ ਕੋਡ ਜਨਰੇਟ ਹੋਵੇਗਾ, ਜਿਸ ਨੂੰ ਬਿੱਲ ਨਾਲ ਲਾਇਆ ਜਾ ਸਕਦਾ ਹੈ।
ਸਾਵਧਾਨ! ਭਾਰਤ 'ਚ ਕੋਰੋਨਾ ਨਾਲ ਹਾਲਾਤ ਗੰਭੀਰ, ਕਮਿਊਨਿਟੀ ਸਪ੍ਰੈੱਡ ਦੀ ਸ਼ੁਰੂਆਤ
ਇਸ ਤੋਂ ਇਲਾਵਾ ਈ-ਕਾਮਰਸ ਸਾਈਟ 'ਤੇ Apple Days ਤਹਿਤ iphone ਸਮੇਤ Apple ਦੇ ਹੋਰ ਪ੍ਰੋਡਕਟਸ ਦੀ ਖਰੀਦ 'ਤੇ 25 ਜੁਲਾਈ ਤਕ ਡਿਸਕਾਊਂਟ ਦਾ ਫਾਇਦਾ ਚੁੱਕਿਆ ਜਾ ਸਕੇਗਾ। ਆਫਰ 'ਚ iphone ਦੇ ਨਾਲ ਹੀ iphone ਦੇ ਮਾਡਲ iphone 8 ਨੂੰ ਡਿਸਕਾਊਂਟ 'ਤੇ ਖਰੀਦਿਆ ਜਾ ਸਕੇਗਾ। ਇਹ ਸਾਰੇ ਪ੍ਰੋਡਕਟ Amazon ਇੰਡੀਆਂ ਦੇ ਡੈਡੀਕੇਟਡ ਪੇਜ 'ਤੇ ਸ਼ਨੀਵਾਰ ਅੱਧੀ ਰਾਤ ਤੋਂ ਵਿਕਰੀ ਲਈ ਉਪਲਬਧ ਹੈ।
ਬਾਰਸ਼ ਨੇ ਮਚਾਈ ਤਬਾਹੀ, ਸਵਾਰੀਆਂ ਨਾਲ ਭਰੀ ਬੱਸ ਡੁੱਬੀ, ਪੌੜੀ ਲਾ ਕੇ ਕੱਢੇ ਯਾਤਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ